ਐਂਡਰਾਇਡ 7.1 ਨੂਗਾ ਨਾਲ ਭਾਰਤ ''ਚ ਲਾਂਚ ਹੋਇਆ Coolpad Note 5 Lite C

08/04/2017 1:55:03 PM

ਜਲੰਧਰ- ਚੀਨੀ ਕੰਪਨੀ ਕੂਲਪੈਡ ਨੇ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਕੂਲਪੈਡ ਨੋਟ 5 ਲਾਈਟ ਸੀ ਲਾਂਚ ਕਰ ਦਿੱਤਾ ਹੈ। ਕੂਲਪੈਡ ਨੋਟ 5 ਲਾਈਟ ਸੀ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜੋ ਆਫਲਾਈਨ ਐਕਸਕਲੂਜ਼ੀਵ ਹੋਵੇਗਾ। ਇਸ ਫੋਨ ਦੇ ਲਾਂਚ ਦੇ ਨਾਲ ਹੀ ਕੰਪਨੀ ਨੇ ਪੁੱਸ਼ਟੀ ਕਰ ਦਿੱਤੀ ਹੈ ਕਿ ਕੂਲਪੈਡ ਦਾ ਨਵਾਂ ਫਲੈਗਸ਼ਿਪ ਸਮਾਰਟਫੋਨ 20 ਅਗਸਤ ਨੂੰ ਲਾਂਚ ਹੋਵੇਗਾ ਅਤੇ ਇਸ ਨੂੰ ਐਕਸਕਲੂਜ਼ੀਵ ਤੌਰ 'ਤੇ ਅਮੇਜ਼ਨ ਇੰਡੀਆ 'ਤੇ ਉਪਲੱਬਧ ਕਰਵਾਏ ਜਾਣ ਦੀ ਉਮੀਦ ਹੈ। ਕੂਲਪੈਡ ਨੋਟ 5 ਲਾਈਟ ਸੀ ਦੀ ਵੱਡੀ ਖਾਸੀਅਤ ਇਸ ਵਿਚ ਦਿੱਤਾ ਗਿਆ ਐਂਡਰਾਇਡ 7.1 ਨੂਗਾ ਹੈ। 

ਕੂਲਪੈਡ ਨੋਟ 5 ਲਾਈਟ ਸੀ ਦੀ ਕੀਮਤ ਤੇ ਉਪਲੱਬਧਤਾ
ਕੂਲਪੈਡ ਨੋਟ 5 ਸੀ ਨੂੰ ਕੰਪਨੀ ਨੇ 7,777 ਰੁਪਏ ਦੇ ਕੀਮਤ 'ਚ ਲਾਂਚ ਕੀਤਾ ਹੈ। ਇਹ ਫੋਨ ਦੋ ਰੰਗਾਂ, ਗ੍ਰੇ ਅਤੇ ਗੋਲਡ ਵੇਰੀਐਂਟ 'ਚ ਉਪਲੱਬਧ ਕਰਵਾਇਆ ਜਾਵੇਗਾ। ਫੋਨ ਨੂੰ 5 ਅਗਸਤ (ਸ਼ਨੀਵਾਰ) ਤੋਂ ਦੇਸ਼ ਦੇ 8 ਰਾਜਾਂ- ਦਿੱਲੀ-ਐੱਨ.ਸੀ.ਆਰ., ਹਰਿਆਣਾ, ਤੇਲੰਗਾਨਾ, ਕਰਨਾਟਕ, ਤਮਿਲਾਡੁ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ 3,000 ਮਲਟੀ-ਬ੍ਰਾਂਡ ਸਟੋਰ ਤੋਂ ਖਰੀਦਿਆ ਜਾ ਸਕੇਗਾ। 

ਕੂਲਪੈਡ ਨੋਟ 5 ਲਾਈਟ ਸੀ ਦੇ ਫੀਚਰਜ਼
ਇਸ ਬਜਟ ਸਮਾਰਟਫੋਨ 'ਚ 1280x720 ਪਿਕਸਲ ਰੈਜ਼ੋਲਿਊਸ਼ਨ ਵਾਲੀ 5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ। ਫੋਨ 'ਚ 1.1 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਡਿਵਾਈਸ 'ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ ਰਿਅਰ 'ਤੇ ਇਕ ਫਿੰਗਰਪ੍ਰਿੰਟ ਸਕੈਨਰ ਹੈ। ਫੋਨ ਨੂੰ ਪਾਵਰ ਦੇਣ ਲਈ 2500 ਐੱਮ.ਏ.ਐੱਚ. ਦੀ ਬੈਟਰੀ ਹੈ ਜਿਸ ਦੇ 240 ਘੰਟਿਆਂ ਤੱਕ ਦਾ ਸਟੈਂਡਬਾਈ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ. ਤੋਂ ਇਲਾਵਾ 2ਜੀ, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ4.0, ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਫੋਨ 'ਚ ਲਾਈਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਦਿੱਤੇ ਗਏ ਹਨ।