Coolpad Cool 3 Plus ਭਾਰਤ ’ਚ ਲਾਂਚ, ਕੀਮਤ 5,999 ਰੁਪਏ ਤੋਂ ਸ਼ੁਰੂ

06/27/2019 11:46:23 AM

ਗੈਜੇਟ ਡੈਸਕ– ਕੂਲਪੈਡ ਕੂਲ 3 ਪਲੱਸ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕੀਤਾ ਗਿਆ ਹੈ। ਇਹ ‘ਡਿਊਡ੍ਰੋਪ’ ਡਿਸਪਲੇਅ ਦੇ ਨਾਲ ਆਉਂਦਾ ਹੈ। ਨਵੇਂ ਕੂਲਪੈਡ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ ਇਹ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਇਸ ਫੋਨ ਦੀ ਵਿਕਰੀ ਲਈ ਕੂਲਪੈਡ ਨੇ ਐਮਾਜ਼ਾਨ ਇੰਡੀਆ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਫੋਨ ਦੇ ਦੋ ਵੇਰੀਐਂਟ ਹਨ- 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀਬੀ. ਸਟੋਰੇਜ। 

ਕੀਮਤ
ਕੂਲਪੈਡ ਕੂਲ 3 ਪਲੱਸ ਦੀ ਕੀਮਤ 5,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 2 ਜੀ.ਬੀ. ਰੈਮ+16 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਨੂੰ 6,499 ਰੁਪਏ ’ਚ ਵੇਚਿਆ ਜਾਵੇਗਾ। ਦੋਵਾਂ ਹੀ ਵੇਰੀਐਂਟ ਦੀ ਵਿਕਰੀ ਐਮਾਜ਼ਾਨ ਇੰਡੀਆ ’ਤੇ 2 ਜੁਲਾਈ ਤੋਂ ਸ਼ੁਰੂ ਹੋਵੇਗੀ। ਹੈਂਡਸੈੱਟ ਨੂੰ ਚੈਰੀ ਬਲੈਕ ਅਤੇ ਓਸ਼ੀਅਨ ਬਲਿਊ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। 

ਫੀਚਰਜ਼
ਡਿਊਲ ਸਿਮ ਕੂਲਪੈਡ ਕੂਲ 3 ਪਲੱਸ ਐਂਡਰਾਇਡ 9 ਪਾਈ ’ਤੇ ਚੱਲਦਾ ਹੈ। ਇਸ ਵਿਚ 5.71 ਇੰਚ ਦੀ ‘ਡਿਊਡ੍ਰੋਪ’ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਕਵਾਡ-ਕੋਰ ਮੀਡੀਆਟੈੱਕ ਹੀਲੀਓ ਏ22 (ਐੱਮਟੀ6761) ਪ੍ਰੋਸੈਸਰ ਦੇ ਨਾਲ 2 ਜੀ.ਬੀ. ਰੈਮ ਅਤੇ 3 ਜੀ.ਬੀ. ਰੈਮ ਆਪਸ਼ਨ ਹੈ। ਫੋਨ ਦੀ ਇਨਬਿਲਟ ਸਟੋਰੇਜ ਦੇ ਦੋ ਆਪਸ਼ਨ ਹਨ- 16 ਜੀ.ਬੀ. ਅਤੇ 32 ਜੀ.ਬੀ.। 

ਫੋਟੋ ਅਤੇ ਵੀਡੀਓ ਲਈ ਫੋਨ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਹ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਹੈਂਡਸੈੱਟ ’ਚ ਸੈਲਫੀ ਅਤੇ ਵੀਡੀਓ ਚੈਟ ਲਈ 8 ਮੈਗਾਪਿਕਸਲ ਦਾ ਸੈਂਸਰ ਹੈ। ਕਨੈਕਟੀਵਿਟੀ ਫੀਚਰ ’ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 5.0 ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਸ਼ਾਮਲ ਹਨ। 

ਫੋਨ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਨਾਲ ਲੈਸ ਹੈ। ਪਿਛਲੇ ਹਿੱਸੇ ’ਤੇ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਦੀ ਬੈਟਰੀ 3,000mAh ਦੀ ਹੈ।