ਦੁਨੀਆ ਦੀ ਪਹਿਲੀ ਸੁਪਰ ਦੂਰਬੀਨ ਰਾਹੀਂ ਖੁੱਲ੍ਹੇਗਾ ਬ੍ਰਹਿਮੰਡ ਦਾ ਰਾਜ਼

05/29/2017 4:46:55 PM

ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਆਪਟੀਕਲ ਅਤੇ ਇੰਫ੍ਰਾਰੈੱਡ ਦੂਰਬੀਨ ਚਿੱਲੀ ''ਚ ਬਣਾਈ ਜਾ ਰਹੀ ਹੈ, ਜਿਸ ਨਾਲ ਵਿਗਿਆਨੀਆਂ ਨੂੰ ਬ੍ਰਹਿਮੰਡ ਦੀਆਂ ਅੰਦਰੂਨੀ ਸਰਗਰਮੀਆਂ (ਰਾਜ਼) ਨੂੰ ਸਮਝਣ ਵਿਚ ਮਦਦ ਮਿਲੇਗੀ। ਯੂਰਪੀਅਨ ਸਰਦਨ ਆਬਜ਼ਰਵੇਟਰੀ (ਈ. ਐੱਸ. ਓ.) ਵੱਲੋਂ ਬਣਾਈ ਜਾ ਰਹੀ ਇਸ ਅਤਿ ਆਧੁਨਿਕ ਵਿਸ਼ਾਲ ਦੂਰਬੀਨ (ਈ. ਐੱਲ. ਟੀ.) ਦਾ ਮੁੱਖ ਦਰਪਣ ਦਾ ਵਿਆਸ 39 ਮੀਟਰ ਦਾ ਹੈ। ਇਸ ਦੂਰਬੀਨ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਆਪਟੀਕਲ ਸਿਸਟਮ ਦਾ ਪ੍ਰਦਰਸ਼ਨ ਸੁਧਾਰਨ ਲਈ ਵਰਤੋਂ ਕਰਨ ਵਾਲੀ ਤਕਨੀਕੀ ਅਡਾਪਟਿਵ ਆਪਟੀਕਲ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਵਿਚ ਵਾਯੂਮੰਡਲ ਖਲਾਅ ਨੂੰ ਸਹੀ ਕਰਨ ਦੀ ਸਮਰੱਥਾ ਹੈ ਜੋ ਦੂਰਬੀਨ ਇੰਜੀਨੀਅਰਿੰਗ ਨੂੰ ਦੂਸਰੇ ਪੱਧਰ ''ਤੇ ਲੈ ਜਾਂਦੀ ਹੈ। ਇਸ ਵਿਸ਼ਾਲ ਦੂਰਬੀਨ ਦਾ ਨਿਰਮਾਣ 2024 ਤੱਕ ਕਰ ਲਿਆ ਜਾਵੇਗਾ। ਇਸ ਨੂੰ ਚਿੱਲੀ ''ਚ 30,046 ਮੀਟਰ ਉੱਚੇ ਪਰਬਤ ਸੇਰੋ ਆਰਮਜ਼ ਜ਼ੋਨ ਦੀ ਚੋਟੀ ''ਤੇ ਬਣਾਇਆ ਜਾਵੇਗਾ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀ ਇਸ ਯੋਜਨਾ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਇਸ ਦੇ ਸਪੈਕਟ੍ਰੋਗ੍ਰਾਫ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਜ਼ਿੰਮੇਵਾਰ ਹਨ।