ਆਸਾਨੀ ਨਾਲ ਕੰਪਿਊਟਰ ''ਤੇ ਕੰਮ ਕਰਨ ਲਈ ਵਰਤੋਂ ਕਰੋ ਇਹ ਕੀਬੋਰਡ Shortcuts

07/13/2017 5:55:01 PM

ਜਲੰਧਰ-ਅੱਜ ਦੇ ਸਮੇਂ ਲਗਭਗ ਸਾਰੇ ਵਿਅਕਤੀ ਕੰਪਿਊਟਰ ਦੀ ਵਰਤੋਂ ਕਰਦੇ ਹਨ ਪਰ ਜਿਆਦਾਤਰ ਯੂਜ਼ਰਸ ਨੂੰ ਕੰਪਿਊਟਰ 'ਤੇ ਕੰਮ ਕਰਨ ਲਈ ਮਾਊਸ ਦੀ ਜਿਆਦਾ ਜ਼ਰੂਰਤ ਪੈਂਦੀ ਹੈ। ਪਰ ਇਕ ਗੱਲ ਇਹ ਵੀ ਹੈ ਕਿ ਬਿਨਾਂ ਮਾਊਸ ਤੋਂ ਵੀ ਕੰਪਿਊਟਰ 'ਤੇ ਕੰਮ ਕੀਤਾ ਜਾ ਸਕਦਾ ਹੈ ਅਤੇ ਇਹ ਕੰਮ ਤੇਜ਼ ਅਤੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਕੰਪਿਊਟਰ 'ਤੇ ਕੋਈ ਪੁਰਾਣੀ ਫਾਈਲ ਲੱਭਣੀ ਹੋਵੇ ਜਾਂ ਕਿਸੇ ਵਿੰਡੋ ਨੂੰ ਮਿਨੀਮਾਈਜ਼ ਕਰਨਾ ਜਾਂ ਫਿਰ ਟਾਈਪ ਕੀਤੇ ਹੋਏ ਮੈਟਰ 'ਚ ਐਂਡੀਟਿੰਗ, ਇਹ ਸਾਰੇ ਕੰਮ ਮਾਊਸ ਤੋਂ ਬਿਨਾਂ ਕੀਬੋਰਟ ਸ਼ਾਰਟਕਟਸ ਨਾਲ ਬਹੁਤ ਆਸਾਨੀ ਅਤੇ ਫਾਸਟ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕੰਪਿਊਟਰ ਕੀਬੋਰਡ ਸ਼ਾਰਟਕਟ ਬਾਰੇ 'ਚ ਜੋ ਤੁਹਾਡੇ ਜਿਆਦਾ ਕੰਮ ਆਉਣ ਵਾਲੇ ਹਨ।
 

1. Windows Key + Arrow- ਕੀਬੋਰਡ 'ਤੇ Windows + Left Arrow  ਨੂੰ ਪ੍ਰੈੱਸ ਕਰਨ 'ਤੇ ਜਿਸ ਵਿੰਡੋ 'ਤੇ ਵੀ ਤੁਸੀਂ ਕੰਮ ਕਰ ਰਹੇ ਹੋ ਉਹ ਸੱਜੇ ਪਾਸੇ ਓਪਨ ਹੋ ਜਾਵੇਗੀ। ਇਸਦੇ ਇਲਾਵਾ Windows + Right Arrow ਪ੍ਰੈੱਸ ਕਰਨ 'ਤੇ ਖੱਬੇ ਪਾਸੇ ਵਿੰਡੋ ਓਪਨ ਹੋ ਜਾਵੇਗੀ। Windows + Up Arrow ਕਰਨ 'ਤੇ ਵਿੰਡੋ maximize ਅਤੇ Window + Down Arrow ਕਰਨ 'ਤੇ ਵਿੰਡੋ minimize ਹੋ ਜਾਵੇਗੀ।
 

2. Shift + Arrow- Shift + Arrow ਬਟਨ ਪ੍ਰੈੱਸ ਕਰਨ 'ਤੇ ਤੁਹਾਡੇ ਦੁਆਰਾ ਲਿਖਿਆ ਗਿਆ ਸ਼ਬਦ ਜਾਂ ਵਾਕ ਹਾਈਲਾਈਟ ਹੋ ਜਾਵੇਗਾ ctrl+b ਤੋਂ ਤੁਸੀਂ ਸ਼ਬਦਾਂ ਨੂੰ ਬੋਲਡ ਕਰ ਸਕਦੇ ਹੈ।
 

3.Alt + F4-ਕੰਪਿਊਟਰ 'ਤੇ ਓਪਨ ਕਿਸੇ ਵਿੰਡੋ ਨੂੰ ਬੰਦ ਕਰਨ ਲਈ Alt + F4 ਪ੍ਰੈੱਸ ਕਰੋ।
 

4. Windows Key + L -Windows Key + L ਤੋਂ ਕੰਪਿਊਟਰ ਨੂੰ ਲਾਕ ਕੀਤਾ ਜਾ ਸਕਦਾ ਹੈ।
 

5. Windows Key + M-ਕੰਪਿਊਟਰ 'ਤੇ  ਓਪਨ ਕਈ ਵਿੰਡੋਜ਼ ਨੂੰ ਬੰਦ ਕਰਨ ਲਈ Windows Key + M ਯੂਸ ਕਰੋ।
 

6. Shift + Space- ਐੱਮ.ਐੱਸ. ਐਕਸਲ 'ਤੇ ਕੰਮ ਕਰਦੇ ਸਮੇਂ ਕੁਝ ਵੀ ਲੱਭਣ ਲਈ Shift + Space ਪ੍ਰੈੱਸ ਕਰੋ ਇਸਤੋਂ ਪੂਰੀ ਲਾਈਨ ਸਿਲੈਕਟ ਹੋ ਜਾਵੇਗੀ। ਇਸ ਦੇ ਇਲਾਵਾ ਲਾਈਨ ਨੂੰ ਡੀਲੀਟ ਕਰਨ ਲਈ ctrl +45L ਪ੍ਰੈੱਸ ਕਰੋ।
 

7. ALT+S /CTRL+ Enter- ਜਲਦੀ ਨਾਲ ਕਿਸੇ ਨੂੰ ਮੇਲ ਭੇਜਣ ਲਈ  ALT+S/CTRL+Enter  ਪ੍ਰੈੱਸ ਕਰੋ।
 

8. CTRL + R- ਕਿਸੇ ਵੀ ਮੇਲ ਦਾ ਤਰੁੰਤ ਰਿਪਲਾਈ ਕਰਨ ਲਈ CTRL+R ਪ੍ਰੈੱਸ ਕਰੋ।
 

9. CTRL + D- ਕਿਸੇ ਵੀ ਟੈਬ ਨੂੰ ਬੁਕਮਾਰਕ ਕਰਨ ਲਈ CTRL+D ਪ੍ਰੈੱਸ ਕਰੋ।
 

10. CTRL + Shift + B/O- ਤੁਹਾਡੇ ਦੁਆਰਾ ਬੁਕਮਾਰਕ ਕੀਤੀ ਗਈ ਵੈੱਬਸਾਈਟ ਨੂੰ ਲੱਭਣ ਲਈ CTRL+Shift + B ਮਤਲਬ ਕਿ CTRL+Shift +O ਪ੍ਰੈੱਸ ਕਰੋ।