ਲਾਂਚ ਹੋਇਆ Citroen eC3 ਦਾ ਸ਼ਾਈਨ ਵੇਰੀਐਂਟ, ਸਿੰਗਲ ਚਾਰਜ ''ਚ ਦੇਵੇਗਾ 320KM ਦੀ ਰੇਂਜ

01/25/2024 8:04:23 PM

ਆਟੋ ਡੈਸਕ- Citroen ਆਪਣੀ eC3 ਇਲੈਕਟ੍ਰਿਕ ਕਾਰ ਦਾ ਨਵਾਂ ਸ਼ਾਈਨ ਵੇਰੀਐਂਟ ਲੈ ਕੇ ਆਈ ਹੈ। ਕੰਪਨੀ ਨੇ ਸ਼ਾਈਨ ਵੇਰੀਐਂਟ ਤਿੰਨ ਵੱਖ-ਵੱਖ ਪੈਕ 'ਚ ਪੇਸ਼ ਕੀਤਾ ਹੈ। ਇਸਦੇ ਬੇਸ ਮਾਡਲ ਦੀ ਕੀਮਤ 13.20 ਲੱਖ ਰੁਪਏ, Shine VIBE PACK ਦੀ ਕੀਮਤ 13.35 ਲੱਖ ਰੁਪਏ ਅਤੇ Shine DUAL TONE VIBE PACK ਦੀ ਕੀਮਤ 13.50 ਲੱਖ ਰੁਪਏ ਐਕਸ ਸ਼ੋਅਰੂਮ ਹੈ। 

ਇਹ ਵੀ ਪੜ੍ਹੋ- Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, ਕੀਮਤ 7.5 ਕਰੋੜ ਰੁਪਏ, ਜਾਣੋ ਖ਼ੂਬੀਆਂ

ਫੀਚਰਜ਼

Citroen eC3 ਸ਼ਾਈਨ ਵੇਰੀਐਂਟ 'ਚ ਇਲੈਕਟ੍ਰਿਕ ਐਡਜਸਟੇਬਲ ORVMs, ਰੀਅਰ ਪਾਰਕਿੰਗ ਕੈਮਰਾ, 15-ਇੰਚ ਡਾਇਮੰਡ-ਕਟ ਅਲੌਏ, ਫਰੰਟ ਅਤੇ ਰੀਅਰ ਸਕਿਡ ਪਲੇਟਸ, ਰੀਅਰ ਵਾਈਪਰ ਅਤੇ ਵਾਸ਼ਰ, ਰੀਅਰ ਡਿਫਾਗਰ ਅਤੇ ਲੈਦਰਡ ਸਟੀਅਰਿੰਗ ਵ੍ਹੀਲ ਸ਼ਾਮਲ ਹਨ। ਇਹ ਵੇਰੀਐਂਟ MyCitroen Connect ਐਪ ਨਾਲ ਵੀ ਲੈਸ ਹੋਵੇਗਾ, ਜੋ 35 ਸਮਾਰਟ ਕੁਨੈਕੀਟਿਵਟੀ ਫੀਚਰਜ਼ ਪੇਸ਼ ਕਰੇਗਾ।

ਇਹ ਵੀ ਪੜ੍ਹੋ- ਸਾਹਮਣੇ ਆਇਆ ਅਪਕਮਿੰਗ 5 ਡੋਰ ਮਹਿੰਦਰਾ ਥਾਰ ਦਾ ਇੰਟੀਰੀਅਰ, ਮਿਲਣਗੇ ਸ਼ਾਨਦਾਰ ਫੀਚਰਜ਼

ਪਾਵਰਟ੍ਰੇਨ

ਇਸ ਵੇਰੀਐਂਟ 'ਚ 29.2kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਹ ਕਾਰ ਇਕ ਵਾਰ ਚਾਰਜ ਕਰਨ 'ਤੇ 320 ਕਿਲੋਮੀਟਰ ਤਕ ਦੀ ਤੈਅ ਤੈਅ ਕਰ ਸਕੇਗੀ। ਇਹ ਪਾਵਰਟ੍ਰੇਨ 57PS ਪਾਵਰ ਅਤੇ 143Nm ਦਾ ਪੀਕ ਟਾਰਕ ਜਨਰੇਟ ਕਰਨ 'ਚ ਸਮਰਥ ਹੈ। ਇਸਨੂੰ ਸਾਧਾਰਣ ਚਾਰਜਰ ਨਾਲ ਚਾਰਜ ਕਰਨ 'ਚ 10 ਘੰਟੇ 30 ਮਿੰਟਾਂ ਦਾ ਸਮਾਂ ਲੱਗੇਗਾ। ਉਥੇ ਹੀ ਡੀ.ਸੀ. ਫਾਸਟ ਚਾਰਜਰ ਦੀ ਮਦਦ ਨਾਲ ਇਸਨੂੰ 57 ਮਿੰਟਾਂ 'ਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ- ਬੈਂਗਲੁਰੂ ਦੀਆਂ ਸੜਕਾਂ 'ਚ ਨਜ਼ਰ ਆਈ Tesla Model X, ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ

Rakesh

This news is Content Editor Rakesh