ਚੀਨੀ ਵਿਗਿਆਨੀਆਂ ਦਾ ਦਾਅਵਾ, ਨਹੀਂ ਬਣਾਵਾਂਗੇ ਮਨੁੱਖ ਦਾ ਕਲੋਨ

01/30/2018 11:15:29 AM

ਜਲੰਧਰ- ਬਾਂਦਰ ਦਾ ਕਲੋਨ ਬਣਾਉਣ ਵਾਲੇ ਚੀਨੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਨੁੱਖ ਦਾ ਕਲੋਨ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਵਿਗਿਆਨੀ ਜਨਰਲ ਸੇਲ ਵਿਚ ਛਪੇ ਇਕ ਲੇਖ ਵਿਚ ਚੀਨੀ ਖੋਜਕਾਰਾਂ ਨੇ ਕਿਹਾ ਹੈ ਕਿ ਡੌਲੀ ਭੇਡ ਦਾ ਕਲੋਨ ਬਣਾਉਣ ਵਿਚ ਜਿਸ ਤਕਨੀਕ ਦੀ ਵਰਤੋਂ ਕੀਤੀ ਗਈ ਸੀ, ਉਸੇ ਤਕਨੀਕ ਦੇ ਆਧਾਰ 'ਤੇ ਜੱਦੀ ਤੌਰ 'ਤੇ ਲੰਮੀ ਪੂਛ ਵਾਲੇ ਬਾਂਦਰਾਂ ਝੋਂਗ ਝੋਂਗ ਅਤੇ ਹੁਆ ਹੁਆ ਦੇ ਸਰੀਰ ਦੀਆਂ ਕੋਸ਼ਿਕਾਵਾਂ (ਸੋਮੇਟਿਕ ਸੈੱਲਸ) ਨਾਲ ਉਸ ਦੇ ਕਲੋਨ ਸਫਲਤਾਪੂਰਵਕ ਤਿਆਰ ਕੀਤੇ ਗਏ ਸਨ। 

ਜ਼ਿਕਰਯੋਗ ਹੈ ਕਿ ਬਾਂਦਰਾਂ ਦਾ ਕਲੋਨ ਵਿਕਸਤ ਕੀਤੇ ਜਾਣ ਦੀ ਚੀਨੀ ਵਿਗਿਆਨੀਆਂ ਦੀ ਇਸ ਪ੍ਰਾਪਤੀ ਦੀ ਦੁਨੀਆ ਵਿਚ ਬਹੁਤ ਸ਼ਲਾਘਾ ਕੀਤੀ ਗਈ ਸੀ ਪਰ ਇਸ ਨੂੰ ਨੈਤਿਕ ਤੌਰ 'ਤੇ ਬਹੁਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਹ ਸ਼ੱਕ ਵੀ ਪ੍ਰਗਟਾਇਆ ਗਿਆ ਸੀ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਦਾ ਕਲੋਨ ਵੀ ਤਿਆਰ ਕਰ ਲਿਆ ਜਾਵੇਗਾ।