ਵਨਪਲੱਸ 9 ਸੀਰੀਜ਼ ''ਚ ਸਸਤਾ ਫੋਨ ਵਨਪਲੱਸ 9R ਵੀ ਲਾਂਚ

03/24/2021 2:28:14 AM

ਗੈਜੇਟ ਡੈਸਕ-ਵਨਪਲੱਸ ਨੇ ਭਾਰਤ 'ਚ ਵਨਪਲੱਸ 9 ਸੀਰੀਜ਼ ਸਮਾਰਟਫੋਨ ਦੇ ਨਾਲ ਹੀ ਇਸ ਦਾ ਖਾਸ ਵੈਰੀਐਂਟ ਵਨਪਲੱਸ 9ਆਰ ਵੀ ਲਾਂਚ ਕਰ ਦਿੱਤਾ ਹੈ, ਜਿਸ 'ਚ ਘੱਟ ਕੀਮਤ 'ਚ ਫਲੈਗਸ਼ਿਪ ਫੀਚਰਸ ਦਿੱਤੇ ਗਏ ਹਨ। ਫੋਨ ਮੋਬਾਇਲ ਨੂੰ ਗੇਮਰਸ ਲਈ ਖਾਸਤੌਰ 'ਤੇ ਲਾਂਚ ਕੀਤਾ ਗਿਆ ਹੈ। ਇਸ ਦੇ 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਦੀ ਕੀਮਤ 39,999 ਰੁਪਏ ਅਤੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਦੀ ਕੀਮਤ 43,999 ਰੁਪਏ ਹੈ।

ਸਪੈਸੀਫਿਕੇਸ਼ਨਸ
ਵਨਪਲੱਸ 9ਆਰ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 6.55 ਇੰਚ ਦੀ FHD+ Fluid AMOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1920x080 ਪਿਕਸਲ ਹੈ। ਐਂਡ੍ਰਾਇਡ ਵੀ11 ਆਪਰੇਟਿੰਗ ਸਿਸਟਮ ਨਾਲ ਲੈਸ ਇਸ ਫੋਨ 'ਚ ਕੁਆਲਕਾਮ ਸਨੈਪਡਰੈਗਨ 870 ਪ੍ਰੋਸੈਸਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -PF ’ਚ 5 ਲੱਖ ਰੁਪਏ ਤੱਕ ਦੇ ਯੋਗਦਾਨ ’ਤੇ ਵਿਆਜ ਰਹੇਗਾ ਟੈਕਸ-ਮੁਕਤ

ਬੈਟਰੀ ਤੇ ਕੈਮਰਾ
ਵਨਪਲੱਸ 9ਆਰ 'ਚ 4,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 65ਵਾਟ ਰੈਪ ਫਾਸਟ ਚਾਰਜਿੰਗ ਸਪੋਰਟ ਨਾਲ ਲੈਸ ਹੈ। ਵਨਪਲੱਸ 9 ਸੀਰੀਜ਼ ਦੇ ਇਸ ਧਾਂਸੂ ਸਮਾਰਟਫੋਨ ਨੂੰ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਹੀ 16 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ, 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਦਾ ਮੋਨੋ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -ਪਾਜ਼ੇਟਿਵ ਖਬਰ- ਕੋਰੋਨਾ ਮਹਾਮਾਰੀ ਦੌਰਾਨ ਫਾਸੂਲੋ ਨੇ ਇਸ ਪਲੇਟਫਾਰਮ ਰਾਹੀਂ ਕਮਾਏ 3,78,000 ਡਾਲਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar