ਭਵਿੱਖ ''ਚ ਹੱਥ ਹਿਲਾਉਣ ਨਾਲ ਹੀ ਚਾਰਜ ਹੋ ਜਾਏਗਾ ਸਮਾਰਟਫੋਨ, ਜਾਣੋ ਕਿਵੇਂ

07/23/2017 7:04:49 PM

ਜਲੰਧਰ- ਵਿਗਿਆਨੀਆਂ ਦੇ ਇਕ ਗਰੁੱਪ ਨੇ ਇਕ ਅਜਿਹਾ ਅਲਟਰਾ ਥਿਨ ਡਿਵਾਇਸ ਦਾ ਨਿਰਮਾਣ ਕੀਤਾ ਹੈ, ਜਿਸ ਦੀ ਮਦਦ ਨਾਲ ਇਨਸਾਨ ਸਿਰਫ ਚੱਲ ਫਿਰ ਕੇ ਜਾਂ ਹੱਥ ਹਿਲਾ ਕੇ ਹੀ ਸਮਾਰਟਫੋਨ ਵਰਗੇ ਡਿਵਾਇਸ ਨੂੰ ਚਾਰਜ ਕਰ ਸਕਣਗੇ। ਇਸ ਗਰੁੱਪ 'ਚ ਇਕ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਡਿਵਾਇਸ ਬੈਟਰੀ ਟੈਕਨਾਲੋਜੀ 'ਤੇ ਆਧਾਰਿਤ ਹੈ ਅਤੇ ਬਲੈਕ ਫਾਸਫੋਰਸ ਦੇ ਲੇਅਰਸ ਨਾਲ ਬਣਿਆ ਹੋਇਆ ਹੈ। ਇਸ ਵਿਚ ਕੁਝ ਐਟਮਸ ਦੀ ਹੀ ਮੋਟਾਈ ਹੈ, ਇਸ ਡਿਵਾਇਸ ਨਾਲ ਬੇਹੱਦ ਘੱਟ ਫਰੀਕੁਐਂਸੀ 'ਚ ਹੀ ਹੱਥ ਹਿਲਾਉਣ ਵਰਗੀ ਪ੍ਰਕਿਰਿਆ ਕਰਕੇ ਹੀ ਥੋੜ੍ਹੀ ਮਾਤਰਾ 'ਚ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। 
ਯੂ.ਐੱਸ. 'ਚ ਵਾਂਡਰਬਿਲਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਕੈਰੀ ਪਿੰਟ ਨੇ ਕਿਹਾ ਕਿ ਭਵਿੱਖ 'ਚ ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਆਪਣੇ ਵਿਅਕਤੀਗਤ ਉਪਕਰਣਾਂ ਲਈ ਆਪਣੇ ਮੋਸ਼ਨ ਅਤੇ ਵਾਤਾਵਰਣ ਨਾਲ ਐਨਰਜੀ ਪੈਦਾ ਕਰਕੇ ਖੁਦ ਹੀ ਚਾਰਜਿੰਗ ਡਿਪੋ ਹੋਣਗੇ। ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਦੀਆਂ ਤਕਨੀਕਾਂ 'ਚ ਜਿਸ ਨਾਲ ਇਨਸਾਨੀ ਕੰਮਾਂ ਤੋਂ ਹੀ ਬਿਜਲੀ ਪੈਦਾ ਕਰਨ ਦੀ ਤਕਨੀਕ ਇਜਾਦ ਕੀਤੀ ਗਈ ਸੀ, ਉਨ੍ਹਾਂ ਦੀ ਤੁਲਨਾ 'ਚ ਇਹ ਡਿਵਾਇਸ ਜ਼ਿਆਦਾ ਫਾਇਦੇਮੰਦ ਹੈ। 
ਇਸ ਤਕਨੀਕ ਦਾ ਫਾਇਦਾ ਭਵਿੱਖ 'ਚ ਇਲੈਕਟਰੀਫਾਇਡ ਕਪੜੇ ਬਣਾ ਕੇ ਵੀ ਚੁੱਕਿਆ ਜਾ ਸਕਦਾ ਹੈ। ਇਹ ਭਵਿੱਖ 'ਚ ਲਿਕੁਇੱਡ ਕ੍ਰਿਸਟਲ ਡਿਸਪਲੇ ਨਾਲ ਭਰੇ ਹੋਏ ਕਪੜਿਆਂ ਨੂੰ ਬਿਜਲੀ ਮੁਹੱਈਆ ਕਰਵਾ ਸਕਦਾ ਹੈ। ਇਸ ਨਾਲ ਇਨਸਾਨ ਸਮਾਰਟਫੋਨ 'ਚ ਇਕ ਟੈਪ ਨਾਲ ਹੀ ਪਾਹਿਨੇ ਹੋਏ ਕਪੜੇ ਦਾ ਕਲਰ ਅਤੇ ਪੈਟਰਨ ਬਦਲ ਸਕਣਗੇ।