CES 2020 : ਸੈਮਸੰਗ ਗਲੈਕਸੀ ਕ੍ਰੋਮਬੁੱਕ ਲਾਂਚ

01/08/2020 1:12:02 AM

ਗੈਜੇਟ ਡੈਸਕ—ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ਭਾਵ ਸੀ.ਈ.ਐੱਸ. 2020 (CES 2020) ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਇਸ ਈਵੈਂਟ ਦੇ ਪਹਿਲੇ ਦਿਨ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਗਲੈਕਸੀ ਕ੍ਰੋਮਬੁੱਕ ) ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਯੂਜ਼ਰਸ ਨੂੰ ਇਸ ਡਿਵਾਈਸ 'ਚ ਬਿਲਟ-ਇਨ ਸਟਾਈਲਸ, ਐੱਚ.ਡੀ. ਡਿਸਪਲੇਅ ਅਤੇ ਗੂਗਲ ਅਸਿਸਟੈਂਟ ਦਾ ਸਪੋਰਟ ਮਿਲੇਗਾ। ਇੰਨਾਂ ਹੀ ਨਹੀਂ ਲੋਕ ਇਸ ਡਿਵਾਈਸ ਨੂੰ ਲੈਪਟਾਪ ਅਤੇ ਟੈਬਲੇਟ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਨੇ ਪਹਿਲੀ ਵਾਰ ਕ੍ਰੋਮਬੁੱਕ 'ਚ 4ਕੇ ਏਮੋਲੇਡ ਡਿਸਪਲੇਅ ਦਿੱਤੀ ਹੈ। ਉੱਥੇ, ਕ੍ਰੋਮਬੁੱਕ ਦਾ ਵਜ਼ਨ 1.8 ਕਿਲੋਗ੍ਰਾਮ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਇਸ ਦੀ ਕੀਮਤ ਤੇ ਫੀਚਜ਼ਰਸ ਦੇ ਬਾਰੇ 'ਚ ਦੱਸਾਂਗੇ।

ਕੀਮਤ
ਕੰਪਨੀ ਨੇ ਗਲੈਕਸੀ ਕ੍ਰੋਮਬੁੱਕ ਦੀ ਕੀਮਤ 999 ਡਾਲਰ (ਕਰੀਬ 71 ਰੁਪਏ) ਰੱਖੀ ਹੈ। ਉੱਥੇ, ਸੈਮਸੰਗ ਦਾ ਇਹ ਡਿਵਾਈਸ ਫਿਏਸਟਾ ਰੈੱਡ ਅਤੇ ਮਰਕਰੀ ਗ੍ਰੇ ਕਲਰ ਨਾਲ ਗਾਹਕਾਂ ਲਈ 2020 ਦੇ ਪਹਿਲੇ ਕਵਾਟਰ 'ਚ ਉਪਲੱਬਧ ਹੋਵੇਗਾ। ਹਾਲਾਂਕਿ, ਸੈਮਸੰਗ ਨੇ ਕ੍ਰੋਮਬੁੱਕ ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੇ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ।

ਸਪੈਸੀਫਿਕੇਸ਼ਨਸ
ਸੈਮਸੰਗ ਨੇ ਲੇਟੈਸਟ ਕ੍ਰੋਮਬੁੱਕ ਲੈਪਟਾਪ 'ਚ 13.3 ਇੰਚ ਦੀ 4ਕੇ ਏਮੋਲੇਡ ਟੱਚਸਕਰੀਨ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 3840x2160 ਪਿਕਸਲ ਹੈ। ਨਾਲ ਹੀ ਲੋਕਾਂ ਨੂੰ ਇਸ ਡਿਵਾਈਸ 'ਚ ਬਿਹਤਰ ਪਰਫਾਰਮੈਂਸ ਲਈ ਇੰਟੈਲ 10th ਜਨਰੇਸ਼ਨ ਕੋਰ ਪ੍ਰੋਸੈਸਰ, ਇੰਟੈਲ ਯੂ.ਐੱਚ.ਡੀ. ਗ੍ਰਾਫਿਕ ਕਾਰਡ ਅਤੇ 16ਜੀ.ਬੀ.ਰੈਮ+1ਟੀ.ਬੀ. ਇੰਟਰਨਲ ਸਟੋਰੇਜ਼ ਮਿਲੇਗੀ। ਇਸ ਤੋਂ ਇਲਾਵਾ ਡਿਵਾਈਸ ਦੀ ਸੁਰੱਖਿਆ ਲਈ ਫਿਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਉੱਥੇ, ਸੈਮਸੰਗ ਨੇ ਇਸ ਦੇ ਕੀ-ਬੋਰਡ 'ਚ ਲਾਈਟ ਵੀ ਦਿੱਤੀ ਹੈ ਜੋ ਇਸ ਨੂੰ ਆਕਰਸ਼ਕ ਬਣਾਉਂਦੀ ਹੈ।

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਕ੍ਰੋਮਬੁੱਕ ਦੀ ਡਿਸਪਲੇਅ ਦੇ ਉੱਤੇ ਇਕ ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਉੱਥੇ, ਦੂਜੇ ਪਾਸੇ ਕੰਪਨੀ ਨੇ 8 ਮੈਗਾਪਿਕਸਲ ਦਾ ਕੈਮਰਾ ਹੈ।

ਬੈਟਰੀ ਅਤੇ ਕੁਨੈਕਟੀਵਿਟੀ
ਕੰਪਨੀ ਇਸ ਲੈਪਟਾਪ 'ਚ ਕੁਨੈਟੀਵਿਟੀ ਦੇ ਲਿਹਾਜ ਨਾਲ ਟਾਈਪ-ਸੀ ਪੋਰਟ, ਯੂ.ਐੱਫ.ਐੱਸ. ਅਤੇ ਮਾਈਕ੍ਰੋ ਐੱਸ.ਡੀ. ਕਾਂਮਬੋ ਅਤੇ ਮੋਨੋ ਮਾਈਕ ਵਰਗੇ ਫੀਚਰਸ ਦਿੱਤੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਡਿਵਾਈਸ 'ਚ 49.2 ਵਾਟ ਦੀ ਬੈਟਰੀ ਅਤੇ 2 ਵਾਟ ਦੇ ਸਪੀਕਰਸ ਮਿਲਣਗੇ।

Karan Kumar

This news is Content Editor Karan Kumar