CES 2020: ਅਸੁਸ ਦਾ ਨਵਾਂ ਗੇਮਿੰਗ ਲੈਪਟਾਪ ਲਾਂਚ, ਮਿਲਣਗੇ ਖਾਸ ਫੀਚਰਜ਼

01/07/2020 1:58:01 PM

ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਵੱਡਾ ਟੈੱਕ ਈਵੈਂਟ ਸੀ.ਈ.ਐੱਸ. 2020 (CES 2020) ਸ਼ੁਰੂ ਹੋ ਗਿਆ ਹੈ। ਇਸ ਈਵੈਂਟ ’ਚ ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ ਨੇ ਗੇਮਿੰਗ ਦੇ ਦੀਵਾਨਿਆਂ ਲਈ ROG Zephyrus G14 ਸੀਰੀਜ਼ ਦੇ ਲੈਪਟਾਪਸ ਲਾਂਚ ਕੀਤੇ ਹਨ। ਲੋਕਾਂ ਨੂੰ ਇਸ ਲੈਪਟਾਪ ’ਚ ਟੀ.ਯੂ.ਐੱਫ. ਗੇਮਿੰਗ ਏ15 ਅਤੇ ਗੇਮਿੰਗ ਏ17 ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਨਾਲ ਹੀ ਇਸ ਲੈਪਟਾਪ ਨੂੰ ਐਨਿਮੀ ਲਿਡ (AniMe Lid) ਡਿਸਪਲੇਅ ਦੇ ਨਾਲ ਉਤਾਰਿਆ ਜਾਵੇਗਾ। ਹਾਲਾਂਕਿ, ਅਸੁਸ ਨੇ ਹੁਣ ਤਕ ਇਸ ਲੈਪਟਾਪ ਦੇ ਸਾਰੇ ਵੇਰੀਐਂਟਸ ਨੂੰ ਅਧਿਕਾਰਤ ਤੌਰ ’ਤੇ ਪੇਸ਼ ਨਹੀਂ ਕੀਤਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਲੈਪਟਾਪ ਨੂੰ ਜੂਨ ਤਕ ਬਾਜ਼ਾਰ ’ਚ ਉਤਾਰਿਆ ਜਾਵੇਗਾ। 

ਫੀਚਰਜ਼
ਕੰਪਨੀ ਨੇ ਇਸ ਲੈਪਟਾਪ ’ਚ AniMe Lid ਡਿਸਪਲੇਅ ਦਿੱਤੀ ਹੈ, ਜੋ 17.9mm ਪਤਲੀ ਹੈ। ਇਸ ਲੈਪਟਾਪ ਦਾ ਭਾਰ 1.6 ਕਿਲੋਗ੍ਰਾਮ ਹੈ। ਇਸ ਲੈਪਟਾਪ ਦੀ ਖਾਸੀਅਤ ਦੀ ਗੱਲ ਕਰੀਏਤਾਂ ਯੂਜ਼ਰਜ਼ ਨੂੰ ਇਸ ਵਿਚ ਖੁਦ ਪੈਟਰਨ ਬਣਾਉਣ ਤੋਂ ਲੈ ਕੇ ਐਨੀਮੇਸ਼ਨ ਇੰਪੋਰਟ ਕਰਨ ਤਕ ਦੀ ਸੁਵਿਧਾ ਮਿਲੇਗੀ। ਹਾਲਾਂਕਿ, ਇਸ ਫੀਚਰ ਨੂੰ ਲੈਪਟਾਪ ਦੇ ਚੁਣੇ ਹੋਏ ਵੇਰੀਐਂਟਸ ’ਚ ਦਿੱਤਾ ਜਾਵੇਗਾ। ਦੱਸ ਦੇਈਏ ਕਿ ਐਨਿਮੀ ਲਿਡ ਨੂੰ 1,215 ਵਾਈਟ ਮਿਨੀ ਐੱਲ.ਈ.ਡੀ. ਨਾਲ ਬਣਾਇਆ ਗਿਆ ਹੈ। 

ਅਸੁਸ ਦੇ ਇਸ ਲੈਪਟਾਪ ’ਚ ਨਵਿਦਿਆ ਫੋਰਸ ਆਰ.ਡੀ.ਐਕਸ. ਗ੍ਰਾਫਿਕਸ ਕਾਰਡ ਦੀ ਸੁਪੋਰਟ ਮਿਲੇਗੀ। ਇਸ ਦੇ ਨਾਲ ਹੀ ਬਿਹਤਰ ਪਰਫਾਰਮੈਂਸ ਲਈ ਰੇਜਨ ਮੋਬਾਇਲ 4000 ਪ੍ਰੋਸੈਸਰ ਦਿੱਤਾ ਗਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 32 ਜੀ.ਬੀ. ਰੈਮ+1 ਟੀ.ਬੀ. ਸਟੋਰੇਜ, ਫੁੱਲ ਐੱਚ.ਡੀ. ਸਕਰੀਨ ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰਜ਼ ਮਿਲਣਗੇ। 

ਕੀਮਤ
ਅਸੁਸ ਨੇ ਇਸ ਲੈਪਟਾਪ ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਕੀਤਾ। ਸੂਤਰਾਂ ਦੀ ਮੰਨੀਏ ਤਾਂ ਕੰਪਨੀ ਇਸ ਡਿਵਾਈਸ ਦੀ ਕੀਮਤ ਨੂੰ ਪ੍ਰੀਮੀਅਮ ਸੈਗਮੈਂਟ ਰੱਖੇਗੀ। ਉਥੇ ਹੀ ਦੂਜੇ ਪਾਸੇ ਕੰਪਨੀ ਨੇ ਇਸ ਲੈਪਟਾਪ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।