CES 2019: ਅਸੁਸ ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ ਨੌਚ ਡਿਸਪਲੇਅ ਵਾਲਾ ਲੈਪਟਾਪ

01/07/2019 6:04:21 PM

ਗੈਜੇਟ ਡੈਸਕ– ਲਾਸ ਵੇਗਾਸ ’ਚ ਆਯੋਜਿਤ CES 2019 ’ਚ ਤਾਈਵਾਨ ਕੰਪਨੀ ਅਸੁਸ ਨੇ ZenBook S13 ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਇਹ ਦੁਨੀਆ ਦੇ ਸਭ ਤੋਂ ਪਤਲੀ ਡਿਸਪਲੇਅ ਬੇਜ਼ਲ ਵਾਲੇ ਲੈਪਟਾਪ ’ਚੋਂ ਇਕ ਹੈ। ਕੰਪਨੀ ਨੇ ਇਸ ਲੈਪਟਾਪ ਨੂੰ ਨੌਚ ਡਿਜ਼ਾਈਨ ਦੇ ਨਾਲ ਲਾਂਚ ਕੀਤਾ ਹੈ। ਇਸ ਨੌਚ ’ਚ ਵੈੱਬਕੈਮ ਹੈ ਜਿਸ ਨਾਲ ਤੁਹਾਨੂੰ ਬੇਜ਼ਲਲੈੱਸ ਸਕਰੀਨ ਦਾ ਐਕਸਪੀਰੀਅੰਸ ਮਿਲਦਾ ਹੈ। ਇਸ ਨਵੇਂ ਲੈਪਟਾਪ ਦਾ ਭਾਰ ਸਿਰਫ 1 ਕਿਲੋਗ੍ਰਾਮ ਹੈ ਅਤੇ ਇਸ ਨੂੰ Utopia Blue ਕਲਰ ’ਚ ਪੇਸ਼ ਕੀਤਾ ਗਿਆ ਹੈ।

ਫੀਚਰਜ਼
ਇਸ ਲੈਪਟਾਪ ’ਚ ਕਰੀਬ 14-ਇੰਚ ਦੀ ਡਿਸਪਲੇਅ ਹੈ। ਇਸ ਵਿਚ 8th ਜਨਰੇਸ਼ਨ ਇਨਟੈੱਲ ਕੋਰ i7 CPU ਦੇ ਨਾਲ 16 ਜੀ.ਬੀ. ਤਕ ਰੈਮ ਅਤੇ 1TB PCIe ਦੀ SSD ਸਟੋਰੇਜ ਦਿੱਤੀ ਗਈ ਹੈ। ਗ੍ਰਾਫਿਕਸ ਲਈ ਇਸ ਵਿਚ Nvidia’s GeForce MX150 discrete ਗ੍ਰਾਫਿਕਸ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਨਾਲ ਲੈਪਟਾਪ ’ਚ ਤੁਹਾਨੂੰ ਹਾਈ ਐਂਡ ਗੇਮਜ਼ ਖੇਡਣ ’ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

Asus ZenBook S13 ’ਚ ਦੋ USB Type-C ports ਦੇ ਨਾਲ ਸਿੰਗਲ USB Type-A port ਹੈ। ਇਸ ਤੋਂ ਇਲਾਵਾ ਇਸ ਵਿਚ ਮਾਈਕ੍ਰੋ-ਐੱਸ.ਡੀ. ਕਾਰਡ ਰੀਡਰ ਹੈ। ਪਿਛਲੇ ਵਰਜਨ ਦੀ ਤਰ੍ਹਾਂ ਇਸ ਦੇ ਟ੍ਰੈਕਪੈਡ ’ਚ ਫਿੰਗਰਪ੍ਰਿੰਟ ਸੈਂਸਰ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ। ਦੱਸ ਦੇਈਏ ਕਿ ਨਵੇਂ ਲੈਪਟਾਪ ’ਚ ਪਤਲੇ ਬੇਜ਼ਲ ਦੇ ਚੱਲਦੇ ਤੁਹਾਨੂੰ 97 ਫੀਸਦੀ ਸਕਰੀਨ ਟੀ ਬਾਡੀ ਰੇਸ਼ੀਓ ਮਿਲਦਾ ਹੈ।