ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ

12/14/2021 5:43:57 PM

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਕੋਈ ਐਂਡਰਾਇਡ ਫੋਨ ਜਾਂ ਐਂਡਰਾਇਡ ਟੈਬਲੇਟ ਹੈ ਤਾਂ ਤੁਹਾਡੇ ਲਈ ਵੱਡੀ ਚਿਤਾਵਨੀ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (Cert-In) ਨੇ ਐਂਡਰਾਇਡ ਯੂਜ਼ਰਸ ਲਈ ਵੱਡਾ ਅਲਰਟ ਜਾਰੀ ਕੀਤਾ ਹੈ। Cert-In ਨੇ ਕਿਹਾ ਹੈ ਕਿ ਐਂਡਰਾਇਡ ’ਚ ਇਕ ਬਗ ਮਿਲਿਆ ਹੈ ਜਿਸ ਨਾਲ ਐਂਡਰਾਇਡ 9, ਐਂਡਰਾਇਡ 10, ਐਂਡਰਾਇਡ 11 ਅਤੇ ਐਂਡਰਾਇਡ 12 ਦੇ ਯੂਜ਼ਰਸ ਸਭ ਤੋਂ ਜ਼ਿਆਦਾ ਨਿਸ਼ਾਨੇ ’ਤੇ ਹਨ। Cert-In ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਐਂਡਰਾਇਡ ਆਪਰੇਟਿੰਗ ਸਿਸਟਮ ’ਚ ਮੌਜੂਦ ਇਕ ਬਗ ਆਬਿਰਟਰੀ ਕੋਡ ਲੀਕ ਕਰ ਸਕਦਾ ਹੈ। ਇਸਤੋਂ ਇਲਾਵਾ ਫੋਨ ’ਚ ਮੌਜੂਦ ਅਹਿਮ ਜਾਣਕਾਰੀ ਵੀ ਹੈਕਰ ਤਕ ਪਹੁੰਚਾ ਸਕਦਾ ਹੈ। 

ਇਹ ਵੀ ਪੜ੍ਹੋ– Netflix ਦਾ ਤੋਹਫਾ: 60 ਫੀਸਦੀ ਤਕ ਸਸਤੇ ਹੋਏ ਪਲਾਨ, ਸ਼ੁਰੂਆਤੀ ਕੀਮਤ ਹੁਣ 149 ਰੁਪਏ

ਇਹ ਬਗ ਮੀਡੀਆ ਕੋਡੇਕ, ਮੀਡੀਆ ਫ੍ਰੇਮਵਰਕ ’ਚ ਹੈ ਜੋ ਕਿ ਗੂਗਲ ਪਲੇਅ ਸਿਸਟਮ ਦੇ ਸੰਪਰਕ ’ਚ ਹੈ। ਇਹ ਬਗ ਚਿੱਪ ਨਿਰਮਾਤਾ ਕੰਪਨੀ ਕੁਆਲਕਾਮ ਦੇ ਕਰਨਾਲ ਕੰਪੋਨੈਂਟ, ਸੋਰਸ ਕੰਪੋਨੈਂਟ ਅਤੇ ਮੀਡੀਆਟੈੱਕ ਦੇ ਚਿੱਪ ’ਚ ਵੀ ਹੈ। ਦੱਸ ਦੇਈਏ ਕਿ ਭਾਰਤ ਦੇ ਜ਼ਿਆਦਾਤਰ ਸਮਾਰਟਫੋਨਾਂ ’ਚ ਕੁਆਲਕਾਮ ਅਤੇ ਮੀਡੀਆਟੈੱਕ ਦਾ ਹੀ ਚਿੱਪ ਹੈ। 

ਗੂਗਲ ਨੂੰ ਇਸ ਬਗ ਬਾਰੇ ਜਾਣਕਾਰੀ ਮਿਲੀ ਹੈ ਜਿਸ ਤੋਂ ਬਾਅਦ ਉਸਨੇ ਪਿਛਲੇ ਹਫਤੇ ਸਕਿਓਰਿਟੀ ਅਪਡੇਟ ਜਾਰੀ ਕੀਤੀ ਹੈ। ਨਵੀਂ ਸਕਿਓਰਿਟੀ ਅਪਡੇਟ 2021-112-05 ਦੇ ਨਾਂ ਨਾਲ ਆਈ ਹੈ। ਇਸ ਬਗ ਨਾਲ ਪ੍ਰਭਾਵਿਤ ਕਿਸੇ ਡਿਵਾਈਸ ਦਾ ਸਬੂਤ ਅਜੇ ਤਕ ਨਹੀਂ ਮਿਲਿਆ। ਫਿਲਹਾਲ ਇਹ ਇਕ ਸ਼ੰਕਾ ਹੈ। 

ਇਹ ਵੀ ਪੜ੍ਹੋ– ਕੋਰੋਨਾ ਦਾ ਪਤਾ ਲਗਾਏਗੀ ਸਮਾਰਟ ਵਾਚ, ਡਾਟਾ ਤੋਂ ਤੁਹਾਨੂੰ ਸਮਾਂ ਰਹਿੰਦਿਆਂ ਮਿਲੇਗੀ ਜਾਣਕਾਰੀ

Cert-In ਨੇ ਐਂਡਰਾਇਡ ਤੋਂ ਇਲਾਵਾ ਗੂਗਲ ਕ੍ਰੋਮ ਦੇ ਯੂਜ਼ਰਸ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ। ਕ੍ਰੋਮ ਨੂੰ ਲੈ ਕੇ ਵੀ Cert-In ਨੇ ਕਿਹਾ ਹੈ ਕਿ ਬ੍ਰਾਊਜ਼ਰ ’ਚ ਇਕ ਬਗ ਕਾਰਨ ਹੈਕਰ ਫੋਨ ਨੂੰ ਰਿਮੋਟਲੀ ਲੈ ਸਕਦੇ ਹਨ ਅਤੇ ਯੂਜ਼ਰਸ ਦੀ ਪਰਮਿਸ਼ਨ ਦੇ ਬਿਨਾਂ ਹੀ ਉਸਦੇ ਫੋਨ ਨੂੰ ਆਪਰੇਟ ਕਰ ਸਕਦੇ ਹਨ। ਪਿਛਲੇ ਮਹੀਨੇ ਜੋਕਰ ਮਾਲਵੇਅਰ ਵੀ ਵਾਪਸ ਆਇਆ ਸੀ। ਇਸ ਵਾਰ ਜੋਕਰ ਮਾਲਵੇਅਰ ਨੇ ਉਨ੍ਹਾਂ ਕੈਟੇਗਰੀ ਦੇ ਐਪ ਨੂੰ ਸ਼ਿਕਾਰ ਬਣਾਇਆ ਹੈ ਜਿਨ੍ਹਾਂ ਨੂੰ ਪਿਛਲੇ ਸਾਲ ਬੈਨ ਕਰ ਦਿੱਤਾ ਗਿਆ ਸੀ। ਜਿਵੇਂ- ਕੈਮ ਸਕੈਨਰ ਆਦਿ। 

ਇਹ ਵੀ ਪੜ੍ਹੋ– ਫੁਲ ਕੇ ਫਟ ਰਹੀ Apple Watch! ਟੁੱਟੀ ਸਕਰੀਨ ਨਾਲ ਯੂਜ਼ਰਸ ਨੂੰ ਗੰਭੀਰ ਸੱਟ ਲੱਗਣ ਦਾ ਖ਼ਤਰਾ

Rakesh

This news is Content Editor Rakesh