MWC 2019: ਇਸ ਕੰਪਨੀ ਨੇ ਲਾਂਚ ਕੀਤੇ pop up ਸੈਲਫੀ ਕੈਮਰੇ ਨਾਲ ਲਾਂਚ ਕੀਤੇ ਚਾਰ ਸਮਾਰਟਫੋਨ

02/26/2019 1:49:52 PM

ਗੈਜੇਟ ਡੈਸਕ- Centric S1 ਸਮਾਰਟਫੋਨ ਨੂੰ ਬਾਰਸਿਲੋਨਾ 'ਚ ਚੱਲ ਰਹੇ ਮੋਬਾਈਲ ਵਰਲਡ ਕਾਂਗਰਸ 2019 'ਚ ਲਾਂਚ ਕਰ ਦਿੱਤਾ ਗਿਆ। ਇਹ ਕੰਪਨੀ ਦਾ ਪਹਿਲਾ ਪਾਪ-ਅਪ ਸੈਲਫੀ ਕੈਮਰਾ ਫੋਨ ਹੈ। ਨਵਾਂ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਫੀਚਰ ਦੇ ਨਾਲ ਆਉਂਦਾ ਹੈ। 3entric S1 'ਚ ਫਾਸਟ ਚਾਰਜਿੰਗ ਸਪੋਰਟ ਹੈ। ਇਹ ਪੰਪ ਐਕਸਪ੍ਰੈਸ 3.0 ਤਕਨੀਕ ਨਾਲ ਲੈਸ ਹੈ। ਇਸ ਦੇ ਬਾਰੇ 'ਚ 20 ਮਿੰਟ 'ਚ 50 ਫੀਸਦੀ ਚਾਰਜ ਦੇਣ ਦਾ ਦਾਅਵਾ ਹੈ। ਫੋਨ 'ਚ ਵਾਇਰਲੈੱਸ ਚਾਰਜਿੰਗ ਸਪੋਰਟ ਵੀ ਹੈ।

Centric S1 ਕੀਮਤ
ਸੈਂਟ੍ਰਿਕ ਐਸ 1 ਦੇ 4 ਜੀ. ਬੀ ਰੈਮ/64 ਜੀ. ਬੀ ਸਟੋਰੇਜ ਦੀ ਕੀਮਤ 310 ਡਾਲਰ (ਕਰੀਬ 22,000 ਰੁਪਏ) ਹੈ। ਇਸ ਫੋਨ ਦੇ 6 ਜੀ.ਬੀ ਰੈਮ/128 ਜੀ.ਬੀ ਸਟੋਰੇਜ ਵੇਰੀਐਂਟ ਦੇ ਮੁੱਲ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸੈਂਟ੍ਰਿਕ ਐੱਲ 4 ਦੀ ਕੀਮਤ 90 ਡਾਲਰ ( ਕਰੀਬ 6,400 ਰੁਪਏ), ਸੈਂਟ੍ਰਿਕ ਏ2 ਦੀ ਕਮਾਲ 140 ਡਾਲਰ (ਕਰੀਬ 9,900 ਰੁਪਏ), ਸੈਂਟ੍ਰਿਕ ਜੀ5 ਦੀ ਕੀਮਤ 160 ਡਾਲਰ (ਕਰੀਬ 11,400 ਰੁਪਏ)  ਤੇ ਸੈਂਟ੍ਰਿਕ ਜੀ3 ਦਾ ਮੁਲ 250 ਡਾਲਰ (ਕਰੀਬ 17,700 ਰੁਪਏ) ਹੈ। ਇਨ੍ਹਾਂ ਫੋਨਜ਼ ਦੀ ਵਿਕਰੀ ਭਾਰਤ 'ਚ ਜੂਨ ਚ ਸ਼ੁਰੂ ਹੋਵੇਗੀ। ਇਸ ਹੈਂਡਸੈੱਟ ਦੀ ਭਾਰਤੀ ਕੀਮਤ ਦਾ ਐਲਾਨ ਅਜੇ ਨਹੀਂ ਹੋਇਆ ਹੈ।

Centric S1 ਸਪੈਸੀਫਿਕੇਸ਼ਨ ਤੇ ਫੀਚਰ
ਸੈਂਟ੍ਰਿਕ ਐੱਸ1 ਆਊਟ ਆਫ ਬਾਕਸ ਐਂਡ੍ਰਾਇਡ 9.0 ਪਾਈ 'ਤੇ ਚੱਲੇਗਾ। ਇਸ 'ਚ 6.39 ਇੰਚ ਦਾ ਫੁੱਲ-ਐੱਚ. ਡੀ+ ਐਮੋਲੇਡ ਡਿਸਪਲੇਅ ਹੈ। ਇਹ 92 ਫ਼ੀਸਦੀ ਸਕ੍ਰੀਨ ਟੂ ਬਾਡੀ ਰੇਸ਼ਿਓ ਤੇ 19.5:9 ਆਸਪੈਕਟ ਰੇਸ਼ਿਓ ਨਾਲ ਲੈਸ ਹੈ। ਫੋਨ 'ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ70 ਪ੍ਰੋਸੈਸਰ ਦੇ ਨਾਲ 4 ਜੀ.ਬੀ ਤੇ 6 ਜੀ.ਬੀ ਰੈਮ ਦਿੱਤੀ ਗਈ ਹੈ।

ਕੈਮਰਾ ਸੈਟਅਪ 'ਚ ਦੋ ਰਿਅਰ ਕੈਮਰੇ ,ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਤੇ ਇਸ ਦੇ ਨਾਲ 5 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਦਿੱਤਾ ਗਿਆ ਹੈ। ਫੋਨ 'ਚ 8 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਹੈ। ਇਸ 'ਚ ਇਨਬਿਲਟ ਸਟੋਰੇਜ਼ 64 ਜੀ.ਬੀ ਤੇ 128 ਜੀ.ਬੀ ਸਟੋਰੇਜ ਹੈ। ਫੋਨ ਦੀ ਬੈਟਰੀ 3,080 ਐੱਮ. ਏ. ਐੱਚ ਕੀਤੀ ਹੈ। ਇਹ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਪੰਪ ਐਕਸਪ੍ਰੈਸ 3.0 ਤੇ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Centric L4, Centric A2, Centric G5 ਅਤੇ Centric G3 ਸਪੈਸੀਫਿਕੇਸ਼ਨ
ਸੈਂਟ੍ਰਿਕ S1 ਫਲੈਗਸ਼ਿੱਪ ਸਮਾਰਟਫੋਨ ਦੇ ਨਾਲ ਸੈਂਟ੍ਰਿਕ ਇੰਡੀਆ ਨੇ ਚਾਰ ਨਵੇਂ ਫੋਨ ਲਾਂਚ ਕੀਤੇ ਹਨ। ਐਂਡ੍ਰਾਇਡ 8.1 ਓਰਿਓ 'ਤੇ ਅਧਾਰਿਤ Centric L4 'ਚ 5.45 ਇੰਚ ਦੀ ਐੱਚ. ਡੀ ਡਿਸਪਲੇਅ , 13 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ, ਡਿਊਲ ਐੱਲ. ਈ. ਡੀ ਫਲੈਸ਼, 8 ਮੈਗਾਪਿਕਸਲ ਸੈਲਫੀ ਕੈਮਰਾ, ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6739 ਪ੍ਰੋਸੈਸਰ, 2 ਜੀ. ਬੀ ਰੈਮ, 16 ਜੀ.ਬੀ ਸਟੋਰੇਜ਼ ਤੇ 2,950 ਐੱਮ. ਏ. ਐੱਚ ਬੈਟਰੀ ਹੈ।

ਸੈਂਟਰਿਕ A2 ਐਂਡ੍ਰਾਇਡ ਪਾਈ ਨਾਲ ਲੈਸ ਹੈ। ਇਸ 'ਚ 5.86 ਇੰਚ ਦੀ ਐੱਚ. ਡੀ ਡਿਸਪਲੇਅ, 19:9 ਆਸਪੈਕਟ ਰੇਸ਼ਿਓ, ਡਿਸਪਲੇਅ ਨੌਚ ਡਿਜ਼ਾਈਨ ਤੇ ਡਿਊਲ ਰੀਅਰ ਕੈਮਰਾ ਸੈਟਅਪ (13 ਮੈਗਾਪਿਕਸਲ+5 ਮੈਗਾਪਿਕਸਲ) ਹੈ। ਸੈਲਫੀ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ 'ਚ ਆਕਟਾ-ਕੋਰ ਮੀਡੀਆਟੈੱਕ ਹੀਲਿਓ ਪੀ22 ਪ੍ਰੋਸੈਸਰ, 3 ਜੀ.ਬੀ ਰੈਮ ਤੇ 32 ਜੀ.ਬੀ ਸਟੋਰੇਜ ਹੈ। ਬੈਟਰੀ 3,400 ਐੱਮ. ਏ. ਐੱਚ ਕੀਤੀ ਹੈ। 

Centric G5 'ਚ 6.21 ਇੰਚ ਦੀ ਐਚ.ਡੀ ਡਿਸਪਲੇਅ ਹੈ। ਇਹ 19:9 ਆਸਪੈਕਟ ਰੇਸ਼ਿਓ ਵਾਲੀ ਸਕ੍ਰੀਨ ਹੈ ਜੋ ਵਾਟਰਡਰਾਪ ਸਟਾਇਲ ਡਿਸਪਲੇਅ ਨੌਚ ਨਾਲ ਲੈਸ ਹੈ। ਪਿਛਲੇ ਹਿੱਸੇ 'ਤੇ ਦੋ ਰੀਅਰ ਕੈਮਰੇ ਹਨ। ਪ੍ਰਾਇਮਰੀ ਸੈਂਸਰ 13 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ। ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ 'ਚ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ, 3ਜੀ. ਬੀ ਰੈਮ, 32 ਜੀ.ਬੀ ਸਟੋਰੇਜ ਤੇ 4050 ਐੱਮ. ਏ. ਐੱਚ ਦੀ ਬੈਟਰੀ ਹੈ। ਇਹ ਫੋਨ ਫੇਸ਼ੀਅਲ ਅਨਲਾਕ ਲਈ ਫੇਸ ਆਈ.ਡੀ ਫੀਚਰ ਦੇ ਨਾਲ ਆਉਂਦਾ ਹੈ। 

Centric G3 ਵੀ ਐਂਡ੍ਰਾਇਡ ਪਾਈ 'ਤੇ ਚੱਲਦਾ ਹੈ। ਇਹ 6.23 ਇੰਚ ਦੇ ਫੁੱਲ-ਐੱਚ.ਡੀ+ ਡਿਸਪਲੇਅ, 20:9 ਆਸਪੈਕਟ ਰੇਸ਼ਿਓ ਤੇ ਡਿਸਪਲੇਅ ਨੌਚ ਡਿਜ਼ਾਈਨ ਦੇ ਨਾਲ ਆਉਂਦਾ ਹੈ। ਫੋਨ 'ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ60 ਪ੍ਰੋਸੈਸਰ, 4 ਜੀ.ਬੀ ਰੈਮ ਤੇ 64 ਜੀ.ਬੀ ਸਟੋਰੇਜ ਦਿੱਤੀ ਗਈ ਹੈ। ਇਸ ਫੋਨ 'ਚ ਵੀ ਡਿਊਲ ਕੈਮਰਾ ਸੈਟਅਪ ਹੈ। ਪਿਛਲੇ ਹਿੱਸੇ 'ਤੇ 12 ਮੈਗਪਿਕਸਲ ਦੇ ਨਾਲ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ ਦੀ ਬੈਟਰੀ 3,080 ਐੱਮ. ਏ. ਐੱਚ ਦੀ ਹੈ।