ਇਸ ਨਵੇਂ iPhone ਦੀ ਕੀਮਤ ਜਾਣ, ਰਹਿ ਜਾਓਗੇ ਹੈਰਾਨ

03/02/2019 2:19:33 PM

ਗੈਜੇਟ ਡੈਸਕ– ਕਸਟਮਾਈਜ਼ਡ ਅਤੇ ਮਹਿੰਗੇ ਆਈਫੋਨ ਬਣਾਉਣ ਵਾਲੇ ਰਸ਼ੀਅਨ ਲਗਜ਼ਰੀ ਬ੍ਰਾਂਡ Caviar ਨੇ ਹਾਲ ਹੀ ’ਚ iPhone XS ਅਤੇ iPhone XS Max ਦੇ ‘ਫੀਮੇਲ ਡਿਜ਼ਾਈਨ’ ਪੇਸ਼ ਕੀਤੇ ਹਨ। ਕੈਵਿਆਰ ਨੇ ਇਸ ਨੂੰ ਪ੍ਰਿਜ਼ਮਾ ਨਾਂ ਦਿੱਤਾ ਹੈ। ਕੈਵਿਆਰ ਕਸਟਮਾਈਜ਼ਡ ਪ੍ਰੀਮੀਅਮ ਆਈਫੋਨ ਡਿਜ਼ਾਈਨ ਬਣਾਉਣ ਵਾਲਾ ਵੱਡਾ ਨਾਂ ਹੈ। ਨਵੀਂ ਪ੍ਰਿਜ਼ਮਾ ਸੀਰੀਜ਼ ‘ਗਰੇਟ ਬੈਲੇ ਪਰਫਾਰਮੈਂਸ ਕਲਾਸਿਕ ਹੀਰੋਇਨਸ’ ਆਡੇਟ, ਆਰੋਰਾ ਅਤੇ ਨਿਕੀਆ ਤੋਂ ਪ੍ਰੇਰਿਤ ਹੈ। ਕੈਵਿਆਰ ਨੇ ਕਿਹਾ ਕਿ ਇਹ ਕਲਾਸਿਕ ਅਭਿਨੇਤਰੀਆਂ 3 ਵੱਡੇ ਕਲਾਸਿਕ ਪ੍ਰੋਡਕਸ਼ਨ ਸਵਾਨ ਲੇਕ, ਸਲੀਪ ਬਿਊਟੀ ਅਤੇ ਲਾਅ ਬਯਾਦਰੇ ’ਚੋਂ ਹਨ। 

ਪ੍ਰਿਜ਼ਮਾ ਆਡੇਟ ਮਾਡਲ ’ਚ ਕੀਮਤੀ ਰਤਨ ਅਤੇ 40 ਹੀਰੇ ਜੜੇ ਗਏ ਹਨ। ਇਸ ਵਿਚ 17 ਨੀਲੇ ਪੁਖਰਾਜ ਅਤੇ ਡਬਲ ਗੋਲਡ ਪਲੇਟਿਡ ਫਰੇਮ ਲਗਾਇਆ ਗਿਆ ਹੈ। iPhone XS ਦੇ ਅਪਗ੍ਰੇਡ ਇਸ ਫੋਨ ਦੀ ਸ਼ੁਰੂਆਤੀ ਕੀਮਤ 6,470 ਡਾਲਰ (ਕਰੀਬ 4,58,600 ਰੁਪਏ) 64 ਜੀ.ਬੀ. ਮਾਡਲ ਲਈ ਹੈ ਅਤੇ 512 ਜੀ.ਬੀ. ਮਾਡਲ ਲਈ ਇਸ ਦੀ ਕੀਮਤ 7,380 ਡਾਲਰ (ਕਰੀਬ 5,23,961 ਰੁਪਏ) ਹੈ।

ਨਿਕੀਆ ਮਾਡਲ ਜੇਨਿਊਇਨ ਐਨਾਕੋਂਡਾ ਲੈਦਰ ਦੇ ਨਾਲ ਆਏਗਾ। ਇਸ ਵਿਚ 21 ਹੀਰੇ ਅੇਤ 6 ਰੂਬੀ ਜੜੇ ਗਏ ਹਨ। ਇਸ ਦਾ 64 ਜੀਬੀ. ਮਾਡਲ 6,750 ਡਾਲਰ (ਕਰੀਬ 4,78,500 ਰੁਪਏ) ਅਤੇ 512 ਜੀ.ਬੀ. ਮਾਡਲ 7,660 ਡਾਲਰ (ਕਰੀਬ 5,43,000 ਰੁਪਏ) ’ਚ ਆਏਗਾ। ਕੈਵਿਆਰ ਆਪਣੇ ਪ੍ਰੋਡਕਟਸ ਦੀ ਕੁਆਲਿਟੀ ਅਤੇ ਅਥੰਟੀਸਿਟੀ ਦੀ ਗਾਰੰਟੀ ਲੈਂਦਾ ਹੈ ਅਤੇ ਦੁਨੀਆ ਭਰ ’ਚ ਇਸ ਦੀ ਫ੍ਰੀ ਸ਼ਿਪਿੰਗ ਵੀ ਆਫਰ ਕਰਦਾ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਾਂਡ ਨੇ ਆਈਫੋਨ ਐਕਸ ਐੱਸ ਅਤੇ ਐਕਸ ਐੱਸ ਮੈਕਸ ਦਾ ਗ੍ਰੈਂਡ ਕੰਪਲੀਕੇਸ਼ੰਸ ਸਕੇਲੈਟਨ ਲਾਈਨਅਪ ਲਾਂਚ ਕੀਤਾ ਸੀ। ਇਸ ਸੀਰੀਜ਼ ’ਚ ਫੋਨ ਦੇ ਰੀਅਰ ਪੈਨਲ ’ਤੇ ਇਕ ਸਕੇਲੈਟਨ ਵਾਚ ਮਕੈਨਿਜ਼ਮ ਲਗਾਇਆ ਗਿਆ ਸੀ। ਇਹ ਮਾਡਲਸ ਅਸਲੀ ਸੋਨੇ ਅਤੇ ਟਾਈਟੇਨੀਅਮ ਨਾਲ ਬਣਾਏ ਗਏ ਹਨ। ਇਹ ਵੱਖ-ਵੱਖ ਕਸਟਮਾਈਜ਼ਡ ਕਲਰਜ਼ ਪਿੰਕ ਗੋਲਡ, ਟਾਈਟੇਨੀਅਮ, ਬਲੈਕ ਅਤੇ ਗੋਲਡ ’ਚ ਲਾਂਚ ਕੀਤੇ ਗਏ ਹਨ। ਇਨ੍ਹਾਂ ਦੀ ਬਾਡੀ ’ਤੇ ਡਿਜ਼ਾਈਨਸ ਉਕੇਰੇ ਗਏ ਹਨ ਅਤੇ ਵਾਚ ਦੀ ਥਾਂ ਟ੍ਰਾਂਸਪੇਰੈਂਟ ਸਕਲ ਫੇਸ ਲਗਾਇਆ ਗਿਆ ਹੈ।