Casio ਨੇ ਲਾਂਚ ਕੀਤਾ ਨਵਾਂ ਐਕਸ਼ਨ ਕੈਮਰਾ G’z Eye ,ਜਾਣੋ ਕੀਮਤ

11/22/2017 6:38:25 PM

ਜਲੰਧਰ: ਜਾਪਾਨ ਦੀ ਮਲਟੀਨੈਸ਼ਨਲ ਟੈਕਨਾਲੌਜੀ ਕੰਪਨੀ Casio ਨੇ ਅੱਜ ਜਾਪਾਨ 'ਚ ਆਪਣਾ ਨਵਾਂ ਕੈਮਰਾ G’z Eye ਦੇ ਨਾਂ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਕੈਮਰੇ ਦੀ ਕੀਮਤ 46,000 ਰੁਪਏ ਰੱਖੀ ਹੈ। ਹਾਲਾਂਕਿ ਇਸ ਦੀ ਵਿਕਰੀ ਕਦੋਂ ਤੋਂ ਸ਼ੁਰੂ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਉਂਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੇ ਇਸ ਲੇਟੈਸਟ ਕੈਮਰੇ ਨੂੰ ਭਾਰਤ 'ਚ ਵੀ ਜਲਦ ਲਾਂਚ ਕਰ ਸਕਦੀ ਹੈ।

ਫੀਚਰਸ
Casio ਦਾ ਇਹ ਨਵਾਂ ਕੈਮਰਾ 'ਚ 120 fps ਸ਼ਾਟ ਸਪੀਡ ਅਤੇ ਬਿਹਤਰ ਫੋਟੋ ਸਟੇਬੀਲਿਟੀ ਜਿਹੇ ਫੀਚਰਸ ਸ਼ਾਮਿਲ ਹਨ। G’z Eye ਕੈਮਰਾ ਵਾਟਰਪਰੂਫ ਅਤੇ ਸ਼ਾਕਪਰੂਫ ਫੀਚਰਸ ਨਾਲ ਲੈਸ ਹੈ। ਇਸ ਕੈਮਰੇ 'ਚ 190.8 ਡਿਗਰੀ f/2.8 ਲੈਨਜ਼ ਦਿੱਤੇ ਗਏ ਹਨ ਜੋ ਐਕਸ਼ਨ ਵੀਡੀਓ ਰਿਕਾਰਡ ਕਰਨ ਕਾਫ਼ੀ ਅਹਿਮ ਭੂਮਿਕਾ ਨਿਭਾਉਂਦੇ ਹਨ।