Call of Duty: Mobile ਨੇ ਮਚਾਈ ਧੂਮ, ਇਕ ਹਫਤੇ ’ਚ  ਪਾਰ ਕੀਤਾ 10 ਕਰੋੜ ਡਾਊਨਲੋਡ ਦਾ ਅੰਕੜਾ

10/09/2019 5:54:41 PM

ਗੈਜੇਟ ਡੈਸਕ– ਕਾਲ ਆਫ ਡਿਊਟੀ ਮੋਬਾਇਲ ਗੇਮ ਨੂੰ 1 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਹਾਲ ਹੀ ’ਚ ਗੇਮ ਨੇ ਲਾਂਚ ਤੋਂ ਬਾਅਦ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮਾਂ ਨੂੰ ਮਿਲਾਕੇ 3.5 ਕਰੋੜ ਡਾਊਨਲੋਡਸ ਦਾ ਅੰਕੜਾ ਪਾਰ ਕੀਤਾ ਸੀ ਅਤੇ ਹੁਣ ਗੇਮ ਨੇ ਲਾਂਚ ਦੇ ਸਿਰਫ ਇਕ ਹਫਤੇ ਦੇ ਅੰਦਰ 10 ਕਰੋੜ ਡਾਊਨਲੋਡਸ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਗੇਮ ਨੂੰ 100 ਤੋਂ ਜ਼ਿਆਦਾ ਦੇਸ਼ਾਂ ’ਚ ਉਪਲੱਬਧ ਕਰਵਾਇਆ ਗਿਆ ਹੈ। Activison ਮੁਤਾਬਕ, ਕਾਲ ਆਫ ਡਿਊਟੀ ਮੋਬਾਇਲ ਐਪ ਦੂਜੇ ਐਪ ਦੇ ਮੁਕਾਬਲੇ ਸਭ ਤੋਂ ਘੱਟ ਸਮੇਂ ’ਚ ਇੰਨੀ ਵਾਰ ਡਾਊਨਲੋਡ ਕੀਤਾ ਗਿਆ ਹੈ। ਇਸ ਗੇਮ ਨੇ ਐਪ ਸਟੋਰ ਜਾਂ ਪਲੇਅ ਸਟੋਰ ’ਤੇ ਕਿਸੇ ਹੋਰ ਫਰਸਟ ਪਰਸਨ ਜਾਂ ਥਰਡ ਪਰਸਨ ਸ਼ੂਟਰ ਗੇਮ ਦੇ ਮੁਕਾਬਲੇ ਸਭ ਤੋਂ ਜਲਦੀ ਡਾਊਨਲੋਡਸ ਅੰਕੜਾ ਪਾਰ ਕੀਤਾ ਹੈ। 

ਗੇਮ ਕਾਫੀ ਸਮੇਂ ਤੋਂ ਬੀਟਾ ਵਰਜ਼ਨ ’ਤੇ ਚੱਲ ਰਹੀ ਸੀ ਅਤੇ ਕੁਝ ਚੁਣੇ ਹੋਏ ਪਲੇਅਰਾਂ ਨੂੰ ਇਸ ਨੂੰ ਪਹਿਲਾਂ ਹੀ ਖਰੀਦਣ ਦਾ ਮੌਕਾ ਵੀ ਮਿਲਿਆ ਸੀ। ਇਸ ਦੇ ਬੀਟਾ ਵਰਜ਼ਨ ਨੂੰ ਦੁਨੀਆ ਭਰ ’ਚ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਥੋਂ ਤਕ ਕਿਹਾ ਜਾ ਗਿਆ ਹੈ ਕਿ ਇਹ ਗੇਮ ਪਬਜੀ ਮੋਬਾਇਲ ਗੇਮ ਨੂੰ ਸਖਤ ਟੱਕਰ ਦੇਵੇਗੀ। ਕਾਲ ਆਫ ਡਿਊਟੀ ਮੋਬਾਇਲ ਇਕ ਫ੍ਰੀ ਟੂ ਪਲੇਅ ਗੇਮ ਹੈ ਜਿਸ ਵਿਚ ਤੁਹਾਨੂੰ ਪੈਕਸ ਮੈਪਸ, ਮੋਡਸ, ਹਥਿਆਰ ਮਿਲਦੇ ਹਨ। 

ਇਸ ਗੇਮ ਦਾ ਡਾਊਨਲੋਡ ਸਾਈਜ਼ 1.1 ਜੀ.ਬੀ. ਹੈ। ਡਾਊਨਲੋਡ ਕਰਨ ਤੋਂ ਬਾਅਦ ਪਲੇਅਰ ਇਸ ਵਿਚ ਆਪਣੇ ਫੇਸਬੁੱਕ ਅਕਾਊਂਟ ਤੋਂ ਲਾਗ-ਇਨ ਕਰ ਸਕਦੇ ਹਨ। ਇਸ ਨਾਲ ਪਲੇਅਰਾਂ ਦਾ ਗੇਮ ਡਾਟਾ ਵੀ ਬੈਕਅਪ ਰਹਿੰਦਾ ਹੈ। ਗੇਮ ਦੀ ਸ਼ੁਰੂਆਤ ’ਚ ਪਲੇਅਰਾਂ ਨੂੰ ਗੇਮ ਨਾਲ ਜਾਣੂ ਕਰਵਾਇਆ ਜਾਂਦਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਕਿ ਇਸ ਗੇਮ ਨੂੰ ਕਾਫੀ ਲੰਬੇ ਸਮੇਂ ਤੋਂ ਬੀਟਾ ਵਰਜ਼ਨ ’ਚ ਚਲਾਇਆ ਜਾ ਰਿਹਾ ਸੀ, ਜਿਸ ਨਾਲ ਇਸ ਵਿਚ ਸ਼ਾਮਲ ਬਗਸ (ਸਮੱਸਿਆਵਾਂ) ਦਾ ਪਤਾ ਲਗਾ ਕੇ ਉਨ੍ਹਾਂ ਨੂੰ ਠੀਕ ਕੀਤਾ ਗਿਆ ਅਤੇ ਅਖੀਰ ’ਚ ਹੁਣ ਡਿਵੈੱਲਪਰਾਂ ਨੇ ਇਸ ਦਾ ਕਲੀਨ ਅਤੇ ਫਾਈਨਲ ਵਰਜ਼ਨ ਲਾਂਚ ਕੀਤਾ ਹੈ। 

ਪਬਜੀ ਮੋਬਾਇਲ ਗੇਮ ਦੀ ਤਰ੍ਹਾਂ ਹੀ ਇਹ ਗੇਮ ਵੀ ਇਸ ਲਈ ਮਸ਼ਹੂਰ ਹੋ ਰਹੀ ਹੈ ਕਿਉਂਕਿ ਇਹ FPS (ਫਰਸਟ ਪਰਸਨ ਸ਼ੂਟਰ) ਗੇਮ ਹੈ ਅਤੇ ਖੇਡਣ ਲਈ ਬਿਲਕੁਲ ਫ੍ਰੀ ਹੈ। ਇਸ ਗੇਮ ’ਚ ਪਬਜੀ ਮੋਬਾਇਲ ਦੀ ਤਰ੍ਹਾਂ ਪਲੇਅਰ ਸ਼ੁਰੂਆਤ ਤੋਂ ਬੈਟਲ ਰੋਇਲ ਮੋਡ ਨਹੀਂ ਖੇਡ ਸਕਣਗੇ।