PUBG ਨੂੰ ਸਖਤ ਟੱਕਰ ਦੇਵੇਗੀ Call of Duty: Mobile ਗੇਮ

09/20/2019 10:14:23 AM

- ਇਕ ਅਕਤੂਬਰ ਨੂੰ ਲਾਂਚ ਹੋਵੇਗਾ ਗੇਮ ਦਾ ਮੋਬਾਇਲ ਵਰਜ਼ਨ
- PUBG ਵਾਂਗ ਹੀ ਗੇਮ 'ਚ ਮਿਲੇਗਾ ਬੈਟਲ ਰਾਇਲ ਮੋਡ

ਗੈਜੇਟ ਡੈਸਕ– ਭਾਰਤ ਵਿਚ PUBG Mobile ਗੇਮ ਨੂੰ ਲੈ ਕੇ ਯੂਜ਼ਰਜ਼ ਦੀ ਲੋਕਪ੍ਰਿਯਤਾ ਨੂੰ ਦੇਖਦਿਆਂ ਹੁਣ Call of Duty ਗੇਮ ਦਾ ਮੋਬਾਇਲ ਵਰਜ਼ਨ ਲਾਂਚ ਕੀਤਾ ਜਾਵੇਗਾ।ਰਿਪੋਰਟ ਅਨੁਸਾਰ ਇਸ ਗੇਮ ਵਿਚ ਖਾਸ ਕਿਸਮ ਦਾ ਬੈਟਲ ਰਾਇਲ ਮੋਡ ਦਿੱਤਾ ਗਿਆ ਹੈ, ਜੋ ਗੇਮਰਜ਼ ਨੂੰ PUBG Mobile ਵਰਗਾ ਅਨੋਖਾ ਤਜਰਬਾ ਦੇਵੇਗਾ। ਇਹ ਗੇਮ ਇਕ ਅਕਤੂਬਰਨੂੰ ਅਧਿਕਾਰਤ ਤੌਰ 'ਤੇ ਐਂਡ੍ਰਾਇਡ ਅਤੇ iOS ਪਲੇਟਫਾਰਮਜ਼ 'ਤੇ ਲਾਂਚ ਕੀਤੀ ਜਾਵੇਗੀ।

ਗੇਮ ਖੇਡਣ ਲਈ ਨਹੀਂ ਦੇਣਗੇ ਪੈਣਗੇ ਪੈਸੇ
Call of Duty: Mobile ਗੇਮ ਡਾਊਨਲੋਡ ਕਰਨ ਤੋਂ ਬਾਅਦ ਖੇਡਣ ਲਈ ਯੂਜ਼ਰ ਨੂੰ ਕਿਸੇ ਵੀ ਤਰ੍ਹਾਂ ਦੀ ਕੀਮਤ ਨਹੀਂ ਚੁਕਾਉਣੀ ਪਵੇਗੀ। ਟ੍ਰਾਇਲ ਵਰਜ਼ਨ ਦੀ ਬਜਾਏ ਇਸ ਗੇਮ ਦਾ main version ਹੀ ਮੁਹੱਈਆ ਕਰਵਾਇਆ ਜਾਵੇਗਾ,ਜਿਸ ਵਿਚ ਸਾਰੇ ਫੀਚਰਜ਼ ਜਿਵੇਂ ਨਵੇਂ ਮੈਪਸ ਅਤੇ ਕਰੈਕਟਰਸ ਸ਼ਾਮਲ ਹੋਣਗੇ।

ਗੇਮ ਵਿਚ ਮਿਲਣਗੇ ਅਨੋਖੇ ਫੀਚਰਜ਼
ਗੇਮ ਵਿਚ ਕਈ ਗੇਮ ਪਲੇਅ ਮੋਡਸ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਟੀਮ ਡੈੱਥ ਮੈਚ, ਫ੍ਰੀ-ਫਾਰ-ਆਲ, ਸਰਚ ਅਤੇ  ਡਿਸਟ੍ਰਾਏ ਸ਼ਾਮਲ ਹਨ। ਇਹ ਫੀਚਰਜ਼ ਯੂਜ਼ਰਜ਼ ਨੂੰ ਵੱਖ-ਵੱਖ  ਲੋਕੇਸ਼ਨ 'ਤੇ ਗੇਮ ਖੇਡਣ ਵਿਚ ਮਦਦ ਕਰਦੇ ਹਨ।

ਆਸਾਨੀ ਨਾਲ ਬਦਲ ਸਕਣਗੇ ਕੰਟਰੋਲਸ
ਰਿਪੋਰਟ ਅਨੁਸਾਰ ਗੇਮ ਖੇਡਣ ਲਈ ਦਿੱਤੇ ਗਏ ਕੰਟਰੋਲਸ ਵਿਚ ਕਸਟਮਾਈ ਜ਼ੇਸ਼ਨ ਦਾ ਆਪਸ਼ਨ ਦਿੱਤਾ ਜਾਵੇਗਾ,ਜੋ ਗੇਮਰ ਨੂੰ ਆਪਣੇ ਹਿਸਾਬ ਨਾਲ ਕੰਟਰੋਲਸ ਨੂੰ ਐਡਜਸਟ ਕਰਨ ਵਿਚ ਮਦਦ ਕਰੇਗੀ।

PUBG ਗੇਮ ਵਰਗੇ ਹੀ ਮਿਲਣਗੇ ਆਪਸ਼ਨਜ਼
ਜਿਹੜੇ ਯੂਜ਼ਰਜ਼  PUBG Mobile ਵਰਗੀਆਂ  ਬੈਟਲ ਰਾਇਲ ਗੇਮਾਂ ਖੇਡਦੇ ਹਨ, ਉਨ੍ਹਾਂ ਲਈ Call of Duty: Mobile ਗੇਮ ਵਿਚ ਬੈਟਲ ਰਾਇਲ ਮੋਡ ਦਿੱਤਾ ਗਿਆ ਹੈ, ਜੋ 100 ਪਲੇਅਰਸ ਨੂੰ ਇਕੋ ਵੇਲੇ ਵੱਡੇ ਮੈਪ ਵਿਚ ਖੇਡਣ 'ਚ ਮਦਦ ਕਰੇਗਾ। ਗੇਮਰ ਚਾਹੁਣ ਤਾਂ ਇਸ ਵਿਚ ਵੀ 4 ਪਲੇਅਰ ਟੀਮ ਬਣਾ ਕੇ ਖੇਡ ਸਕਦੇ ਹਨ। ਇਸ ਤੋਂ ਇਲਾਵਾ 2 ਅਤੇ ਇਕ ਪਲੇਅਰ ਦਾ ਵੀ ਆਪਸ਼ਨ ਦਿੱਤਾ ਗਿਆ ਹੈ।

ਹੈਲੀਕਾਪਟਰ ਦੀ ਵੀ ਕਰ  ਸਕੋਗੇ ਵਰਤੋਂ
ਜ਼ਮੀਨ, ਸਮੁੰਦਰ ਅਤੇ ਹਵਾ ਵਿਚ ਗੇਮ ਖੇਡਣ ਲਈ ਤੁਸੀਂ ਹੈਲੀਕਾਪਟਰ ਦੀ ਵੀ ਵਰਤੋਂ ਕਰ ਸਕੋਗੇ। ਹੋਰ ਗੇਮਸ ਵਾਂਗ ਹੀ ਇਸ ਵਿਚ ਵੀ ਹਥਿਆਰ ਅਤੇ ਯੰਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਹੁਣੇ ਕਰੋ ਪ੍ਰੀ-ਰਜਿਸਟਰ
Call of Duty: Mobile ਗੇਮ  ਖੇਡਣ ਦੇ ਇਛੁੱਕ ਯੂਜ਼ਰਜ਼ ਇਸ ਦੇ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰੀ-ਰਜਿਸਟਰ ਕਰ ਸਕਦੇ ਹਨ। ਇਹ ਗੇਮ ਪੂਰੇ ਭਾਰਤ ਵਿਚ ਮੁਹੱਈਆ ਕਰਵਾਏ ਜਾਣ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਇਸ ਨੂੰ ਚੀਨ, ਵੀਅਤਨਾਮ ਅਤੇ ਬੈਲਜੀਅਮ ਵਿਚ ਵੀ ਮੁਹੱਈਆ ਕਰਵਾਇਆ ਜਾਵੇਗਾ।