ਧਰਤੀ ਅਤੇ ਚੰਨ ’ਤੇ ਹੀ ਨਹੀਂ, ਹੁਣ ਵਰਚੁਅਲ ਦੁਨੀਆ ’ਚ ਵੀ ਲੋਕ ਖ਼ਰੀਦ ਰਹੇ ਜ਼ਮੀਨ, ਇਹ ਹੈ ਤਰੀਕਾ

12/25/2021 1:05:38 PM

ਗੈਜੇਟ ਡੈਸਕ– ਵਰਚੁਅਲ ਦੁਨੀਆ (Virtual World) ਜਾਂ (Metaverse) ਦੀ ਲੋਕਪ੍ਰਿਯਤਾ ਕਾਫੀ ਤੇਜ਼ੀ ਨਾਲ ਵਦ ਰਹੀ ਹੈ। ਇਸ ’ਤੇ ਹੁਣ ਲੋਕ ਜ਼ਮੀਨ ਲੈਣਾ ਵੀ ਸ਼ੁਰੂ ਕਰ ਚੁੱਕੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਲੋਕ ਮੇਟਾਵਰਜ਼ ’ਚ ਹੀ ਜ਼ਮੀਨ ਨੂੰ ਖ਼ਰੀਦਣਗੇ ਅਤੇ ਵੇਚਣਗੇ। ਮੇਟਾਵਰਸ ਦੀ ਲੋਕਪ੍ਰਿਯਤਾ ਵਧਣ ਤੋਂ ਬਾਅਦ ਇਸਦੀ ਕੀਮਤ ਵੀ ਵਧ ਰਹੀ ਹੈ। ਨਿਵੇਸ਼ਕ ਇਸ ਨੂੰ ਵਾਈਟਲ ਅਸੇਟਸ ਦੇ ਤੌਰ ’ਤੇ ਵੇਖ ਰਹੇ ਹਨ ਅਤੇ ਮੇਟਾਵਰਸ ’ਚ ਪਲਾਟ ਲੈਣ ’ਤੇ ਪੈਸੇ ਖਰਚ ਕਰ ਰਹੇ ਹਨ। ਅਜਿਹੇ ’ਚ ਜੇਕਰ ਤੁਸੀਂ ਵੀ ਮੇਟਾਵਰਸ ’ਚ ਜ਼ਮੀਨ ਲੈ ਕੇ ਭਵਿੱਖ ਲਈ ਤਿਆਰ ਹੋਣਾ ਚਾਹੁੰਦੇ ਹੋ ਤਾਂ ਇਸ ਲਈ ਕਾਫੀ ਆਸਾਨ ਤਰੀਕਾ ਹੈ। 

ਇਹ ਵੀ ਪੜ੍ਹੋ– 2021 ਦੀ ਤੀਜੀ ਤਿਮਾਹੀ ’ਚ ਐਪਲ ਨੇ ਵੇਚੇ ਸਭ ਤੋਂ ਜ਼ਿਆਦਾ 5ਜੀ ਫੋਨ, ਦੂਜੇ ਨੰਬਰ ’ਤੇ ਰਹੀ ਇਹ ਕੰਪਨੀ

ਤੁਹਾਨੂੰ ਦੱਸ ਦੇਈਏ ਕਿ ਲੋਕਪ੍ਰਿਯਤਾ ਵਧਣ ਕਾਰਨ ਵਰਚੁਅਲ ਦੁਨੀਆ ’ਚ ਜ਼ਮੀਨ ਦੀ ਕੀਮਤ ਹੁਣ ਤੋਂ ਹੀ ਆਸਮਾਨ ਛੂਹਣ ਲੱਗੀ ਹੈ ਪਰ ਤੁਸੀਂ ਕਿਸੇ ਦੂਰ-ਦਰਾਜ ਜਾਂ ਸਾਈਡ ਲੋਕੇਸ਼ਨ ’ਤੇ ਘੱਟ ਕੀਮਤ ’ਚ ਜ਼ਮੀਨ ਖ਼ਰੀਦ ਸਕਦੇ ਹੋ। ਵਰਚੁਅਲ ਦੁਨੀਆ ’ਚ ਮੌਜੂਦ ਇਸ ਜ਼ਮੀਨ ਦੀ ਵਰਤੋਂ ਤੁਸੀਂ ਕਈ ਕੰਮਾਂ ’ਚ ਕਰ ਸਕਦੇ ਹੋ। ਤੁਸੀਂ ਪਾਰਟੀ ਹੋਸਟ ਕਰਨ ਤੋਂ ਇਲਾਵਾ ਇਸ ਨੂੰ ਰੈਂਟ ’ਤੇ ਦੇ ਕੇ ਹਰ ਮਹੀਨੇ ਪੈਸੇ ਕਮਾ ਸਕਦੇ ਹੋ। ਕਈ ਕੱਪੜੇ ਵੇਚਣ ਵਾਲੇ ਬ੍ਰਾਂਡਸ ਹੁਣ ਤੋਂ ਹੀ ਉਥੇ ਕੱਪੜੇ ਵੇਚ ਰਹੇ ਹਨ। ਮੇਟਾਵਰਸ ’ਚ ਜ਼ਮੀਨ ਖ਼ਰੀਦਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਮਾਰਕੀਟ ਪਲੇਸ ’ਤੇ ਜਾਣਾ ਹੋਵੇਗਾ। 

ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!

ਇਸ ਲਈ ਤੁਸੀਂ ਸਿੱਧਾ https://metaverse.properties/ ’ਤੇ ਜਾ ਸਕਦੇ ਹੋ। ਇਥੇ ਤੁਸੀਂ ਮਨਪਸੰਦ ਏਰੀਏ ’ਚ ਜਾ ਕੇ ਖ਼ਰੀਦਣ ਲਈ ਬਾਈ ’ਤੇ ਕਲਿੱਕ ਕਰ ਸਕਦੇ ਹੋ। ਇਸ ਨਾਲ ਤੁਸੀਂ ਜੇਕਰ ਕਿਸੇ ਪਲਾਟ ਨੂੰ ਰੈਂਟ ’ਤੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ। ਨਿਵੇਸ਼ ਲਈ Decentraland ਸਭ ਤੋਂ ਜ਼ਿਆਦਾ ਪ੍ਰਸਿੱਧ ਵਰਚੁਅਲ ਪਲਾਟ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸਦੀ ਵੈੱਬਸਾਈਟ https://market.decentraland.org/ ’ਤੇ ਜਾਣਾ ਹੋਵੇਗਾ। ਇਥੇ ਤੁਹਾਨੂੰ ਸਾਈਨ ਅਪ ਕਰਨਾ ਹੋਵੇਗਾ। ਇਸ ਵਿਚ ਵੈੱਬਸਾਈਟ ਤੁਹਾਡੀ ਮਦਦ ਕਰੇਗੀ। Decentraland Marketplace ’ਚ ਸਾਈਨ ਅਪ ਕਰਨ ਤੋਂ ਬਾਅਦ Parcels and Estates ’ਤੇ ਜਾ ਕੇ View All ’ਤੇ ਕਲਿੱਕ ਕਰੋ। ਇਸ ਨਾਲ ਤੁਸੀਂ ਇਥੇ ਉਪਲੱਬਦ ਪਲਾਟ ਨੂੰ ਬ੍ਰਾਈਜ਼  ਕਰ ਸਕੋਗੇ। ਤੁਸੀਂ ਪਸੰਦ ਆਉਣ ਵਾਲੇ ਪਲਾਟ ਨੂੰ ਸਿਲੈਕਟ ਕਰ ਸਕਦੇ ਹੋ। ਤੁਸੀਂ ਇਸਦੇ ਆਲੇ-ਦੁਆਲੇ ਦੇ ਏਰੀਆ ਅਤੇ ਪ੍ਰਸਿੱਧ ਥਾਂ ਤੋਂ ਇਸਦੀ ਦੂਰੀ ਵੀ ਵੇਖ ਸਕਦੇ ਹੋ। ਸਿਲੈਕਸ਼ਨ ਤੋਂ ਬਾਅਦ ਤੁਸੀਂ ਇਸਦੀ ਕੀਮਤ ਮੇਟਾਵਰਸ ਦੀ ਕਰੰਸੀ ’ਚ ਵੇਖ ਸਕਦੇ ਹੋ। ਇਸਤੋਂ ਬਾਅਦ ਤੁਸੀਂ ਪਲਾਟ ਦੀ ਡਿਟੇਲਸ ਅਤੇ ਇਸਦੇ ਮਾਲਿਕ ਦੀ ਡਿਟੇਲਸ ਵੇਖ ਸਕਦੇ ਹੋ। 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਵਰਚੁਅਲ ਪਲਾਟ ਖ਼ਰੀਦਣ ਲਈ ਤੁਹਾਨੂੰ Buy ’ਤੇ ਕਲਿੱਕ ਕਰਨਾ ਹੋਵੇਗਾ। ਖ਼ਰੀਦਦਾਰੀ ਲਈ ਤੁਹਾਡਾ ਵਾਲੇਟ ਅਕਾਊਂਟ ਨਾਲ ਕੁਨੈਕਟ ਹੋਣਾ ਚਾਹੀਦਾ ਹੈ। ਖ਼ਰੀਦਦਾਰੀ ਪੂਰੀ ਹੋਣ ’ਤੇ ਇਹ ਲੈਂਡ ਤੁਹਾਡੇ ਵਾਲੇਟ ’ਚ NFT ਦੇ ਤੌਰ ’ਤੇ ਭੇਜਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਖ਼ਰੀਦਦਾਰੀ ਲਈ ਤੁਹਾਡੇ ਵਾਲੇਟ ’ਚ ਜਿੰਨੇ ਦੀ ਪ੍ਰੋਪਰਟੀ, ਓਨੀ Ethereum ਕਰੰਸੀ ਹੋਣੀ ਚਾਹੀਦੀ ਹੈ। ਤੁਸੀਂ ਇਸ ਡਿਜੀਟਲ ਅਸੇਟ ਦੀ ਖ਼ਰੀਦਦਾਰੀ ਨੂੰ ਕਨਫਰਮ ਕਰ ਸਕਦੇ ਹੋ। ਇਸ ਨੂੰਤੁਸੀਂ MetMask ਵਾਲੇਟ ’ਚ Collectibles ਟੈਬ ’ਚ ਵੇਖ ਸਕਦੇ ਹੋ।

ਇਹ ਵੀ ਪੜ੍ਹੋ– ਗੂਗਲ ’ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ

Rakesh

This news is Content Editor Rakesh