15,000 ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ 32 ਇੰਚ HD LED ਸਮਾਰਟ ਟੀ.ਵੀ.

10/18/2020 8:53:05 PM

ਗੈਜੇਟ ਡੈਸਕ—ਕੋਰੋਨਾ ਮਹਾਮਾਰੀ ਦੇ ਚੱਲਦੇ ਲੰਬੇ ਸਮੇਂ ਤੋਂ ਸਿਨੇਮਾ ਹਾਲ ਬੰਦ ਰਹੇ ਹਨ ਜਿਨ੍ਹਾਂ ਦੇ ਖੁੱਲ੍ਹਣ ਦਾ ਸਿਲਸਿਲਾ ਹੁਣ ਹੌਲੀ-ਹੌਲੀ ਸ਼ੁਰੂ ਹੋ ਗਿਆ ਹੈ। ਪਰ ਇਸ ਦੇ ਬਾਵਜੂਦ ਲੋਕ ਅਜੇ ਸਿਨੇਮਾਹਾਲ ਜਾ ਕੇ ਮੂਵੀ ਦੇਖਣ ਤੋਂ ਬਚ ਰਹੇ ਹਨ। ਉੱਥੇ ਓ.ਟੀ.ਟੀ. ਪਲੇਟਫਾਰਮ ’ਤੇ ਨਵੀਆਂ ਫਿਲਮਾਂ ਅਤੇ ਹੋਰ ਸ਼ੋਅਜ਼ ਦੇ ਰਿਲੀਜ਼ ਹੋਣ ਨਾਲ ਲੋਕ ਘਰ ’ਚ ਵੀ ਵੱਡੀ ਸਕਰੀਨ ’ਚ ਫਿਲਮਾਂ ਅਤੇ ਹੋਰ ਪ੍ਰੋਗਰਾਮ ਦੇਖਣਾ ਪੰਸਦ ਕਰ ਰਹੇ ਹਨ। ਇਸ ਦੇ ਚੱਲਦੇ ਸਮਾਰਟ ਟੀ.ਵੀ. ਦੀ ਵਿਕਰੀ ’ਚ ਭਾਰੀ ਡਿਮਾਂਡ ਦੇਖੀ ਜਾ ਰਹੀ ਹੈ।

ਅਜਿਹੇ ’ਚ ਜੇਕਰ ਤੁਸੀਂ ਇਕ ਸਮਾਰਟ ਟੀ.ਵੀ. ਦੀ ਪਲਾਨਿੰਗ ਕਰ ਰਹੇ ਹੋ ਤਾਂ 32 ਇੰਚ ਸਕਰੀਨ ਸਾਈਜ਼ ’ਚ ਆਉਣ ਵਾਲੇ ਸਮਾਰਟ ਟੀ.ਵੀ. ਦੇ ਕੁਝ ਆਪਸ਼ਨ ਲੈ ਕੇ ਪੇਸ਼ ਕਰ ਰਹੇ ਹਾਂ ਜੋ ਸਮਾਰਟ ਟੀ.ਵੀ. ਖਰੀਦਣ ’ਚ ਤੁਹਾਡੀ ਮਦਦ ਕਰ ਸਕਦੇ ਹਨ। ਨਾਲ ਹੀ ਐਮਾਜ਼ੋਨ ਇੰਡੀਆ ਅਤੇ ਫਲਿੱਪਕਾਰਟ ’ਤੇ ਖਰੀਦ ’ਤੇ ਕਈ ਸ਼ਾਨਦਾਰ ਡਿਸਕਾਊਂਟ ਆਫਰ, ਈ.ਐੱਮ.ਆਈ. ਅਤੇ ਐਕਸਚੇਂਜ ਆਫਰ ਰਾਹੀਂ ਸਸਤੇ ’ਚ ਖਰੀਦਦਾਰੀ ਕੀਤੀ ਜਾ ਸਕਦੀ ਹੈ।

Realme 32 ਇੰਚ ਐਂਡ੍ਰਾਇਡ ਸਮਾਰਟ ਟੀ.ਵੀ.
ਕੀਮਤ-11,499 ਰੁਪਏ

ਰੀਅਲਮੀ ਸਮਾਰਟ ਟੀ.ਵੀ. ਨੂੰ ਫਲਿੱਪਕਾਰਟ ’ਤੇ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਸ ਨੂੰ ਐੱਸ.ਬੀ.ਆਈ. ਕ੍ਰੈਡਿਟ ਕਾਰਡ ਰਾਹੀਂ ਖਰੀਦਣ ’ਤੇ 10 ਫੀਸਦੀ ਅਤੇ ਵਧੇਰੇ 1500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਉੱਥੇ ਐੱਸ.ਬੀ.ਆਈ. ਡੈਬਿਟ ਕਾਰਡ ਤੋਂ 10 ਫੀਸਦੀ ਵਾਧੂ 1000 ਰੁਪਏ ਦੀ ਛੋਟ ਮਿਲੇਗੀ। ਨਾਲ ਹੀ ਇਸ ਨੂੰ 1,278 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕੇਗਾ।

ਸਪੈਸੀਫਿਕੇਸ਼ਨਸ
ਰੀਅਲਮੀ ਸਮਾਰਟ ਟੀ.ਵੀ. ਦੇ 32 ਇੰਚ ਮਾਡਲ ਦਾ ਸਕਰੀਨ ਰੈਜੋਲਿਉਸ਼ਨ 768x1366 ਪਿਕਸਲ ਹੈ। ਰੀਅਲਮੀ ਸਮਾਰਟ ਟੀ.ਵੀ. ਨੂੰ ਐਂਡ੍ਰਾਇਡ ਟੀ.ਵੀ. 9ਪਾਈ ਓ.ਐੱਸ. ’ਤੇ ਪੇਸ਼ ਕੀਤਾ ਗਿਆ ਹੈ ਅਤੇ ਯੂਜ਼ਰਸ ਇਸ ’ਚ ਗੂਗਲ ਪਲੇਅ ਸਟੋਰ ਨੂੰ ਆਸਾਨੀ ਨਾਲ ਐਕਸੈੱਸ ਕਰ ਸਕਦੇ ਹਨ। ਇਹ ਸਮਾਰਟ ਟੀ.ਵੀ. MediaTek MSD6683 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ’ਚ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਟੀ.ਵੀ. HDR10, Dolby Audio ਅਤੇ Bluetooth v5.0 ਸਪੋਰਟ ਨਾਲ ਆਉਂਦਾ ਹੈ। ਕੁਨੈਕਟੀਵਿਟੀ ਲਈ ਇਸ ’ਚ ਤਿੰਨ ਐੱਚ.ਡੀ.ਐੱਮ.ਆਈ. ਪੋਰਟ, ਦੋ ਯੂ.ਐੱਸ.ਬੀ. ਪੋਰਟ ਨਾਲ AV, LAN ਅਤੇ ANT ਪੋਰਟ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਟੀ.ਵੀ. ’ਚ 24 ਸਾਊਂਡ ਆਊਟਪੁਟ ਨਾਲ ਚਾਰ ਸਪੀਕਰ ਸਿਸਟਮ ਦਿੱਤੇ ਗਏ ਹਨ।

Mi TV 4A 32 ਇੰਚ ਸਮਾਰਟ ਟੀ.ਵੀ.
ਕੀਮਤ-13499 ਰੁਪਏ

ਐੱਮ.ਆਈ. ਟੀ.ਵੀ. 4ਏ 32 ਇੰਚ ਸਮਾਰਟ ਟੀ.ਵੀ. ਨੂੰ ਫਲਿੱਪਕਾਰਟ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਹੈ। ਐੱਮ.ਆਈ. 4ਏ ਸਮਾਰਟ ਟੀ.ਵੀ. ਨੂੰ ਐੱਸ.ਬੀ.ਆਈ. ਕ੍ਰੈਡਿਟ ਕਾਰਡ ਤੋਂ ਖਰੀਦਣ ’ਤੇ 10 ਫੀਸਦੀ ਅਤੇ ਜ਼ਿਆਦਾਤਰ 1500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਉੱਥੇ ਐੱਸ.ਬੀ.ਆਈ. ਕ੍ਰੈਡਿਟ ਕਾਰਡ ਤੋਂ 10 ਫੀਸਦੀ ਵਧੇਰੇ 1000 ਰੁਪਏ ਦੀ ਛੋਟ ਮਿਲੇਗੀ। ਨਾਲ ਹੀ ਇਸ ਨੂੰ 1,278 ਰੁਪਏ ਦੀ ਮੰਥਲੀ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕੇਗਾ। ਫਲਿੱਪਕਰਾਟ ਐਕਸਿਸ ਬੈਂਕ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਅਨਲਿਮਟਿਡ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ।

ਸਪੈਸੀਫਿਕੇਸ਼ਨਸ
ਐੱਮ.ਆਈ. ਟੀ.ਵੀ. 4ਏ 32 ਇੰਚ ਵਾਲਾ ਸਮਾਰਟ ਟੀ.ਵੀ. ਨੂੰ ਬੇਜਲਲੈੱਸ ਡਿਜ਼ਾਈਨ ਅਤੇ ਐੱਲ.ਈ.ਡੀ. ਡਿਸਪਲੇਅ ਨਾਲ ਆਉਂਦਾ ਹੈ। ਇਸ ’ਚ ਫੁੱਲ ਐੱਚ.ਡੀ. ਪਲੱਸ ਰੈਜੋਲਿਉਸ਼ਨ ਮਿਲੇਗਾ। ਇਸ ’ਚ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਤੋਂ ਇਲਾਵਾ ਟੀ.ਵੀ. ’ਚ ਸ਼ਾਨਦਾਰ ਹੋਰੀਜਾਨ ਡਿਸਪਲੇਅ ਦਿੱਤੀ ਗਈ ਹੈ। ਇਹ ਟੀ.ਵੀ. ਗੂਗਲ ਡਾਟਾ ਸਰਵਰ ਫੀਚਰ ਨਾਲ ਆਉਂਦਾ ਹੈ। ਨਾਲ ਹੀ ਨਵੀਂ ਸਮਾਰਟ ਟੀ.ਵੀ. ਸੀਰੀਜ਼ Mi QuickWake ਸਪੋਰਟ ਮਿਲੇਗਾ ਜੋ ਤੁਹਾਡੇ ਟੀ.ਵੀ. ਨੂੰ ਦੋਬਾਰਾ ਤੋਂ 5 ਸੈਕਿੰਡ ਦੇ ਅੰਦਰ ਚਾਲੂ ਕਰ ਦੇਵੇਗਾ। ਇਸ ਤੋਂ ਇਲਾਵਾ 20ਵਾਟ ਸਟੀਰੀਓ ਸਪੀਕਰ ਨਾਲ DTS-HD ਅਤੇ 3.5mm ਆਡੀਓ ਆਊਟਪੁੱਟ SPDIF ਅਤੇ 3 HDMI ਪੋਰਟ ਦਿੱਤੇ ਜਾਣਗੇ।

Samsung 32 inch ਇੰਚ ਸਮਾਰਟ ਟੀ.ਵੀ.
ਕੀਮਤ-14499 ਰੁਪਏ

ਸੈਮਸੰਗ ਸਮਾਰਟ ਟੀ.ਵੀ. ਨੂੰ ਐੱਸ.ਬੀ.ਆਈ. ਕ੍ਰੈਡਿਟ ਕਾਰਡ ਤੋਂ ਖਰੀਦਦਾਰੀ ’ਤੇ 10 ਫੀਸਦੀ ਵਧੇਰੇ 1500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਉੱਥੇ ਐੱਸ.ਬੀ.ਆਈ. ਕਾਰਡ ਤੋਂ 10 ਫੀਸਦੀ ਵਧੇਰੇ 1000 ਰੁਪਏ ਦੀ ਛੋਟ ਮਿਲੇਗੀ। ਨਾਲ ਹੀ ਇਸ ਨੂੰ 806 ਰੁਪਏ ਦੀ ਮੰਥਲੀ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦਿਆ ਜਾ ਸਕੇਗਾ। ਫਲਿੱਪਕਾਰਟ ਐਕਸਿਸ ਬੈਂਕ ¬ਕ੍ਰੈਡਿਟ ਕਾਰਡ ’ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਨੂੰ 14,499 ਰੁਪਏ ਦੇ ਐਕਸਚੇਂਜ ਬੋਨਸ ’ਤੇ ਖਰੀਦਿਆ ਜਾ ਸਕੇਗਾ।

ਸਪੈਸੀਫਿਕੇਸ਼ਨਸ
ਸੈਮਸੰਗ ਦੇ 32 ਇੰਚ ਮਾਡਲ ਦਾ ਸਕਰੀਨ ਰੈਜੋਲਿਉਸ਼ਨ 768x1366 ਪਿਕਸਲ ਹੈ। ਇਸ ਦਾ ਰਿ੍ਰਫੇਸ਼ਡ ਰੇਟ 60Hz ਹੈ। ਯੂਜ਼ਰਸ ਨੂੰ ਇਸ ਸਮਾਰਟ ਟੀ.ਵੀ. ’ਚ ਡਿਜਨੀ ਪਲੱਸ ਹਾਟਸਟਾਰ, ਨੈੱਟਫਲਿਕਸਅ ਅਤੇ ਯੂਟਿਊਬ ਵਰਗੇ ਪ੍ਰੀਮੀਅਮ ਐਪ ਦਾ ਸਪੋਰਟ ਮਿਲੇਗਾ। ਉੱਥੇ ਇਹ ਸਮਾਰਟ ਟੀ.ਵੀ. Tizen ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।

Karan Kumar

This news is Content Editor Karan Kumar