ਘਰੇ ਬੈਠੇ ਖਰੀਦੋ ਸਾਮਾਨ, ਪੇਮੈਂਟ ਕਰੋ ਅੱਗਲੇ ਸਾਲ

09/23/2017 9:53:13 PM

ਜਲੰਧਰ—ਈ-ਕਾਮਰਸ ਵੈੱਬਸਾਈਟ ਅਮੇਜ਼ਨ ਦੀ ਗ੍ਰੇਟ ਇੰਡੀਅਨ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ ਦੌਰਾਨ ਇਲੈਕਟ੍ਰਾਨਿਕ ਅਤੇ ਸਮਾਰਟਫੋਨਸ ਸੈਗਮੈਂਟ 'ਚ ਵੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੂਜੇ ਸੈਗਮੈਂਟ ਜਿਵੇਂ ਹੋਮ ਅਪਲਾਇੰਸ ਅਤੇ ਕਪੜਿਆਂ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਪ੍ਰੋਡਕਟਸ 'ਤੇ ਡਿਸਕਾਊਂਟ ਤੋਂ ਇਲਾਵਾ ਇੱਥੇ ਸ਼ਾਪਿੰਗ ਕਰਨ 'ਤੇ ਕਸਟਮਰਸ ਨੂੰ ਕੈਸ਼ਬੈਕ ਵੀ ਮਿਲੇਗਾ। ਜੇਕਰ ਅਮੇਜ਼ਨ ਪੇਅ ਵਾਲਟ ਤੋਂ ਖਰੀਦਦਾਰੀ ਕਰੋਗੇ ਤਾਂ ਇਸ 'ਚ 5,00 ਰੁਪਏ ਦੀ ਛੋਟ ਮਿਲੇਗੀ। ਕੈਸ਼ਬੈਕ ਦੀ ਲਿਮਿਟ ਹੈ ਅਤੇ ਮੈਕਸੀਮਮ 4,500 ਰੁਪਏ ਦਾ ਕੈਸ਼ਬੈਕ ਮਿਲੇਗਾ। ਅਮੇਜ਼ਨ ਇਕ ਦਿਲਚਸਪ ਆਫਰ ਵੀ ਦੇ ਰਿਹਾ ਹੈ। ਇਸ ਦੇ ਤਹਿਤ ਨੋ ਕਾਸਟ emi ਨਾਲ ਅੱਗਲੇ ਸਾਲ ਪੇਮੈਂਟ ਕਰਨ ਦਾ ਆਪਸ਼ਨ ਵੀ ਮਿਲੇਗਾ। ਮਤਲਬ ਇਹ ਹੈ ਕਿ ਜੇਕਰ ਤੁਸੀਂ ਅੱਜ emi ਦੇ ਜ਼ਰੀਏ ਕੋਈ ਪ੍ਰੋਡਕਟ ਖਰੀਦਦੇ ਹੋ ਤਾਂ ਤੁਸੀਂ ਮਹੀਨੇ ਬਾਅਦ ਯਾਨੀ ਅੱਗਲੇ ਸਾਲ ਜਨਵਰੀ 'ਚ ਪੈਸੇ ਦੇ ਸਕਦੇ ਹੋ। ਅਮੇਜ਼ਨ ਮੁਤਾਬਕ ਤਿੰਨ ਮਹੀਨੇ ਤਕ ਇਸ ਦੇ ਲਈ ਐਕਸਟਰਾ ਪੈਸੇ ਨਹੀਂ ਹੋਣਗੇ। ਹਾਲਾਂਕਿ ਇਹ ਆਫਰ ਸਿਰਫ ਐੱਚ.ਡੀ.ਐੱਫ.ਸੀ. ਦੇ ਕ੍ਰੇਡਿਟ ਕਾਰਡ ਲਈ ਹੀ ਲਾਗੂ ਹੋਵੇਗਾ। ਨੋ ਕਾਸਟ ਈ.ਐੱਮ.ਆਈ. ਦਾ ਮਤਲਬ ਇਹ ਹੈ ਕਿ ਤੁਹਾਨੂੰ ਤਿੰਨ ਮਹੀਨੇ ਬਾਅਦ ਸਿਰਫ ਪ੍ਰੋਡਕਟ ਲਈ ਉਨ੍ਹੇ ਹੀ ਪੈਸੇ ਦੇਣੇ ਹੋਣਗੇ ਜਿਨੇ ਦਾ ਹੋਵੇਗਾ।