ਬਗ ਫਿਕਸ ਕਰਨ ਲਈ ਆਈਫੋਨ ਯੂਜ਼ਰਜ਼ ਡਾਊਨਲੋਡ ਕਰਨ ਇਹ ਅਪਡੇਟ

11/20/2019 11:35:37 AM

ਗੈਜੇਟ ਡੈਸਕ– ਦੁਨੀਆ ਦੀ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਨੇ ਆਈਫੋਨ ਯੂਜ਼ਰਜ਼ ਲਈ ਨਵੀਂ ਸਾਫਟਵੇਅਰ ਅਪਡੇਟ ਰਿਲੀਜ਼ ਕੀਤੀ ਹੈ। ਨਵੇਂ ਅਪਡੇਟ ਵਰਜ਼ਨ iOS 13.2.3 ਦਾ ਸਾਈਜ਼ ਕਰੀਬ 100MB ਹੈ। ਨਵੀਂ ਅਪਡੇਟ ਨਾਲ ਬਹੁਤ ਸਾਰੇ ਬਗ ਨੂੰ ਫਿਕਸ ਕਰਨ ’ਚ ਮਦਦ ਮਿਲੇਗੀ। ਸਤੰਬਰ ’ਚ ਆਈ.ਓ.ਐੱਸ. 13 ਦੇ ਅਧਿਕਾਰਤ ਰੋਲ ਆਊਟ ਤੋਂ ਬਾਅਦ ਯੂਜ਼ਰਜ਼ ਨੂੰ ਇਹ 8ਵੀਂ ਸਾਫਟਵੇਅਰ ਅਪਡੇਟ ਮਿਲੀ ਹੈ। ਦੱਸ ਦੇਈਏ ਕਿ ਆਈ.ਓ.ਐੱਸ. ’ਚ ਕਈ ਤਰ੍ਹਾਂ ਦੇ ਬਗ ਸਨ ਜਿਨ੍ਹਾਂ ਦੇ ਚੱਲਦੇ ਐਪਲ ਦੇ ਯੂਜ਼ਰਜ਼ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 

ਇਹ ਬਗ ਹੋਏ ਫਿਕਸ
ਸਰਚ- ਐਪਲ ਦੇ ਚੇਂਜਲਾਗ ’ਚ ਦੱਸਿਆ ਗਿਆ ਹੈ ਕਿ ਨਵੀਂ ਅਪਡੇਟ ’ਚ ਉਸ ਗੜਬੜੀ ਨੂੰ ਫਿਕਸ ਕਰ ਦਿੱਤਾ ਗਿਆ ਹੈ, ਜਿਸ ਕਾਰਣ ਯੂਜ਼ਰਜ਼ ਸਿਸਟਮ ਸਰਚ ਤੋਂ ਇਲਾਵਾ ਫਾਈਲਾਂ, ਮੇਲ ਅਤੇ ਸਿਸਟਮ ਸਰਚ ਨਹੀਂ ਕਰ ਪਾ ਰਹੇ ਸਨ। 

ਮੈਸੇਜ- ਪਹਿਲਾਂ ਮੈਸੇਜ ਦੇ ਡੀਟੇਲਸ ਵਿਊ ’ਚ ਤਸਵੀਰਾਂ, ਲਿੰਕ ਅਤੇ ਬਾਕੀ ਅਟੈਚਮੈਂਟਸ ਨਹੀਂ ਦਿਸ ਰਹੇ ਸਨ ਪਰ ਐਪਲ ਆਈ.ਓ.ਐੱਸ. 13.2.3 ਅਪਡੇਟ ਤੋਂ ਬਾਅਦ ਉਹ ਖਾਮੀ ਵੀ ਦੂਰ ਹੋ ਗਈ ਹੈ।

ਬੈਕਗ੍ਰਾਊਂਡ ਕੰਟੈਂਟ- ਜੇਕਰ ਤੁਹਾਡੇ ਆਈਫੋਨ ’ਚ ਕੋਈ ਕੰਟੈਂਟ ਬੈਕਗ੍ਰਾਊਂਡ ’ਚ ਨਹੀਂ ਡਾਊਨਲੋਡ ਹੋ ਰਿਹਾ ਤਾਂ ਇਸ ਅਪਡੇਟ ਤੋਂ ਬਾਅਦ ਬੈਕਗ੍ਰਾਊਂਡ ਕੰਟੈਂਟ ਨੂੰ ਵੀ ਫਿਕਸ ਕਰ ਦਿੱਤਾ ਗਿਆ ਹੈ। 

ਸਲੋ ਈਮੇਲ- ਲੇਟੈਸਟ ਈਮੇਲ ਨਾ ਮਿਲ ਰਹੇ ਹੋਣ ਅਤੇ ਈਮੇਲ ’ਚ ਕੁਝ ਫੀਚਰਜ਼ ਸਲੋ ਹੋ ਗਏ ਹੋਣ ਤਾਂ ਨਵੀਂ ਅਪਡੇਟ ਡਾਊਨਲੋਡ ਕਰੋ। ਅਪਡੇਟ ’ਚ ਈਮੇਲ ਨੂੰ ਵੀ ਫਿਕਸ ਕੀਤਾ ਗਿਆ ਹੈ। 

ਇੰਝ ਕਰੋ ਡਾਊਨਲੋਡ 
ਐਪਲ ਦਾ ਆਈ.ਓ.ਐੱਸ. 13.2.3 ਅਪਡੇਟ ਕੰਪੈਟਿਬਲ ਆਈਫੋਨ ਯੂਜ਼ਰਜ਼ ਲਈ ਰੋਲ ਆਊਟ ਕੀਤੀ ਜਾ ਰਹੀ ਹੈ। ਇਸ ਅਪਡੇਟ ਨੂੰ ਇੰਸਟਾਲ ਕਰਨ ਲਈ ਆਪਣੇ ਆਈਫੋਨ ਦੀ ਸੈਟਿੰਗਸ ’ਚ ਜਾਓ। ਇਥੇ ਜਨਰਲ ਅਤੇ ਫਿਰ ਸਾਫਟਵੇਅਰ ਅਪਡੇਟ ’ਤੇ ਟੈਪ ਕਰੋ। ਤੁਹਾਡੇ ਡਿਵਾਈਸ ਲਈ ਅਪਡੇਟ ਦਿਸ ਜਾਵੇਗੀ, ਇਸ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਲਓ।