BSNL ਨੇ ਫਿਰ ਲਾਂਚ ਕੀਤਾ ਲੰਬੀ ਮਿਆਦ ਵਾਲਾ ਇਹ ਪਲਾਨ, ਰੋਜ਼ ਮਿਲੇਗਾ 3GB ਡਾਟਾ

11/28/2019 1:11:40 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਲੰਬੀ ਮਿਆਦ ਦੀ ਚਾਹ ਰੱਖਣ ਵਾਲੇ ਗਾਹਕਾਂ ਲਈ ਆਪਣੇ ਇਕ ਪ੍ਰੀਪੇਡ ਪਲਾਨ ਨੂੰ ਫਿਰ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ 1,999 ਰੁਪਏ ਵਾਲੇ ਪਲਾਨ ਨੂੰ ਬਾਜ਼ਾਰ ’ਚ ਪੇਸ਼ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ 3 ਜੀ.ਬੀ. ਡਾਟਾ ਮਿਲੇਗਾ, ਉਥੇ ਹੀ ਡਾਟਾ ਖਤਮ ਹੋਣ ਤੋਂ ਬਾਅਦ 80Kbps ਦੀ ਸਪੀਡ ਮਿਲੇਗੀ। ਇਸ ਪਲਾਨ ’ਚ ਰੋਜ਼ਾਨਾ 250 ਮਿੰਟ ਦੀ ਕਾਲਿੰਗ ਮਿਲੇਗੀ। ਖਾਸ ਗੱਲ ਇਹ ਹੈ ਕਿ ਇਸ ਪਲਾਨ ’ਚ ਮੁੰਬਈ ਅਤੇ ਦਿੱਲੀ ’ਚ ਵੀ ਫ੍ਰੀ ਕਾਲਿੰਗ ਕੀਤੀ ਜਾ ਸਕੇਗੀ, ਜੋ ਕਿ ਪਹਿਲਾਂ ਨਹੀਂ ਸੀ। 

399 ਰੁਪਏ ਵਾਲਾ ਪਲਾਨ ਵੀ ਹੋਇਆ ਅਪਡੇਟ
1,999 ਰੁਪਏ ਵਾਲੇ ਪਲਾਨ ਤੋਂ ਇਲਾਵਾ ਕੰਪਨੀ ਨੇ 399 ਰੁਪਏ ਵਾਲੇ ਪਲਾਨ ਨੂੰ ਵੀ ਅਪਡੇਟ ਕੀਤਾ ਹੈ। ਇਸ ਪਲਾਨ ਦੀ ਮਿਆਦ 80 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ 1 ਜੀ.ਬੀ. ਡਾਟਾ ਮਿਲੇਗਾ। ਨਾਲ ਹੀ ਰੋਜ਼ 100 ਮੈਸੇਜ ਕਰਨ ਦੀ ਵੀ ਸੁਵਿਧਾ ਮਿਲੇਗੀ। ਇਸ ਪਲਾਨ ’ਚ ਵੀ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ।