BSNL ਲਿਆਈ ਨਵਾਂ ਪ੍ਰੀਪੇਡ ਪਲਾਨ, 84 ਦਿਨਾਂ ਤੱਕ ਮਿਲੇਗਾ ਅਨਲਿਮਟਿਡ ਡਾਟਾ

11/25/2019 11:10:36 AM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸੇ ਕਾਰਣ ਕੰਪਨੀ ਗਾਹਕਾਂ ਲਈ ਸਮੇਂ ਦੇ ਨਾਲ-ਨਾਲ ਆਕਰਸ਼ਕ ਪਲਾਨਸ ਵੀ ਲੈ ਕੇ ਆ ਰਹੀ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਅਜਿਹਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਨਾ ਹੀ ਡਾਟਾ ਲਿਮਟ ਹੈ ਅਤੇ ਨਾ ਹੀ ਸਪੀਡ ਲਿਮਟ।

- ਅਨਲਿਮਟਿਡ ਡਾਟਾ ਮੁਹੱਈਆ ਕਰਾਉਣ ਵਾਲੇ ਇਸ 1098 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਬਿਨਾਂ ਸਪੀਡ ਘੱਟ ਹੋਏ ਅਨਲਿਮਟਿਡ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਵੀ ਦਿੱਤਾ ਗਈ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਹਾਲਾਂਕਿ, ਕੁਝ ਚੁਣੇ ਹੋਏ ਸਰਕਿਲਾਂ ’ਚ ਇਸ ਪਲਾਨ ਨੂੰ 375 ਜੀ.ਬੀ. ਡਾਟਾ ਲਿਮਟ ਦੇ ਨਾਲ ਉਤਾਰਿਆ ਗਿਆ ਹੈ। 

998 ਰੁਪਏ ਦਾ ਪਲਾਨ
1098 ਰੁਪਏ ਵਾਲੇ ਪਲਾਨ ਤੋਂ ਇਲਾਵਾ ਕੰਪਨੀ ਨੇ ਇਕ ਹੋਰ 998 ਰੁਪਏ ਵਾਲਾ ਪਲਾਨ ਵੀ ਲਾਂਚ ਕੀਤਾ ਹੈ ਜਿਸ ਵਿਚ ਤੁਹਾਨੂੰ 210 ਦਿਨਾਂ ਦੀ ਮਿਆਦ ਮਿਲੇਗੀ। ਇਹ ਸਿਰਫ ਡਾਟਾ ਓਨਲੀ ਪਲਾਨ ਹੈ ਜਿਸ ਵਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ ਯਾਨੀ ਕੁਲ ਮਿਲਾ ਕੇ ਕੰਪਨੀ 420 ਜੀ.ਬੀ. ਡਾਟਾ ਮੁਹੱਈਆ ਕਰਾਏਗੀ।