BSNL ਦਾ ਧਮਾਕਾ, ਹੁਣ ਇਨ੍ਹਾਂ ਗਾਹਕਾਂ ਨੂੰ ਮੁਫਤ ਮਿਲੇਗਾ ਰੋਜ਼ਾਨਾ 5GB ਡਾਟਾ

03/16/2019 1:21:47 PM

ਗੈਜੇਟ ਡੈਸਕ– ਸਰਾਕਾਰੀ ਖੇਤਰ ਦੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਲਈ ਹੁਣ ਤਕ ਦੇ ਸਭ ਤੋਂ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਵਿੱਤੀ ਨਿਰਦੇਸ਼ਕ ਵਿਵੇਕ ਬੰਜਾਲ ਨੇ ਕਿਹਾ ਹੈ ਕਿ ਹੁਣ BSNL ਆਪਣੇ ਲੈਂਡਲਾਈਨ ਗਾਹਕਾਂ ਨੂੰ ਮੁਫਤ ਬ੍ਰਾਡਬੈਂਡ ਇੰਟਰਨੈੱਟ ਸੇਵਾ ਮੁਹੱਈਆ ਕਰਵੇਏਗੀ। 

ਇਕ ਕਾਲ ’ਚ ਐਕਟਿਵੇਟ ਹੋ ਜਾਵੇਗੀ ਸੁਵਿਧਾ
ਵਿੱਤੀ ਨਿਰਦੇਸ਼ਕ ਵਿਵੇਕ ਬੰਜਾਲ ਨੇ ਕਿਹਾ ਕਿ BSNL ਦੇ ਲੈਂਡਲਾਈਨ ਗਾਹਕ ਆਪਣੇ ਰਜਿਸਟਰਡ ਮੋਬਾਇਲ ਨੰਬਰ ਜਾਂ ਲੈਂਡਲਾਈਨ ਨੰਬਰ ਤੋਂ ਟੋਲਫਰੀ ਨੰਬਰ 18003451504 ’ਤੇ ਕਾਲ ਕਰਕੇ ਮੁਫਤ ਬ੍ਰਾਡਬੈਂਡ ਸੇਵਾ ਨੂੰ ਐਕਟਿਵੇਟ ਕਰ ਸਕੇਦ ਹਨ। ਉਨ੍ਹਾਂ ਦੱਸਿਆ ਕਿ ਬ੍ਰਾਡਬੈਂਡ ਇਸਟਾਲੇਸ਼ਨ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਫੀਸ ਤੋਂ ਮੁਕਤ ਰੱਖਿਆ ਗਿਆ ਹੈ। ਬੰਜਾਲ ਮੁਤਾਬਕ, ਇਸ ਆਫਰ ਤਿਹਤ ਲੈਂਡਲਾਈਨ ਗਾਹਕਾਂ ਨੂੰ ਰੋਜ਼ਾਨਾ 5 ਜੀ.ਬੀ. ਇੰਟਰਨੈੱਟ ਮੁਫਤ ਮਿਲੇਗਾ। ਇਸ ਦੀ ਸਪੀਡ 10mbps ਹੋਵੇਗੀ। ਬੰਜਾਲ ਨੇ ਦੱਸਿਆ ਕਿ ਪਹਿਲਾਂ ਤੋ ਹੀ ਬ੍ਰਾਡਬੈਂਡ ਸੇਵਾ ਲੈ ਰਹੇ ਗਾਹਕਾਂ ਨੂੰ 25 ਫੀਸਦੀ ਕੈਸ਼ਬੈਕ ਅਤੇ ਅਮੇਜ਼ਨ ਪ੍ਰਾਈਮ ਦਾ ਇਕ ਸਾਲ ਲਈ ਮੁਫਤ ਸਬਸਕ੍ਰਿਪਸ਼ਨ ਵਰਗੇ ਆਫਰ ਦਿੱਤੇ ਜਾ ਰਹੇ ਹਨ। 

ਇਸ ਆਫਰ ਬਾਰੇ BSNL ਦੀ ਵੈੱਬਸਾਈਟ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਹ 31 ਮਾਰਚ 2019 ਤਕ ਯੋਗ ਹੈ ਅਤੇ ਇਹ ਆਫਰ ਦੇਸ਼ ਭਰ ਦੇ ਸਾਰੇ ਸਰਕਿਲਾਂ ਦੇ ਲੈਂਡਲਾਈਨ ਗਾਹਕਾਂ ਲਈ ਹੈ। ਹਾਲਾਂਕਿ, ਇਹ ਪਲਾਨ ਮੌਜੂਦਾ ਗਾਹਕਾਂ ਲਈ ਹੀ ਹੈ ਨਾ ਕਿ ਨਵੇਂ ਲੈਂਡਲਾਈਨ ਗਾਹਕਾਂ ਲਈ।