BSNL ਦਾ ਧਮਾਕੇਦਾਰ ਆਫਰ, ਗਾਹਕਾਂ ਨੂੰ ਅਨਲਿਮਟਿਡ ਕਾਲ ਦੇ ਨਾਲ ਹਰ ਰੋਜ਼ ਮਿਲੇਗਾ 2GB ਡਾਟਾ

03/17/2017 11:55:20 AM

ਜਲੰਧਰ- ਰਿਲਾਇੰਸ ਜਿਓ ਨਾਲ ਮੁਕਾਬਲੇ ਲਈ ਹੁਣ ਸਰਕਾਰੀ ਖੇਤਰ ਦੀ ਕੰਪਨੀ ਬੀ. ਐੱਸ. ਐੱਨ. ਐੱਲ. ਵੀ ਮੈਦਾਨ ''ਚ ਕੁੱਦ ਗਈ ਹੈ। ਬੀ. ਐੱਸ. ਐੱਨ. ਐੱਲ. ਨੇ ਜਿਓ ਨੂੰ ਟੱਕਰ ਦਿੰਦੇ ਹੋਏ 339 ਰੁਪਏ ਦੀ ਸਕੀਮ ਲਾਂਚ ਕੀਤੀ ਹੈ। ਇਸ ਤਹਿਤ ਗਾਹਕਾਂ ਨੂੰ ਹਰ ਦਿਨ 2 ਜੀ.ਬੀ. 3-ਜੀ ਡਾਟਾ ਮਿਲੇਗਾ ਅਤੇ ਕੰਪਨੀ ਦੇ ਨੈੱਟਵਰਕ ''ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਹੋਵੇਗੀ।
ਕੰਪਨੀ ਵੱਲੋਂ ਜਾਰੀ ਬਿਆਨ ''ਚ ਕਿਹਾ ਗਿਆ ਹੈ ਕਿ ਇਸ ਆਫਰ ਤਹਿਤ ਗਾਹਕ ਅਸੀਮਤ ਕਾਲ ਕਰ ਸਕਣਗੇ। ਇਸ ਤੋਂ ਇਲਾਵਾ 28 ਦਿਨਾਂ ਤਕ ਹਰ ਦਿਨ ਉਨ੍ਹਾਂ ਨੂੰ 2 ਜੀਬੀ ਡਾਟਾ ਮਿਲੇਗਾ।
ਇਹ ਆਫਰ 90 ਦਿਨਾਂ ਲਈ ਸੀਮਤ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ 31 ਮਾਰਚ ਤਕ ਹਰ ਦਿਨ 1 ਜੀ.ਬੀ. ਡਾਟਾ ਅਤੇ ਅਸੀਮਤ ਕਾਲਿੰਗ ਦੇ ਰਿਹਾ ਹੈ। 1 ਅਪ੍ਰੈਲ ਤੋਂ ਰਿਲਾਇੰਸ ਜਿਓ ਪ੍ਰਾਈਮ ਦੇ ਗਾਹਕਾਂ ਨੂੰ 99 ਰੁਪਏ ਦੀ ਰਜਿਸਟਰੇਸ਼ਨ ਫੀਸ ਅਤੇ 303 ਰੁਪਏ ਮਹੀਨਾਵਰ ਚਾਰਜ ''ਤੇ ਇਹ ਸੁਵਿਧਾ ਮਿਲੇਗੀ। ਇਹ ਆਫਰ 31 ਮਾਰਚ 2018 ਤੱਕ ਰਹੇਗਾ।