BSNL ਦਾ ਧਾਂਸੂ ਆਫਰ, 199 ਰੁਪਏ ’ਚ ਮਿਲੇਗਾ 9,999 ਰੁਪਏ ਵਾਲਾ ‘ਗੂਗਲ ਪ੍ਰੋਡਕਟ’

02/25/2020 11:00:13 AM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਲਿਆ ਰਹੀ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਉਹ ਇਨ੍ਹਾਂ ਆਫਰਜ਼ ਰਾਹੀਂ ਆਪਣਾ ਸਬਸਕ੍ਰਾਈਬਰ ਬੇਸ ਵਧਾ ਸਕੇ। ਇਸੇ ਕੜੀ ’ਚ ਕੰਪਨੀ ਹੁਣ ਆਪਣੇ ਬ੍ਰਾਡਬੈਂਡ ਗਾਹਕਾਂ ਨੂੰ 99 ਰੁਪਏ ’ਚ ਗੂਗਲ ਨੈਸਟ ਮਿਨੀ ਅਤੇ 199 ਰੁਪਏ ਪ੍ਰਤੀ ਮਹੀਨਾ ’ਚ ਗੂਗਲ ਨੈਸਟ ਹਬ ਆਫਰ ਕਰ ਰਹੀ ਹੈ। 18 ਫਰਵਰੀ ਤੋਂ ਸ਼ੁਰੂ ਹੋਇਆ ਇਹ ਪ੍ਰਮੋਸ਼ਨਲ ਆਫਰ 90 ਦਿਨਾਂ ਤਕ ਯੋਗ ਹੈ। 

9,999 ਰੁਪਏ ਹੈ ਗੂਗਲ ਨੈਸਟ ਹਬ ਦੀ ਕੀਮਤ
ਗੂਗਲ ਨੈਸਟ ਮਿਨੀ ਨਵੰਬਰ 2019 ’ਚ ਲਾਂਚ ਹੋਇਆ ਸੀ ਅਤੇ ਇਸ ਦੀ ਸ਼ੁਰੂਆਤੀ ਕੀਮਤ 4,499 ਰੁਪਏ ਹੈ। ਫਲਿਪਕਾਰਟ ’ਤੇ ਇਹ ਫਿਲਹਾਲ 3,999 ਰੁਪਏ ਦੀ ਕੀਮਤ ਦੇ ਨਾਲ ਲਿਸਟ ਹੈ। ਉਥੇ ਹੀ ਗੱਲ ਜੇਕਰ ਗੂਗਲ ਨੈਸਟ ਹਬ ਦੀ ਕਰੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ ਪਰ ਫਲਿਪਕਾਰਟ ਤੋਂ ਇਸ ਨੂੰ 8,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਐਨੁਅਲ ਪਲਾਨ ਸਬਸਕ੍ਰਾਈਬ ਕਰਾਉਣ ’ਤੇ ਮਿਲੇਗਾ ਆਫਰ
ਬੀ.ਐੱਸ.ਐੱਨ.ਐੱਲ. ਦੇ ਆਫਰ ’ਚ ਤੁਸੀਂ ਇਨ੍ਹਾਂ ਦੋਵਾਂ ਗੂਗਲ ਪ੍ਰੋਡਕਟਸ ਨੂੰ ਆਕਰਸ਼ਕ ਈ.ਐੱਮ.ਆਈ. ’ਤੇ ਖਰੀਦ ਸਕਦੇ ਹੋ। ਬੀ.ਐੱਸ.ਐੱਨ.ਐੱਲ. ਬ੍ਰਾਡਬੈਂਡ ਦੇ ਉਹ ਗਾਹਕ ਜੋ 799 ਰੁਪਏ ਜਾਂ ਉਸ ਤੋਂ ਉਪਰ ਦਾ ਐਨੁਅਲ ਸਬਸਕ੍ਰਿਪਸ਼ਨ ਲੈਣਗੇ ਉਨ੍ਹਾਂ ਨੂੰ ਇਸ ਆਫਰ ਦਾ ਫਾਇਦਾ ਮਿਲੇਗਾ। ਸੈਕਿੰਡ ਜਨਰੇਸ਼ਨ ਸਮਾਰਟ ਸਪੀਕਰ ਗੂਗਲ ਨੈਸਟ ਮਿਨੀ ਪਾਉਣ ਲਈ ਗਾਹਕਾਂ ਨੂੰ 1287 ਰੁਪਏ ਵਨ-ਟਾਈਮ ਯੂਸੇਜ਼ ਚਾਰਜ ਦੇਣਾ ਹੋਵੇਗਾ। 

ਉਥੇ ਹੀ ਜੇਕਰ ਤੁਸੀਂ ਇਸ ਆਫਰ ’ਚ ਗੂਗਲ ਨੈਸਟ ਹਬ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ 2,587 ਰੁਪਏ ਦਾ ਵਨ-ਟਾਈਮ ਭੁਗਤਾਨ ਕਰਨਾ ਹੋਵੇਗਾ। ਗੂਗਲ ਨੈਸਟ ਹਬ ਸਮਾਰਟ ਡਿਸਪਲੇਅ ਵਾਲਾ ਸਪੀਕਰ ਹੈ ਜੋ 7 ਇੰਚ ਦੇ ਟੱਚਸਕਰੀਨ ਪੈਨਲ, ਫਰੰਟ ’ਚ EQ Light ਸੈਂਸਰ, ਦੋ ਫਾਰ-ਫੀਲਡ ਮਾਈਕ੍ਰੋਫੋਨ ਅਤੇ ਇਕ ਫੁਲ ਰੇਂਜ ਬੈਕ ਸਪੀਕਰ ਦੇ ਨਾਲ ਆਉਂਦਾ ਹੈ। 

ਆਨਲਾਈਨ ਪੋਰਟਲ ’ਤੇ ਕਰਨੀ ਹੋਵੇਗੀ ਐਡਵਾਂਸ ਪੇਮੈਂਟ
ਬੀ.ਐੱਸ.ਐੱਨ.ਐੱਲ. ਡੀ.ਐੱਸ.ਐੱਲ. ਜਾਂ ਭਾਰਤ ਫਾਈਬਰ ਕਸਟਮਰ ਕੰਪਨੀ ਦੇ ਆਨਲਾਈਨ ਪੋਰਟਲ ’ਤੇ ਐਡਵਾਂਸ ਪੇਮੈਂਟ ਕਰਕੇ ਐਨੁਅਲ ਸਬਸਕ੍ਰਿਪਸ਼ਨ ਲੈ ਸਕਦੇ ਹੋ। ਦੱਸ ਦੇਈਏ ਕਿ ਇਹ ਆਫਰ ਫਿਲਹਾਲ ਚੇਨਈ ਸਰਕਿਲ ਦੇ ਹੀ ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਉਪਲੱਬਧ ਹੈ।