BSNL ਨੇ ਪੇਸ਼ ਕੀਤੇ 2 ਨਵੇਂ ‘ਵਰਕ ਫਰਾਮ ਹੋਮ’ ਪਲਾਨ, ਮਿਲੇਗਾ 70GB ਤਕ ਡਾਟਾ

07/24/2020 11:02:59 AM

ਗੈਜੇਟ ਡੈਸਕ– ਕੋਰੋਨਾ ਕਾਲ ’ਚ ਵਰਕ ਫਰਾਮ ਹੋਮ ਦਾ ਚਲਨ ਕਾਫੀ ਵਧ ਗਿਆ ਹੈ। ਅਜਿਹੇ ’ਚ ਉਪਭੋਗਤਾਵਾਂ ਦਾ ਡਾਟਾ ਵੀ ਕਾਫੀ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ ਦੋ ਨਵੇਂ ਵਰਕ ਫਰਾਮ ਹੋ ਪਲਾਨ ਲੈ ਕੇ ਆਈ ਹੈ। ਇਨ੍ਹਾਂ ਪਲਾਨਸ ’ਚ ਗਾਹਕਾਂ ਨੂੰ 70 ਜੀ.ਬੀ. ਤਕ ਡਾਟਾ ਮਿਲੇਗਾ। ਕੰਪਨੀ ਨੇ ਇਸ ਪੇਸ਼ਕਸ਼ ਨੂੰ ਆਪਣੇ ਟਵਿਟਰ ਹੈਂਡਰ ’ਚ ਸਾਂਝਾ ਕੀਤਾ ਹੈ। ਹਾਲਾਂਕਿ, ਫਿਲਹਾਲ ਇਹ ਪਲਾਨ ਚੇਨਈ ’ਚ ਪੇਸ਼ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਜਲਦੀ ਹੀ ਬਾਕੀ ਰਾਜਾਂ ’ਚ ਵੀ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇ। ਤਾਂ ਆਓ ਵਿਸਤਾਰ ਨਾਲ ਜਾਣਦੇ ਹਾਂ ਇਨ੍ਹਾਂ ਨਵੇਂ ਪਲਾਨ ਬਾਰੇ।

BSNL ਦੇ ਨਵੇਂ ਵਰਕ ਫਰਾਮ ਹੋ ਪਲਾਨ
ਕੰਪਨੀ ਨੇ ਜੋ 2 ਨਵੇਂ ਵਰਕ ਫਰਾਮ ਹੋਣ ਡਾਟਾ ਵਾਊਚਰ ਲਾਂਚ ਕੀਤੇ ਹਨ ਉਨ੍ਹਾਂ ਦੀ ਕੀਮਤ 151 ਰੁਪਏ ਅਤੇ 251 ਰੁਪਏ ਹੈ। 151 ਰੁਪਏ ਵਾਲੇ ਡਾਟਾ ਵਾਊਚਰ ’ਚ ਗਾਹਕਾਂ ਨੂੰ 40 ਜੀ.ਬੀ. ਇੰਟਰਨੈੱਟ ਡਾਟਾ ਦੀ ਸੁਵਿਧਾ ਮਿਲਦੀ ਹੈ। 151 ਰੁਪਏ ਵਾਲੇ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। 

ਇਸੇ ਤਰ੍ਹਾਂ 251 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 70 ਜੀ.ਬੀ. ਡਾਟਾ ਮਿਲਦਾ ਹੈ। ਇਸ ਪਲਾਨ ਦੀ ਮਿਆਦ ਨੂੰ 30 ਦਿਨਾਂ ਦੀ ਹੈ। ਇਹ ਦੋਵੇਂ ਹੀ ਵਰਕ ਫਰਾਮ ਹੋਮ ਪਲਾਨ ਹਨ ਇਸ ਲਈ ਇਨ੍ਹਾ ’ਚ ਸਿਰਫ ਡਾਟਾ ਦੀ ਸੁਵਿਧਾ ਮਿਲਦੀ ਹੈ, ਕਾਲਿੰਗ ਦੀ ਨਹੀਂ। 

Rakesh

This news is Content Editor Rakesh