ਜਿਓ ਨੂੰ ਟੱਕਰ ਦੇਣ ਲਈ BSNL ਲਿਆਇਆ ਨਵਾਂ ਪਲਾਨ, ਮਿਲੇਗਾ 1500GB ਡਾਟਾ

01/10/2020 8:36:58 PM

ਗੈਜੇਟ ਡੈਸਕ—ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਇਕ ਨਵਾਂ ਬ੍ਰਾਡਬੈਂਡ ਪਲਾਨ ਪੇਸ਼ ਕੀਤਾ ਹੈ। ਇਹ ਬ੍ਰਾਡਬੈਂਡ ਪਲਾਨ 1,999 ਰੁਪਏ ਦਾ ਹੈ। ਬੀ.ਐੱਸ.ਐੱਨ.ਐੱਲ. ਆਪਣੇ ਇਸ ਪਲਾਨ ਨਾਲ ਜਿਓਫਾਇਬਰ (JioFiber) ਦੇ 2,499 ਰੁਪਏ ਦਾ ਵਾਲੇ ਡਾਇਮੰਡ ਪਲਾਨ ਨੂੰ ਸਖਤ ਟੱਕਰ ਦੇਵੇਗੀ। ਬੀ.ਐੱਸ.ਐੱਨ.ਐੱਲ. ਵੱਲੋਂ ਲਾਂਚ ਕੀਤਾ ਗਿਆ ਨਵਾਂ ਪਲਾਨ ਕੰਪਨੀ ਦੇ ਭਾਰਤ ਫਾਇਬਰ ਪੋਰਟਫੋਲੀਓ ਦਾ ਹਿੱਸਾ ਹੈ ਅਤੇ ਇਸ ਪਲਾਨ 'ਚ ਕੰਪਨੀ 200 Mbps ਦੀ ਸਪੀਡ ਆਫਰ ਕਰਦੀ ਹੈ। ਕੰਪਨੀ ਦੇ ਇਸ ਪਲਾਨ 'ਚ ਯੂਜ਼ਰਸ ਨੂੰ 1,500 ਜੀ.ਬੀ. ਡਾਟਾ ਮਿਲੇਗਾ।

ਡਾਟਾ ਨਾਲ ਮਿਲੇਗੀ ਅਨਲਿਮਟਿਡ ਵੁਆਇਸ ਕਾਲਿੰਗ
1,999 ਰੁਪਏ ਵਾਲਾ ਪ੍ਰਮੋਸ਼ਨਲ ਭਾਰਤ ਫਾਇਬਰ ਪਲਾਨ ਪੇਸ਼ ਕੀਤੇ ਜਾਣ ਦੀ ਤਾਰਿਖ (8 ਜਨਵਰੀ 2020) ਤੋਂ ਸਿਰਫ 90 ਦਿਨ ਲਈ ਮਿਆਦ ਹੈ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਨਾਲ ਸਟੈਂਡਰਡ ਡਾਟਾ ਬੈਨੀਫਿਟ ਨਾਲ ਅਨਲਿਮਟਿਡ ਵੁਆਇਸ ਕਾਲਿੰਗ ਦਾ ਵੀ ਫਾਇਦਾ ਮਿਲੇਗਾ। ਇਹ ਪਲਾਨ, ਕੰਪਨੀ ਦੇ ਭਾਰਤ ਪੋਰਟਫੋਲੀਓ ਦਾ ਹਿੱਸਾ ਹੈ। ਬੀ.ਐੱਸ.ਐੱਨ.ਐੱਲ. ਇਸ 'ਚ 1.5ਟੀ.ਬੀ. ਜਾਂ 1500 ਜੀ.ਬੀ. ਦੀ ਐੱਫ.ਯੂ.ਪੀ. ਲਿਮਿਟ ਦੇ ਰਹੀ ਹੈ। ਬੀ.ਐੱਸ.ਐੱਨ.ਐੱਲ. ਦੇ ਪੋਰਟਫੋਲੀਓ 'ਚ ਪਹਿਲੇ 1,999 ਰੁਪਏ ਵਾਲਾ ਭਾਰਤ ਫਾਇਬਰ ਪਲਾਨ ਸੀ ਪਰ ਇਸ ਪਲਾਨ ਦੀ ਕੀਮਤ ਵਧ ਕੇ 2,499 ਰੁਪਏ ਕਰ ਦਿੱਤੀ ਗਈ ਹੈ।

ਬੀ.ਐੱਸ.ਐੱਨ.ਐੱਲ. ਦੇ 1,999 ਰੁਪਏ ਵਾਲੇ ਪਲਾਨ 'ਚ ਬੈਨੀਫਿਟ
BSNL ਦੇ 1,277 ਰੁਪਏ ਤੋਂ ਉੱਤੇ ਵਾਲੇ ਭਾਰਤ ਫਾਇਬਰ ਬ੍ਰਾਡਬੈਂਡ ਪਲਾਨਸ ਰੋਜ਼ਾਨਾ ਬੈਨੀਫਿਟਸ ਨਾਲ ਆਉਂਦੇ ਹਨ ਪਰ 1,999 ਰੁਪਏ ਵਾਲਾ ਪਲਾਨ ਵੱਖ ਹੈ। ਕੰਪਨੀ ਦੇ 1,999 ਰੁਪਏ ਵਾਲੇ ਭਾਰਤ ਫਾਇਬਰ ਪਲਾਨ 'ਚ 1.5ਟੀ.ਬੀ. ਜਾਂ 1,500 ਜੀ.ਬੀ. ਤਕ 200 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲਦੀ ਹੈ। ਉੱਥੇ, ਇਸ ਤੋਂ ਬਾਅਦ ਘਟ ਕੇ 2 ਐੱਮ.ਬੀ.ਪੀ.ਐੱਸ. ਰਹਿ ਜਾਂਦੀ ਹੈ। ਹਾਲਾਂਕਿ, 2 ਐੱਮ.ਬੀ.ਪੀ.ਐੱਸ. 'ਤੇ ਡਾਊਨਲੋਡ ਅਤੇ ਅਪਲੋਡ ਲਈ ਕੋਈ ਲਿਮਿਟ ਨਹੀਂ ਹੈ। ਕੰਪਨੀ ਦਾ ਇਹ ਪਲਾਨ 90 ਦਿਨਾਂ ਲਈ ਉਪਲੱਬਧ ਹੋਵੇਗਾ ਅਤੇ ਫਿਲਹਾਲ ਚੇਨਈ ਅਤੇ ਤੇਲੰਗਾਨਾ ਸਰਕਲਸ 'ਚ ਉਪਲੱਬਧ ਹੈ। ਬੀ.ਐੱਸ.ਐੱਨ.ਐੱਲ. ਆਪਣੇ ਸਾਰੇ ਭਾਰਤ ਫਾਇਬਰ ਪਲਾਨਸ ਨਾਲ 999 ਰੁਪਏ ਕੀਮਤ ਦਾ ਐਮਾਜ਼ੋਨ ਪ੍ਰਾਈਸ ਸਬਸਕਰੀਪਸ਼ਨ ਫ੍ਰੀ 'ਚ ਦਿੰਦੀ ਹੈ। ਹਾਲਾਂਕਿ, ਅਜੇ ਇਹ ਸਪਸ਼ੱਟ ਨਹੀਂ ਹੈ ਕਿ ਕੀ ਬੀ.ਐੱਸ.ਐੱਨ.ਐੱਲ. ਦੇ 1,999 ਰੁਪਏ ਵਾਲੇ ਭਾਰਤ ਫਾਇਬ ਪਲਾਨ ਨਾਲ ਹੀ ਇਹ ਬੈਨੀਫਿਟ ਮਿਲੇਗਾ ਜਾਂ ਨਹੀਂ।

Karan Kumar

This news is Content Editor Karan Kumar