BSNL ਨੇ ਪੇਸ਼ ਕੀਤਾ ਨਵਾਂ 'ਫੈਮਿਲੀ ਪਲਾਨ'

05/26/2018 5:20:04 PM

ਜਲੰਧਰ-ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਯੂਜ਼ਰਸ ਲਈ ਇਕ ਧਮਾਕੇਦਾਰ ਪਲਾਨ ਪੇਸ਼ ਕੀਤਾ ਹੈ। ਕੰਪਨੀ ਦੇ ਇਸ ਲੇਟੈਸਟ ਪਲਾਨ ਦੀ ਕੀਮਤ 1,199 ਰੁਪਏ ਰੱਖੀ ਹੈ। ਇਸ ਪਲਾਨ 'ਚ 3 ਯੂਜ਼ਰਸ ਇੱਕਠੇ ਆਪਣਾ ਮੋਬਾਇਲ ਵਰਤੋਂ ਕਰ ਸਕਦੇ ਹਨ। ਇਸ ਲਈ ਕੰਪਨੀ ਨੇ ਇਸ ਪੈਕ ਨੂੰ ਫੈਮਿਲੀ ਪਲਾਨ ਦਾ ਨਾਂ ਦਿੱਤਾ ਹੈ। ਬੀ. ਐੱਸ. ਐੱਨ. ਐੱਲ. ਦਾ ਇਹ ਪਲਾਨ ਸਾਰੇ ਸਰਕਿਲਾਂ ਲਈ ਉਪਲੱਬਧ ਹੈ।

 

 

ਇਸ ਤੋਂ ਇਲਾਵਾ ਕੰਪਨੀ ਇਸ ਪਲਾਨ 'ਚ ਕੰਪਨੀ ਬ੍ਰਾਂਡਬੈਂਡ ਕੁਨੈਕਸ਼ਨ ਵੀ ਦੇ ਰਹੀਂ ਹੈ, ਜੋ 10 ਐੱਮ. ਬੀ. ਪੀ. ਐੱਸ. ਦੀ ਸਪੀਡ ਨਾਲ ਆਉਂਦਾ ਹੈ। ਇਸ ਪਲਾਨ 'ਚ 30 ਜੀ. ਬੀ. ਡਾਟਾ ਲਿਮਟ ਦਿੱਤੀ ਗਈ ਹੈ ਅਤੇ ਇਸ 30 ਜੀ. ਬੀ. ਡਾਟਾ ਦੀ ਲਿਮਟ ਖਤਮ ਹੋਣ ਤੋਂ ਬਾਅਦ ਯੂਜ਼ਰ ਨੂੰ 2 ਐੱਮ. ਬੀ. ਪੀ. ਐੱਸ. ਦੀ ਸਪੀਡ ਨਾਲ ਫਰੀ ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 30 ਦਿਨਾਂ ਤੱਕ ਹੈ। ਇਸ ਪਲਾਨ 'ਚ ਹਰ ਰੋਜ਼ ਯੂਜ਼ਰਸ ਨੂੰ 1 ਜੀ. ਬੀ. ਡਾਟਾ ਮਿਲੇਗਾ। ਇਸ ਦੇ ਨਾਲ ਫੈਮਿਲੀ ਪਲਾਨ 'ਚ ਯੂਜ਼ਰਸ ਨੂੰ ਟਿਊਨ ਵੀ ਫਰੀ ਮਿਲ ਰਹੀਂ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਯੂਜ਼ਰ ਨੂੰ ਬੀ. ਐੱਸ. ਐੱਨ. ਐੱਲ. ਪ੍ਰੀਪੇਡ ਨੈੱਟਵਰਕ ਦੇ ਸਟੈਂਡਰਡ ਰੇਟ ਮੁਤਾਬਕ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ ਨੂੰ ਚੁਣਨ ਤੋਂ ਬਾਅਦ ਤੁਹਾਨੂੰ ਤਿੰਨ ਪ੍ਰੀਪੇਡ ਕੁਨੈਕਸ਼ਨ ਚੁਣਨੇ ਹੋਣਗੇ, ਜਿਸ ਨੂੰ ਇਸ ਪਲਾਨ 'ਚ ਜੋੜਿਆ ਜਾ ਸਕਦਾ ਹੈ।