BSNL ਲਿਆਈ ਨਵਾਂ ਇੰਟਰਨੈਸ਼ਨਲ ਰੋਮਿੰਗ ਪਲਾਨ, ਜਾਣੋ ਕੀ ਹੈ ਖਾਸ

06/17/2019 1:55:05 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਪਲਾਨਸ ਅਤੇ ਆਫਰ ਦੀ ਰੇਂਜ ਨੂੰ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬੀਤੇ ਕੁਝ ਦਿਨਾਂ ’ਚ ਕੰਪਨੀ ਨੇ ਆਪਣੇ ਨਵੇਂ ਪਲਾਨ ਨੂੰ ਲਾਂਚ ਕਰਨ ਦੇ ਨਾਲ ਹੀ ਕਈ ਪੁਰਾਣੇ ਪਲਾਨਸ ਅਤੇ STV ’ਚ ਵੀ ਜ਼ਰੂਰੀ ਬਦਲਾਅ ਕੀਤੇ ਹਨ। ਇਸੇ ਲੜੀ ’ਚ ਕੰਪਨੀ ਹੁਣ ਵਿਦੇਸ਼ ਯਾਤਰਾ ਕਰਨ ਵਾਲੇ ਗਾਹਕਾਂ ਲਈ 168 ਰੁਪਏ ਦਾ ਨਵਾਂ ਇੰਟਰਨੈਸ਼ਨਲ ਰੋਮਿੰਗ ਪਲਾਨ ਲੈ ਕੇ ਆਈ ਹੈ। ਫਿਲਹਾਲ ਇਸ ਪਲਾਨ ਨੂੰ ਸਿਰਫ ਕੇਰਲ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਇਸ ਨਵੇਂ ਪਲਾਨ ’ਚ ਕੰਪਨੀ ਗਾਹਕਾਂ ਨੂੰ ਕੀ ਕੁਝ ਆਫਰ ਕਰ ਰਹੀ ਹੈ। 

ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਉਨ੍ਹਾਂ ਗਾਹਕਾਂ ਲਈ ਕਾਫੀ ਫਾਇਦੇਮੰਦ ਹੋਵੇਗਾ ਜੋ ਆਪਣੇ ਨੰਬਰ ’ਤੇ ਇੰਟਰਨੈਸ਼ਨਲ ਰੋਮਿੰਗ ਨੂੰ ਐਕਟਿਵ ਜਾਂ ਐਕਸਟੈਂਡ ਕਰਾਉਣਾ ਚਾਹੁੰਦੇ ਹਨ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਇਸ ਪਲਾਨ ’ਚ ਮਿਲਣ ਵਾਲੇ ਫਾਇਦੇ ਸੀਮਿਤ ਸਮੇਂ ਲਈ ਆਉਂਦੇ ਹਨ ਅਤੇ ਇਸ ਪਲਾਨ ਨੂੰ ਇਕ ਪ੍ਰਮੋਸ਼ਨਲ ਆਫਰ ਦੇ ਤੌਰ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। 

ਕੰਪਨੀ ਦੇ ਇਸ ਪਲਾਨ ਦੀ ਮਿਆਦ ਸਿਰਫ 9 ਸੰਤਬਰ 2019 ਤਕ ਹੀ ਹੈ। 90 ਦਿਨਾਂ ਦੀ ਮਿਆਦ ਵਾਲੇ ਇਸ ਇੰਟਰਨੈਸ਼ਨਲ ਰੋਮਿੰਗ ਪਲਾਨ ’ਚ ਕਿਸੇ ਤਰ੍ਹਾਂ ਦਾ ਕਾਲਿੰਗ ਜਾਂ ਡਾਟਾ ਬੈਨਿਫਿਟ ਨਹੀਂ ਦਿੱਤਾ ਜਾ ਰਿਹਾ।