BSNL ਨੇ ਵਧਾਈ ਇਸ ਪਲਾਨ ਦੀ ਮਿਆਦ, 20 ਦਿਨਾਂ ਤਕ ਮਿਲੇਗੀ ਇਹ ਸੁਵਿਧਾ

11/23/2019 1:00:52 PM

ਗੈਜੇਟ ਡੈਸਕ– ਭਾਰਤ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਨੇ ਆਪਣੇ ਲਾਂਗ ਟਰਮ ਪ੍ਰੀਪੇਡ ਪਲਾਨ ਦੀ ਮਿਆਦ ’ਚ ਬਦਲਾਅ ਕਰ ਦਿੱਤਾ ਹੈ। BSNL ਦੇ 1,188 ਰੁਪਏ ਵਾਲੇ ਪਲਾਨ ਨੂੰ ‘ਮਰੁਥਮ’ ਕਿਹਾ ਜਾਂਦਾ ਹੈ। ਇਸ ਪਲਾਨ ਦੀ ਮਿਆਦ ਨੂੰ ਕੰਪਨੀ ਨੇ 20 ਦਿਨਾਂ ਤਕ ਵਧਾ ਦਿੱਤਾ ਹੈ। ਕੰਪਨੀ ਨੇ ਇਸ ਪਲਾਨ ਨੂੰ 345 ਦਿਨਾਂ ਦੀ ਮਿਆਦ ਨਾਲ ਲਾਂਚ ਕੀਤਾ ਸੀ ਪਰ ਹੁਣ ਇਸ ਦੀ ਮਿਆਦ 365 ਦਿਨਾਂ ਦੀ ਕਰ ਦਿੱਤੀ ਗਈ ਹੈ। 

- ਇਸ ਪਲਾਨ ’ਚ ਰੋਜ਼ਾਨਾ 250 ਵਾਈਸ ਕਾਲਿੰਗ ਮਿੰਟਸ ਮਿਲਦੇ ਹਨ ਜਿਨ੍ਹਾਂ ਨੂੰ ਫ੍ਰੀ ਲੋਕਲ ਅਤੇ ਨੈਸ਼ਨਲ ਕਾਲਸ ਦੌਰਾਨ ਇਸਤੇਮਾਲ ’ਚ ਲਿਆਇਆ ਜਾ ਸਕਦਾ ਹੈ। ਕਾਲਿੰਗ ਮਿੰਟਸ ਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 100 ਫ੍ਰੀ ਮੈਸੇਜ ਅਤੇ 2 ਜੀ.ਬੀ. ਡਾਟਾ ਮਿਲਦਾ ਹੈ। 
- ਸਿਰਫ ਚੇਨਈ ਅਤੇ ਤਮਿਲਨਾਡੂ ਦੇ ਗਾਹਕਾਂ ਲਈ ਉਪਲੱਬਧ ਕੀਤੇ ਗਏ ਇਸ ਪਲਾਨ ਨੂੰ 16 ਜਨਵਰੀ, 2020 ਤਕ ਐਕਟਿਵੇਟ ਕੀਤਾ ਜਾ ਸਕਦਾ ਹੈ। 

998 ਰੁਪਏ ਦਾ ਸਪੈਸ਼ਲ ਟੈਰਿਫ ਪਲਾਨ
ਕੇਰਲ ਦੇ ਗਾਹਕਾਂ ਲਈ ਬੀ.ਐੱਸ.ਐੱਨ.ਐੱਲ. ਨੇ ਪਿਛਲੇ ਹਫਤੇ 998 ਰੁਪਏ ਦਾ ਇਕ ਡਾਟਾ ਸਪੈਸ਼ਲ ਟੈਰਿਫ ਵਾਊਚਰ ਲਾਂਚ ਕੀਤਾ ਹੈ। ਇਸ ਪਲਾਨ ਦੀ ਮਿਆਦ 210 ਦਿਨਾਂ ਦੀ ਹੈ ਅਤੇ ਇਸ ਵਿਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਹਿਸਾਬ ਨਾਲ ਇਸ ਪਲਾਨ ’ਚ ਮਿਲਣ ਵਾਲਾ ਕੁਲ ਡਾਟਾ 420 ਜੀ.ਬੀ. ਹੋ ਜਾਂਦਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਗਾਹਕਾਂ ਲਈ ਸਪੀਡ ਘੱਟ ਕੇ 80kbps ਰਹਿ ਜਾਂਦੀ ਹੈ। 

BSNL ਦਾ ਇਹ ਪਲਾਨ ਪਰਸਨਲਾਈਜ਼ਡ ਰਿੰਗ ਬੈਕ ਟੋਨ (PRBT) ਸਰਵਿਸ ਦੇ ਨਾਲ ਆਉਂਦਾ ਹੈ। ਇਸ ਰਾਹੀਂ ਗਾਹਕ ਡਿਫਾਲਟ ਰਿੰਗ ਦੀ ਥਾਂ ਸਪੈਸ਼ਲ ਟੋਨ ਸੈੱਟ ਕਰ ਸਕਦੇ ਹਨ। ਹਰਿਆਣਾ ਰੀਜਨ ’ਚ 998 ਰੁਪਏ ਦੇ ਪਲਾਨ ’ਤੇ ਗਾਹਕਾਂ ਨੂੰ 31 ਦਸੰਬਰ ਤੋਂ ਪਹਿਲਾਂ ਰੀਚਾਰਜ ਕਰਾਉਣ ਦੀ ਸਥਿਤੀ ’ਚ 60 ਦਿਨਾਂ ਦੀ ਵਾਧੂ ਮਿਆਦ ਵੀ ਦਿੱਤੀ ਜਾ ਰਹੀ ਹੈ।