ਹੁਣ ਹੋਣਗੀਆਂ ਅਨਲਿਮਟਿਡ ਗੱਲਾਂ, 99 ਰੁਪਏ 'ਚ ਅਨਲਿਮਟਿਡ ਲੋਕਲ, STD ਤੇ ਰੋਮਿੰਗ ਕਾਲਸ

02/17/2018 6:44:57 PM

ਜਲੰਧਰ- ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਅਨਲਿਮਟਿਡ ਗੱਲਾਂ ਲਈ ਦੋ ਨਵੇਂ ਟੈਰਿਫ ਪਲਾਨ ਪੇਸ਼ ਕੀਤੇ ਹਨ। ਇਹ ਦੋਨੋਂ ਟੈਰਿਫ ਪਲਾਨ 99 ਰੁਪਏ ਅਤੇ 319 ਰੁਪਏ ਕੀਮਤ  ਦੇ ਨਾਲ ਆਉਂਦੇ ਹਨ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲ ਮਿਲਣਗੇ ਜਿਨ੍ਹਾਂ ਦਾ ਫਾਇਦਾ ਲੋਕਲ, ਐੱਸ. ਟੀ. ਡੀ ਅਤੇ ਰੋਮਿੰਗ 'ਚ ਵੀ ਲਿਆ ਜਾ ਸਕੇਗਾ।

99 ਰੁਪਏ ਦਾ ਪਲਾਨ- ਬੀ. ਐੱਸ.ਐੈੱਨ. ਐੱਲ. ਦਾ ਇਹ ਪਲਾਨ 26 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ, ਜਿਸ 'ਚ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲ (ਲੋਕਲ, ਐੱਸ. ਟੀ. ਡੀ ਅਤੇ ਰੋਮਿੰਗ) ਦਾ ਫਾਇਦਾ ਮਿਲੇਗਾ। ਇਸ ਪਲਾਨ ਦੀ ਵੈਲਿਡਿਟੀ ਨੂੰ ਇੱਕ ਮਹੀਨੇ ਦਾ ਵੀ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਬਾਕੀ ਕੰਪਨੀਆਂ ਇਕ ਮਹੀਨੇ ਦੀ ਵੈਲੀਡਿਟੀ ਦੇ ਪਲਾਨ 28 ਦਿਨਾਂ ਦੇ ਨਾਲ ਪੇਸ਼ ਕਰਦੇ ਹਨ।

319 ਰੁਪਏ ਦਾ ਪਲਾਨ- ਇਸ ਟੈਰਿਫ ਪਲਾਨ ਦੀ ਗੱਲ ਕਰੀਏ, ਤਾਂ ਇਹ 90 ਦਿਨਾਂ ਦੀ ਵੈਲਿਡਿਟੀ ਦੇ ਨਾਲ ਆਉਂਦਾ ਹੈ, ਜਿਸ 'ਚ ਯੂਜ਼ਰਸ ਅਨਲਿਮਟਿਡ ਵੌਇਸ ਕਾਲ (ਲੋਕਲ, ਐੱਸ. ਟੀ. ਡੀ ਅਤੇ ਰੋਮਿੰਗ) ਕਰ ਸਕਦੇ ਹਨ। ਬੀ. ਐੱਸ. ਐੈੱਨ. ਐੱਲ. ਦੇ ਡਾਇਰੈਕਟਰ ਆਰ. ਕੇ ਮਿੱਤਲ ਨੇ ਪ੍ਰੈਸ ਸਟੇਟਮੇਂਟ 'ਚ ਕਿਹਾ ਕਿ ਇਹ ਅਫੋਰਡੇਬਲ ਪਲਾਨਸ ਹਨ, ਜੋ ਯੂਜ਼ਰਸ ਦੀਆਂ ਜਰੂਰਤਾਂ ਨੂੰ ਧਿਆਨ ਰੱਖਦੇ ਹੋਏ ਪੇਸ਼ ਕੀਤੇ ਗਏ ਹਨ। ਇਹ ਪਲਾਨਸ ਅਨਲਿਮਟਿਡ ਵੌਇਸ ਕਾਲ ਬੈਨੀਫਿਟ ਦੇ ਨਾਲ ਆਉਂਦੇ ਹਨ।