BSNL ਦਾ ਧਮਾਕਾ, 109 ਰੁਪਏ ’ਚ 90 ਦਿਨਾਂ ਦੀ ਮਿਆਦ, ਫ੍ਰੀ ਕਾਲਿੰਗ ਤੇ 5GB ਡਾਟਾ

12/21/2019 11:39:32 AM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਇਕ ਨਵਾਂ ਪਲਾਨ ਲਾਂਚ ਕੀਤਾ ਹੈ ਜਿਸ ਦ ਕੀਮਤ 109 ਰੁਪਏ ਹੈ। 90 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ਦਾ ਨਾਂ ‘ਮਿਤ੍ਰਮ ਪਲੱਸ’ ਹੈ। ਫਿਲਹਾਲ ਕੰਪਨੀ ਨੇ ਇਸ ਪਲਾਨ ਨੂੰ ਕੇਰਲ ਸਰਕਲ ’ਚ ਹੀ ਲਾਗੂ ਕੀਤਾ ਹੈ। ਦੱਸ ਦੇਈਏ ਕਿ ਕੰਪਨੀ ‘ਮਿਤ੍ਰਮ’ ਨਾਂ ਦਾ ਇਕ ਪਲਾਨ ਪਹਿਲਾਂ ਤੋਂ ਲਿਆ ਰਹੀ ਹੈ ਜਿਸ ਦੀ ਕੀਮਤ 49 ਰੁਪਏ ਹੈ। ਮਿਤ੍ਰਮ ਪਲਾਨ ’ਚ ਗਾਹਕਾਂ ਨੂੰ 40 ਰੁਪਏ ਦਾ ਟਾਕਟਾਈਮ ਅਤੇ 500 ਐੱਮ.ਬੀ. ਡਾਟਾ ਮਿਲਦਾ ਹੈ। ਪਲਾਨ ਦੀ ਮਿਆਦ 15 ਦਿਨਾਂ ਦੀ ਹੈ। 

109 ਰੁਪਏ ਵਾਲੇ ਪਲਾਨ ਦੇ ਫਾਇਦੇ
BSNL ਦੇ 109 ਰੁਪਏ ਵਾਲੇ ਪਲਾਨ ਦੀ ਮਿਆਦ 3 ਮਹੀਨੇ ਦੀ ਹੈ। ਇਸ ਪਲਾਨ ’ਚ ਗਾਹਕਾਂ ਨੂੰ 5 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹਾਲਾਂਕਿ ਕਾਲਿੰਗ ’ਚ 250 ਮਿੰਟ ਰੋਜ਼ਾਨਾ ਦੀ ਲਿਮਟ ਹੋਵੇਗੀ। ਲਿਮਟ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਸਮਾਨ ਨੈੱਟਵਰਕ ’ਤੇ 1.2 ਪੈਸਾ ਪ੍ਰਤੀ ਸੈਕਿਂਡ ਦੇ ਹਿਸਾਬ ਨਾਲ ਅਤੇ ਦੂਜੇ ਨੈੱਟਵਰਕ ’ਤੇ 1.5 ਪੈਸਾ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਭੁਗਤਾਨ ਦੇਣਾ ਹੋਵੇਗਾ। ਐੱਸ.ਐੱਮ.ਐੱਸ. ਦੀ ਗੱਲ ਕਰੀਏ ਤਾਂ ਇਸ ਵਿਚ ਬੀ.ਐੱਸ.ਐੱਨ.ਐੱਲ. ਨੰਬਰ ’ਤੇ ਮੈਸੇਜ ਦੇ 70 ਪੈਸੇ ਅਤੇ ਦੂਜੇ ਨੈੱਟਵਰਕ ’ਤੇ ਮੈਸੇਜ ਦੇ 80 ਪੈਸੇ ਪ੍ਰਤੀ ਮੈਸੇਜ ਚਾਰਜ ਲਿਆ ਜਾਵੇਗਾ। 

ਇਸ ਪਲਾਨ ’ਚ ਟਵਿੱਸਟ ਇਹ ਹੈ ਕਿ ਗਾਹਕਾਂ ਨੂੰ ਪਲਾਨ ਦੀ ਮਿਆਦ ਤਾਂ 90 ਦਿਨਾਂ ਦੀ ਮਿਲਦੀ ਹੈ, ਹਾਲਾਂਕਿ ਡਾਟਾ ਅਤੇ ਵਾਇਸ ਕਾਲਿੰਗ ਦੇ ਰੂਪ ’ਚੇ ਮਿਲ ਰਹੇ ਫਾਇਦੇ ਸਿਰਫ 20 ਦਿਨਾਂ ਲਈ ਹੀ ਯੋਗ ਰਹਿਣਗੇ। ਇਸ ਤੋਂ ਇਲਾਵਾ ਫਿਲਹਾਲ ਇਹ ਪਲਾਨ ਸਿਰਫ ਕੇਰਲ ਸਰਕਿਲ ’ਚ ਹੀ ਲਾਗੂ ਹੈ।