ਟਾਟਾ ਲਿਆ ਰਹੀ ਸਨਰੂਫ ਤੇ BS6 ਇੰਜਣ ਵਾਲੀ ਹੈਰੀਅਰ

07/20/2019 5:36:57 PM

ਆਟੋ ਡੈਸਕ– ਟਾਟਾ ਮੋਟਰਸ ਆਪਣੀ ਪ੍ਰਸਿੱਧ ਐੱਸ.ਯੂ.ਵੀ. ਹੈਰੀਅਰ ਦਾ ਅਪਡੇਟਿਡ ਵਰਜਨ ਲਿਆਉਣ ਵਾਲੀ ਹੈ। ਕੰਪਨੀ ਲਗਾਤਾਰ ਇਸ ਦੀ ਟੈਸਟਿੰਗ ਕਰ ਰਹੀ ਹੈ। ਹਾਲ ਹੀ ’ਚ ਅਪਡੇਟਿਡ ਟਾਟਾ ਹੈਰੀਅਰ ਦੀ ਟੈਸਿਟੰਗ ਦੌਰਾਨ ਦੀ ਇਕ ਤਸਵੀਰ ਲੀਕ ਹੋਈ ਹੈ। ਇਸ ਤਸਵੀਰ ਤੋਂ ਸਾਫ ਹੋਇਆ ਹੈ ਕਿ ਨਵੀਂ ਹੈਰੀਅਰ ਸਨਰੂਫ ਨਾਲ ਲੈਸ ਹੋਵੇਗੀ। ਇੰਨਾ ਹੀ ਨਹੀਂ ਅਪਡੇਟਿਡ ਹੈਰੀਅਰ ਬੀ.ਐੱਸ.6 ਇੰਜਣ ਦੇ ਨਾਲ ਆਏਗੀ ਅਤੇ ਜ਼ਿਆਦਾ ਪਾਰਵਫੁਲ ਹੋਵੇਗੀ। 

ਰਿਪੋਰਟਾਂ ਮੁਤਾਬਕ, ਟਾਟਾ ਹੈਰੀਅਰ ਦੇ ਨਵੇਂ ਮਾਡਲ ਨੂੰ ਬੈਂਗਲੁਰੂ ਦੇ ਕੋਲ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਹ ਪੂਰੀ ਤਰ੍ਹਾਂ ਮੌਜੂਦਾ ਮਾਡਲ ਵਰਗੀ ਹੈ ਪਰ ਇਸ ਵਿਚ ਸਨਰੂਫ ਦਿੱਤਾ ਗਿਆ ਹੈ ਜੋ ਮੌਜੂਦਾ ਮਾਡਲ ’ਚ ਨਹੀਂ ਹੈ। ਇਸ ਤੋਂ ਇਲਾਵਾ ਨਵੇਂ ਮਾਡਲ ’ਤੇ ਲੱਗੇ ਸਟੀਕਰ ਤੋਂ ਸਾਫ ਹੋਇਆ ਹੈ ਕਿ ਅਪਡੇਟਿਡ ਹੈਰੀਅਰ ਬੀ.ਐੱਸ.6 ਇੰਜਣ ਅਤੇ ਆਟੋਮੈਟਿਕ ਗਿਅਰਬਾਕਸ ਮਿਲਣਗੇ।

ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਬੀ.ਐੱਸ.6 ਇੰਜਣ ਵਾਲੀ ਹੈਰੀਅਰ ’ਚ 170hp ਦੀ ਪਾਵਰ ਮਿਲੇਗੀ, ਜਦੋਂਕਿ ਅਜੇ ਐੱਸ.ਯੂ.ਵੀ. ’ਚ ਦਿੱਤਾ ਗਿਆ ਇੰਜਣ 140hp ਦੀ ਪਾਵਰ ਦਿੰਦਾ ਹੈ। ਆਟੋਮੈਟਿਕ ਟ੍ਰਾਂਸਮਿਸ਼ਨ 6-ਸਪੀਡ ਯੂਨਿਟ ਹੋਣ ਦੀ ਉਮੀਦਹੈ, ਜੋ ਹੁੰਡਈ ਤੋਂ ਲਿਆ ਗਿਆ ਹੈ। ਟਾਟਾ ਮੋਟਰਸ ਸਨਰੂਫ ਤੋਂ ਇਲਾਵਾ ਅਪਡੇਟਿਡ ਹੈਰੀਅਰ ’ਚ ਕੁਝ ਹੋਰ ਫੀਚਰਜ਼ ਵੀ ਸ਼ਾਮਲ ਕਰ ਸਕਦੀ ਹੈ।