BS-IV ਇੰਜਣ ਨਾਲ Suzuki ਨੇ ਲਾਂਚ ਕੀਤੀਆਂ ਇਹ ਸ਼ਾਨਦਾਰ ਬਾਈਕ

02/21/2017 6:23:57 PM

ਜਲੰਧਰ- ਸੁਜ਼ੂਕੀ ਮੋਟਰਸਾਈਕਿਲ ਇੰਡੀਆ ਨੇ ਭਾਰਤ ''ਚ ਬੀ. ਐੱਸ-4 ਮਾਨਕ ਨੂੰ ਪੂਰਾ ਕਰਨ ਵਾਲੇ ਟੂ-ਵ੍ਹੀਲਰ ਜਿਕਸਰ, ਜਿਕਸਰ ਐੱਸ ਐੱਫ ਲਾਂਚ ਕਰ ਦਿੱਤੇ ਹਨ। ਸੁਜ਼ੂਕੀ ਦੀ ਇਹ ਨਵੀਂ ਰੇਂਜ ਅਤੇ ਐਨਵਾਇਰਨਮੇਂਟ ਫਰੈਂਡਲੀ ਇੰਜਣ, ਆਟੋ ਹੈੱਡਲੈਂਪ ਆਨ (ਏ. ਐੱਚ. ਓ) ਫੀਚਰ ਅਤੇ ਨਵੇਂ ਗਰਾਫਿਕਸ ਦੇ ਨਾਲ ਬਾਜ਼ਾਰੀ ''ਚ ਉਤਾਰੀ ਗਈ ਹੈ। 

ਸੁਜ਼ੂਕੀ ਜਿਕਸਰ ਅਤੇ ਜਿਕਸਰ ਐੱਸ. ਐੱਫ (ਫੁੱਲ ਫੇਅਰਸ ਵਰਜਨ) ''ਚ ਫਿਊਲ ਟੈਂਕ ਦੇ ਕੋਲ ਨਵਾਂ ਸਪੋਰਟੀ ਗਰਾਫਿਕਸ ਲੁੱਕ ਦੇਖਣ ਨੂੰ ਮਿਲੇਗਾ। ਐੱਲ. ਈਡੀ ਟੇਲ ਲੈਂਪਸ ਨਾਲ ਵੀ ਬਾਇਕਾਂ ਦੀ ਲੁੱਕ ਬਿਹਤਰ ਹੋਈ ਹੈ। ਜਿਕਸਰ ਤਿੰਨ ਕਲਰਾਂ ''ਚ ਪਰਲ ਮਿਰਾ ਰੈੱਡ, ਮਟੈਲਿਕ ਟਰਿਟਨ ਬਲੂ ਅਤੇ ਗਲਾਸ ਸਪਾਰਕਲ ਬਲੈਕ ਉਪਲੱਬਧ ਹੋਵੇਗੀ। ਬਾਈਕ ਨੂੰ ਡਿਊਲ ਟੋਨ ਪੇਂਟ ਸਕੀਮ ਦੇ ਨਾਲ ਲਿਆਇਆ ਗਿਆ ਹੈ। ਹੇਠਾਂ ਤੋਂ ਅੱਧਾ ਹਿੱਸਾ ਗਲਾਸ ਬਲੈਕ ''ਚ ਨਜ਼ਰ ਆਵੇਗਾ। ਤਿੰਨੋਂ ਕਲਰ ਸੁਜ਼ੂਕੀ ਜਿਕਸਰ ਦੇ ਰਿਅਰ ਡਿਸਕ ਬ੍ਰੇਕ ਵਰਜ਼ਨ ''ਚ ਉਪਲੱਬਧ ਹਨ ਜਦ ਕਿ ਪੂਰਾ ਬਲੈਕ ਆਪਸ਼ਨ ਰਿਅਰ ਡਰਮ ਬ੍ਰੇਕ ਵੇਰਿਅੰਟ ''ਚ ਵੀ ਮਿਲੇਗਾ।  

2017 ਸੁਜ਼ੂਕੀ ਜਿਕਸਰ BS IV ਦੀ ਕੀਮਤ :
ਸੁਜ਼ੂਕੀ ਜਿਕਸਰ ਰਿਅਰ ਡਿਸਕ : 80,528 ਰੁਪਏ (ਐਕਸ-ਸ਼ੋਰੂਮ, ਦਿੱਲੀ)
ਸੁਜ਼ੂਕੀ ਜਿਕਸਰ ਰਿਅਰ ਡਰਮ : 77,452  ਰੁਪਏ (ਐਕਸ-ਸ਼ੋਰੂਮ, ਦਿੱਲੀ)

2017 ਸੁਜੁਕੀ ਜਿਕਸਰ ਐਸ.ਐੱਫ BS IV
2017 ਸੁਜ਼ੂਕੀ ਜਿਕਸਰ ਐਸ. ਐੱਫ ਹੁਣ ਨਵੇਂ ਸਪੋਰਟੀ ਲੁੱਕ ''ਚ ਉਪਲੱਬਧ ਹੈ। ਹੁਣ ਤੁਹਾਨੂੰ ਡਿਜ਼ਾਇਨ ''ਚ ਸੁਜ਼ੂਕੀ ਲੋਗੋ ਦੀ ਧਮਕ ਵੀ ਨਜ਼ਰ  ਆਵੇਗੀ। ਇਸ ''ਚ ਮੇਟੈਲਿਕ ਟਰਿਟਨ ਬਲੂ, ਗਲਾਸ ਸਪਾਰਕਲ ਬਲੈਕ, ਮੇਟੈਲਿਕ ਮੈਟ ਬਲੈਕ ਅਤੇ ਪਰਲ ਮਿਰਾ ਰੈੱਡ ਕਲਰ ਮਿਲਣਗੇ। ਜਿਕਸਰ ਐੱਸ. ਐੱਫ 6i ਵੇਰਿਅੰਟ ਮਟੈਲਿਕ ਟਰਿਟਨ ਬਲੂ ਅਤੇ ਗਲਾਸ ਸਪਾਰਕਲ ਬਲੈਕ ਅਤੇ ਮੇਟੈਲਿਕ ਮੈਟ ਬਲੈਕ ਕਲਰ ਦੇ ਨਾਲ ਮਿਲੇਗਾ। ਨਵੀਂ ਸੁਜ਼ੂਕੀ ਜਿਕਸਰ ਅਤੇ ਜਿਕਸਰ ਐੱਸ.ਐੱਫ ''ਚ ਪਹਿਲਾਂ ਦੀ ਤਰ੍ਹਾਂ ਹੀ 154.9 ਸੀ. ਸੀ ਦਾ ਸਿੰਗਲ-ਸਿਲੈਂਡਰ ਇੰਜਣ ਹੈ ਜਿਸ ''ਚ 14. 6 ਬੀ. ਐੱਚ. ਪੀ ਦੀ ਪਾਵਰ ਹੈ। 

2017 ਸੁਜੂਕੀ ਜਿਕਸਰ ਐੱਸ ਐੱਫ BS IV ਦੀਆਂ ਕੀਮਤਾਂ :
ਸੁਜ਼ੂਕੀ ਜਿਕਸਰ ਐੱਸ. ਐੱਫ : 89,659 ਰੁਪਏ (ਐਕਸ ਸ਼ੋਰੂਮ, ਦਿੱਲੀ)
ਸੁਜੂਕੀ ਜਿਕਸਰ ਐਸ. ਐੱਫ 6i : 93,499 ਰੁਪਏ (ਐਕਸ ਸ਼ੋਰੂਮ, ਦਿੱਲੀ)