BMW ਨੇ ਲਾਂਚ ਕੀਤਾ X1 ਦਾ ਪੈਟਰੋਲ ਵੇਰਿਅੰਟ,ਜਾਣੋ ਖੂਬੀਆਂ

05/19/2017 3:58:10 PM

ਜਲੰਧਰ- BMW ਨੇ ਆਪਣੀ ਐਂਟਰੀ ਲੈਵਲ S”V X1 ਦਾ ਪੈਟਰੋਲ ਵਰਜਨ ਲਾਂਚ ਕਰ ਦਿੱਤਾ ਹੈ। ਪੈਟਰੋਲ ਵੇਰਿਅੰਟ X-ਡਰਾਈਵ 20i ਐਕਸ-ਲਾਈਨ ਵਰਜਨ ''ਚ ਮਿਲੇਗਾ। ਕੰਪਨੀ ਨੇ ਇਸ ਦੀ ਕੀਮਤ 35.75 ਲੱਖ ਰੁਪਏ (ਐਕਸ ਸ਼ੋਅ-ਰੂਮ ਦਿੱਲੀ) ਰੱਖੀ ਹੈ। ਇਸ ਦੇ ਨਾਲ ਹੀ ਕੰਪਨੀ ਨੇ X-ਡਰਾਈਵ 304 S-M ਸਪੋਰਟ ਵੇਰਿਅੰਟ ਨੂੰ ਆਪਣੀ ਇੰਡੀਅਨ ਵੈੱਬਸਾਈਟ ਤੋਂ ਹੱਟਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ। ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ ਅਤੇ ਹੁਣ ਜਲਦ ਹੀ ਸ਼ੋਰੂਮ ਦੁਆਰਾ ਇਸ ਦੀ ਵਿਕਰੀ ਵੀ ਨਹੀਂ ਹੋਵੇਗੀ।

ਇਸ ਸੀਰੀਜ਼ ਦੇ ਵੀ ਲਾਂਚ ਕੀਤੇ ਹਨ ਪੈਟਰੋਲ ਵੇਰਿਅੰਟ :
BMW ਨੇ ਹਾਲ ਹੀ ''ਚ ਅਜੇ X1 ਤੋਂ ਪਹਿਲਾਂ ਆਪਣੀ 3 ਸੀਰੀਜ਼ ਅਤੇ 7 ਸੀਰੀਜ਼ ਦੇ ਪੈਟਰੋਲ ਵੇਰਿਅੰਟ ਲਾਂਚ ਕੀਤੇ ਸਨ। ਹੁਣ ਕੰਪਨੀ ਹੌਲੀ-ਹੌਲੀ ਆਪਣੇ ਸਾਰੇ ਵੇਰਿਅੰਟ ''ਚ ਪੈਟਰੋਲ ਵਰਜਨ ਲਿਆ ਰਹੀ ਹੈ। ਇਸ ਤੋਂ ਪਿਛਲੇ ਸਾਲ ਹੀ ਕੰਪਨੀ ਨੇ X3 ਅਤੇ X5 ਦੇ ਵੀ ਪੈਟਰੋਲ ਵੇਰਿਅੰਟ ਉਤਾਰੇ ਸਨ।

ਡੀਜ਼ਲ ਵੇਰਿਅੰਟ ਵਾਲੇ ਹੀ ਮਿਲਣਗੇ ਫੀਚਰਸ :
BMW X1 ਪੈਟਰੋਲ ਵੇਰਿਅੰਟ ''ਚ ਵੀ ਡੀਜ਼ਲ ਵਰਜਨ ਦੀ ਤਰ੍ਹਾਂ ਹੀ 6 ਏਅਰਬੈਗਸ, ਅਟੇਂਟਿਵ ਅਸਿਸਟੇਂਸ, ABS ਦੇ ਨਾਲ EBD, ਕਾਰਨਰਿੰਗ ਬਰੈਕ ਕੰਟਰੋਲ (CBS) ਫੀਚਰਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ''ਚ ਸਰਵੋਟਰਾਨਿਕ ਸਟੀਅਰਿੰਗ ਅਸਿਸਟ, ਪਰਫਾਰਮੇਨਸ ਕੰਟਰੋਲ ਡਾਇਨਾਮਿਕ ਪਾਵਰ ਸਿਪਲਟ/ਡਾਇਨਾਮਿਕ ਬ੍ਰੇਕਿੰਗ ਫੰਕਸ਼ਨ ਅਤੇ 18 ਇੰਚ ਵਾਈ-ਸਪੋਕ ਅਲੌਏ ਵ੍ਹੀਲ ਲਗਾਏ ਗਏ ਹਨ।

ਪਾਵਰ ਸਪੇਸਿਫਿਕੇਸ਼ਨ :
X1 ਪੈਟਰੋਲ ਵੇਰਿਅੰਟ ''ਚ 1998cc ਸਮਰੱਥਾ ਵਾਲਾ ਟਵਿੱਨ ਪਾਵਰ ਟਰਬੋ 4 ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 193.5ps ਦੀ ਪਾਵਰ ਅਤੇ 280Nm ਦਾ ਟਾਰਕ ਜਨਰੇਟ ਕਰੇਗਾ। ਇੰਜਣ 8 ਸਪੀਡ ਸਟੇਪਟ੍ਰਾਨਿਕ ਆਟੋਮੈਟਿਕ ਸਪੋਰਟ ਗਿਅਰਬਾਕਸ ਨਾਲ ਲੈਸ ਹੈ। 0-100 km ਦੀ ਰਫਤਾਰ ਫੜਨ ''ਚ ਇਸ ਨੂੰ 7.7 ਸੈਕਿੰੜ ਦਾ ਸਮਾਂ ਲਗਦਾ ਹੈ। ਇਸ ''ਚ ਤਿੰਨ ਡਰਾਇਵ ਮੋਡ ਈਕੋ. ਪ੍ਰੋ, ਕੰਫਰਟ ਅਤੇ ਸਪੋਰਟ ਦਿੱਤੇ ਗਏ ਹਨ।