BMW ਨੇ ਭਾਰਤ ’ਚ ਲਾਂਚ ਕੀਤਾ ਨਵਾਂ ਮੋਟਰਸਾਈਕਲ G310 RR

07/16/2022 11:03:29 AM

ਆਟੋ ਡੈਸਕ– ਜਰਮਨ ਕੰਪਨੀ ਬੀ. ਐੱਮ. ਡਬਲਯੂ. ਮੋਟਰਾਡ ਨੇ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ ’ਚ ਦੇਸ਼ ’ਚ ਬਣਿਆ ਨਵਾਂ ਸਪੋਰਟ ਮੋਟਰਸਾਈਕਲ ਜੀ310 ਆਰ. ਆਰ. ਲਾਂਚ ਕੀਤਾ। ਇਸ ਦੀ ਕੀਮਤ 2.85 ਲੱਖ ਰੁਪਏ ਅਤੇ 2.99 ਲੱਖ ਰੁਪਏ ਹੈ। ਕੰਪਨੀ ਨੇ ਬਿਲਕੁਲ ਨਵਾਂ ਮੋਟਰਸਾਈਕਲ ਉਤਾਰਿਆ ਹੈ, ਜਿਸ ਨੂੰ ਬੀ. ਐੱਮ. ਡਬਲਯੂ. ਜੀ310 ਆਰ. ਆਰ. ਨਾਲ ਹੀ ਜੀ310 ਆਰ ਅਤੇ ਜੀ310 ਜੀ. ਐੱਸ. ਦਾ ਉਤਪਾਦਨ ਵੀ ਹੋਸੁਰ ’ਚ ਟੀ. ਵੀ. ਐੱਸ. ਮੋਟਰ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਨਵਾਂ ਮੋਟਰਸਾਈਕਲ ਕੰਪਨੀ ਦੇ ਡੀਲਰਾਂ ਕੋਲ ਪਹੁੰਚ ਚੁੱਕਾ ਹੈ।

ਬੀ. ਐੱਮ. ਡਬਲਯੂ. ਗਰੁੱਪ ਇੰਡੀਆ ਦੇ ਮੁਖੀ ਵਿਕਰਮ ਪਾਵਾਹ ਨੇ ਇਸ ਨਵੇਂ ਮੋਟਰਸਾਈਕਲ ਨੂੰ ਲਾਂਚ ਕਰਦੇ ਹੋਏ ਕਿਹਾ ਕਿ 500 ਸੀ. ਸੀ. ਤੋਂ ਘੱਟ ਦੀ ਸ਼੍ਰੇਣੀ ’ਚ ਸਪੋਰਟ ਮੋਟਰਸਾਈਕਲਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਉਨ੍ਹਾਂ ਦਾ ਸਮਊਹ ਇਸ ਸ਼੍ਰੇਣੀ ’ਚ ਆਇਆ ਹੈ। ਇਸ ’ਚ ਰੋਡ ਸੈਂਸਿੰਗ ਬਾਈਕ ਦੀਆਂ ਸਾਰੀਆਂ ਖੂਬੀਆਂ ਹਨ। ਇਸ ਨਵੇਂ ਮੋਟਰਸਾਈਕਲ ’ਚ 313 ਸੀ. ਸੀ. ਦਾ ਇਲੈਕਟ੍ਰਾਨਿਕ ਈਂਧਨ ਇੰਜੈਕਸ਼ਨ ਵਾਟਰ ਕੂਲਡ ਸਿੰਗਲ ਸਿਲੰਡਰ ਇੰਜਣ ਹੈ। ਸਿਰਫ 2.9 ਸਕਿੰਟ ’ਚ ਇਹ ਮੋਟਰਸਾਈਕਲ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਨ ’ਚ ਸਮਰੱਥ ਹੈ। ਇਸ ’ਚ 6 ਸਪੀਡ ਗੇਅਰ ਬਾਕਸ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮੋਟਰਸਾਈਕਲ ਦੇ 2 ਮਾਡਲ ਇਸ ਵੇਲੇ ਪੇਸ਼ ਕੀਤੇ ਜਾ ਰਹੇ ਹਨ, ਜਿਸ ’ਚ ਜੀ310 ਆਰ. ਆਰ. ਦੀ ਐਕਸ ਸ਼ੋਅਰੂਮ ਕੀਮਤ 2.85 ਲੱਖ ਰੁਪਏ ਅਤੇ ਜੀ310 ਆਰ. ਆਰ. ਸਟਾਈਲ ਸਪੋਰਟ ਦੀ ਕੀਮਤ 2.99 ਲੱਖ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਬੀ. ਐੱਮ. ਡਬਲਯੂ. ਇੰਡੀਆ ਅਤੇ ਵਿੱਤੀ ਸਰਵਿਸਿਜ਼ ਇਸ ਲਈ ਫੰਡਿੰਗ ਕਰੇਗੀ, ਜਿਸ ’ਚ ਘੱਟ ਤੋਂ ਘੱਟ ਡਾਊਨਪੇਮੈਂਟ ਅਤੇ ਮਾਸਿਕ ਘੱਟੋ-ਘੱਟ ਕਿਸ਼ਤ 3999 ਰੁਪਏ ਹੋਵੇਗੀ। ਇਸ ਦੇ ਨਾਲ ਹੀ ਬੀਮਾ ਅਤੇ ਅਸੈੱਸਰੀਜ਼ ਲਈ ਫੰਡਿੰਗ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਮੋਟਸਾਈਕਲਾਂ ’ਤੇ 3 ਸਾਲਾਂ ਦੀ ਅਸੀਮਿਤ ਵਾਰੰਟੀ ਮਿਲੇਗੀ, ਜਿਸ ਨੂੰ 4 ਜਾਂ 5 ਸਾਲਾਂ ਲਈ ਵਧਾਇਆ ਜਾ ਸਕਦਾ ਹੈ।

Rakesh

This news is Content Editor Rakesh