BMW ਦੀ 8 Series Convertible ਵਰਜ਼ਨ ਤੋਂ ਉੱਠਿਆ ਪਰਦਾ, ਜਾਣੋ ਖੂਬੀਆਂ

11/06/2018 12:11:24 PM

ਗੈਜੇਟ ਡੈਸਕ- ਇਸ ਸਾਲ ਦੀ ਸ਼ੁਰੂਆਤ 'ਚ 8 ਸੀਰੀਜ਼ ਦੇ ਨਵੇਂ ਮਾਡਲ ਨੂੰ ਲਾਂਚ ਕਰਨ ਤੋਂ ਬਾਅਦ ਬੀ. ਐੱਮ. ਡਬਲਿਯੂ ਨੇ ਹੁਣ ਇਸ ਦੇ ਕੰਵਰਟੇਬਲ ਵਰਜ਼ਨ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਲਗਜ਼ਰੀ ਸੇਡਾਨ ਦਾ ਇਹ ਨਵਾਂ ਮਾਡਲ (8 Series Convertible) ਅਗਲੇ ਸਾਲ ਮਤਲਬ 2019 'ਚ ਲਾਂਚ ਕੀਤਾ ਜਾਵੇਗਾ। ਬੀ. ਐੱਮ. ਡਬਲਿਯੂ 8 ਸੀਰੀਜ਼ ਕੰਵਰਟੀਬਲ ਨੂੰ ਕੂਪੇ (Coupe ), ਬੀ. ਐੱਮ.ਡਬਲਿਯੂ ਐੱਮ8 (BMW M8) ਤੇ ਬੀ. ਐੱਮ. ਡਬਲਿਯੂ ਐੱਮ 8 ਜੀ. ਟੀ. ਈ. ਐਂਡਓਰੇਂਸ ਰੇਸਰ ਦੇ ਮੁਕਾਬਲੇ ਲਾਂਚ ਕੀਤਾ ਗਿਆ ਸੀ।

BMW 8 Series Convertible ਦੇ ਡਿਜ਼ਾਈਨ 'ਚ ਕਾਫ਼ੀ ਬਦਲਾਅ ਕੀਤੇ ਗਏ ਹਨ। ਹਵਾ ਪਾਸ ਹੋਣ ਲਈ ਇਸ ਦੇ ਫਰੰਟ 'ਚ ਵੱਡੀ-ਜਿਹੀ ਗਰਿਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਦਾ ਪਿੱਛਲੀ ਸਾਈਡ ਦਾ ਡਿਜ਼ਾਈਨ ਵੀ ਬਦਲਾ ਗਿਆ ਹੈ। 8 ਸੀਰੀਜ਼ ਕੰਵਰਟੇਬਲ 'ਚ ਐੱਮ ਲੈਦਰ ਸਟੀਅਰਿੰਗ ਵ੍ਹੀਲਸ ਹੈ। ਇਸ ਤੋਂ ਇਲਾਵਾ ਆਡੀਓ ਸਿਸਟਮ ਦੇ ਚਾਰਾਂ ਤਰਫ ਇਕ ਡਾਇਮੰਡ ਕੱਟ ਸਟਾਈਲ ਦਿੱਤਾ ਗਿਆ ਹੈ। ਸੀਟਾਂ ਕਾਫ਼ੀ ਆਰਾਮਦਾਈਕ ਹਨ ਤੇ ਉਨ੍ਹਾਂ 'ਚ ਹੀਟ ਕੰਫਰਟ ਦਾ ਫੰਕਸ਼ਨ ਦਿੱਤਾ ਗਿਆ ਹੈ। ਸੀਟਾਂ ਜੇਕਰ ਗਰਮ ਹੋ ਜਾਵੇ ਤਾਂ ਉਨ੍ਹਾਂ ਦੇ ਤਾਪਮਾਨ ਨੂੰ ਰੈਗੂਲੇਟ ਕਰਨ ਦਾ ਵੀ ਸਿਸਟਮ ਇਨ੍ਹਾਂ 'ਚ ਦਿੱਤਾ ਗਿਆ ਹੈ। ਕਾਰ ਦੀ ਹੈੱਡਲਾਈਟਸ 'ਚ ਲੈਜ਼ਰ ਲਾਈਟਸ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਹ ਪਹਿਲਾਂ ਦੇ ਮੁਕਾਬਲੇ 600 ਮੀਟਰ ਤੇ ਅੱਗੇ ਦਾ ਕਲਿਅਰ ਵਿਊ ਦੇਣਗੀਆਂ।

ਇਸ ਕੰਵਰਟੇਬਲ 'ਚ ਬੀ. ਐੱਮ. ਡਬਲਿਯੂ ਨੇ ਲੇਟੈਸਟ ਵੁਆਇਸ ਜਨਰੇਸ਼ਨ ਦਾ ਵੁਆਈਸ ਕੰਟਰੋਲ ਸਿਸਟਮ ਤੇ ਇਕ ਇੰਟੇਲੀਜੈਂਟ ਪਰਸਨਲ ਅਸਿਸਟੈਂਟ ਦਾ ਫੀਚਰ ਵੀ ਦਿੱਤਾ ਹੈ। ਇਹ ਅਸਿਸਟੈਂਟ ਡਰਾਈਵਰ ਦੀ ਮਦਦ ਲਈ ਇਕ ਸਾਥੀ-ਡਰਾਈਵਰ ਦਾ ਕੰਮ ਕਰੇਗਾ। 8 ਸੀਰੀਜ ਕੰਵਰਟੇਬਲ ਦੋ ਵੇਰੀਐਂਟ 'ਚ ਲਾਂਚ ਕੀਤੀ ਜਾਵੇਗੀ- BMW M850i xDrive Convertible, ਜੋ ਕਿ ਪੈਟਰੋਲ 'ਤੇ ਚੱਲੇਗੀ ਤੇ 840d xDrive Convertible ਇਹ ਡੀਜ਼ਲ ਨਾਲ ਚੱਲੇਗੀ।