BMW ਦੀ ਇਹ ਕਾਰ ਹੈ ਸਭ ਤੋਂ ਸੁਰੱਖਿਅਤ, ਮਿਲੀ 5 ਸਟਾਰ ਰੇਟਿੰਗ

04/19/2017 2:30:50 PM

ਜਲੰਧਰ- ਨਵੀਂ ਬੀ. ਐੱਮ. ਡਬਲਿਊ- 5 ਸੀਰੀਜ ਨੂੰ ਯੂਰੋ NCAP ਦੁਆਰਾ ਟੈਸਟ ''ਚ 5-ਸਟਾਰ ਰੇਟਿੰਗ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਰੇਟਿੰਗ ਪੈਦਲ ਚੱਲਣ ਵਾਲੀਆਂ ਦੀ ਸੁਰੱਖਿਆ ਨੂੰ ਲੈ ਕੇ ਦਿੱਤੀ ਜਾਂਦੀ ਹੈ, ਜਿਸ ''ਚ ਕਾਰ ਦੀ ਟੱਕਰ ਕਰਵਾਈ ਜਾਂਦੀ ਹੈ ਅਤੇ ਸਾਹਮਣੇ ਆਏ ਲੋਕਾਂ ਦੀ ਸੁਰੱਖਿਆ ਨੂੰ ਮਾਪਿਆ ਜਾਂਦਾ ਹੈ। ਕੁੱਲ 81 ਫ਼ੀਸਦੀ ਰੇਟਿੰਗ ਦੇ ਨਾਲ ਇਸ ਕਾਰ ਦੇ ਟੈਸਟ ਨਤੀਜੇ ਬੇਹੱਦ ਸਕਾਰਾਤਮਕ ਆਏ ਹਨ। ਸੜਕ ''ਤੇ ਚੱਲ ਰਹੇ ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਸ ਕਾਰ ਨੂੰ 5-ਰੇਟਿੰਗ ਹਾਸਲ ਹੋਈ ਹੈ। ਬੀ. ਐੱਮ. ਡਬਲਿਊ 5 ਸੀਰੀਜ ਜਰਮਨ ਆਟੋ-ਮੇਕਰ ਦੀ ਮਿਡ-ਸਾਇਜ਼ ਲਗਜ਼ਰੀ ਸਿਡਾਨ ਹੈ, ਜੋ ਸਾਲ 1972 ''ਚ ਲਾਂਚ ਹੋਈ ਸੀ। ਇਹ ਕੰਪਨੀ ਦੀ 3-ਸੀਰੀਜ਼ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਸੀ। ਸਾਲ ਦਰ ਸਾਲ ਇਸ ਦੇ ਡਿਜ਼ਾਇਨ, ਇੰਜਣ ਅਤੇ ਹੋਰ ਫੀਚਰਸ ''ਚ ਬਦਲਾਵ ਹੁੰਦਾ ਰਿਹਾ ਹੈ।

ਯੂਰੋ ਐੱਨ. ਸੀ. ਏ.ਪੀ ਦੇ ਸਕੈਰਟਰੀ ਜਨਰਲ ਮਾਇਕਲ ਵੈਨ ਰੈਟਿਜਨ ਨੇ ਦੱਸਿਆ, ਬੀ. ਐੱਮ. ਡਬਲਿਊ ਨੇ ਨਵੀਂ 5 ਸੀਰੀਜ ਨੂੰ ਕਈ ਡਰਾਇਵਰਲਸ ਸਿਸਟਮ ਨਾਲ ਲੈਸ ਕੀਤਾ ਹੈ, ਜੋ ਆਉਣ ਵਾਲੇ ਸਾਲਾਂ ''ਚ ਅਤੇ ਜ਼ਿਆਦਾ ਸੁਰੱਖਿਆ ਸੁਨਿਸਚਿਤ ਕਰਣਗੇ। ਬੀ. ਐੱਮ. ਡਬਲਿਊ ਇਹ ਸੇਡਾਨ ਭਾਰਤ ''ਚ ਜਲਦ ਲਾਂਚ ਕਰੇਗਾ।