Blackberry Keyone ਸਮਾਰਟਫੋਨ ਅਮੇਜ਼ਨ ਇੰਡੀਆ 'ਤੇ ਸੇਲ ਲਈ ਹੋਇਆ ਉਪਲੱਬਧ

08/10/2017 12:50:58 PM

ਜਲੰਧਰ-Blackberry ਨੇ ਹਾਲ ਹੀ ਭਾਰਤੀ ਮਾਰਕੀਟ 'ਚ ਆਪਣਾ ਨਵਾਂ ਸਮਾਰਟਫੋਨ blackberry keyone ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ 39,990 ਰੁਪਏ ਹੈ ਅਤੇ ਨਾਲ ਹੀ ਬਲੈਕਬੇਰੀ ਦਾ ਇਹ ਪਹਿਲਾ ਸਮਾਰਟਫੋਨ ਹੈ, ਜੋ ਕਿ ਡਿਊਲ ਸਿਮ ਨਾਲ ਲਾਂਚ ਕੀਤੀ ਗਿਆ ਹੈ । ਇੰਡੀਅਨ ਮਾਰਕੀਟ 'ਚ Blackberry keyone ਐਕਸਕਲੂਸਿਵਲੀ ਅਮੇਜ਼ਨ ਇੰਡੀਆ 'ਤੇ ਅੱਜ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ।

ਅਮੇਜ਼ਨ ਇੰਡੀਆ 'ਤੇ Blackberry Keyone ਸਮਾਰਟਫੋਨ 'ਤੇ ਨੋ ਕਾਸਟ EMI ਆਪਸ਼ਨ ਵੀ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਖਰੀਦਣ ਲਈ ਅਮਰੀਕੀ ਐਕਸਪ੍ਰੈੱਸ ਕ੍ਰੈਡਿਟ ਕਾਰਡ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਅਮਰੀਕਾ ਐਕਸਪ੍ਰੈੱਸ ਕ੍ਰੈਡਿਟ ਕਾਰਡ ਰਾਹੀਂ ਫੋਨ ਖਰੀਦਣ ਲਈ ਅਮੇਜ਼ਨ ਇੰਡੀਆ ਵੱਲੋਂ ਬੋਨਸ ਕ੍ਰੈਡਿਟ ਪੁਆਇੰਟਸ ਮਿਲਣਗੇ। ਇਸ ਨਾਲ ਵੋਡਾਫੋਨ ਯੂਜ਼ਰਸ ਨੂੰ 75GB ਡਾਟਾ ਅਲੱਗ ਤੋਂ ਮਿਲਗ, ਜਿਸ ਦੀ ਮਿਆਦ ਤਿੰਨ ਮਹੀਨੇ ਹੋਵੇਗੀ।
Blackberry KEYone ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 4.5 ਇੰਚ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਸਕਰੀਨ ਰੈਜ਼ੋਲੂਸ਼ਨ (1080*1620) ਪਿਕਸਲ ਹੈ। ਫੋਨ 'ਚ Qwerty keyboard ਦਿੱਤਾ ਗਿਆ ਹੈ, ਜਿਸ ਦੀ ਵਰਤੋਂ ਫਾਸਟ ਟਾਈਪਿੰਗ ਅਤੇ ਸ਼ਾਰਟਕਟ ਲਈ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਕੀਬੋਰਡ 'ਚ ਸਕ੍ਰਾਲਿੰਗ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 625 ਚਿਪਸੈੱਟ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ 'ਚ 4GB ਰੈਮ ਨਾਲ 64GB ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 2TB ਤੱਕ ਵਧਾਇਆ ਜਾ ਸਕਦਾ ਹੈ। 
ਇਸ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ,  ਇਸ ਤੋਂ ਇਲਾਵਾ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਬਲੈਕਬੇਰੀ ਦੁਆਰਾ ਭਾਰਤ 'ਚ ਲਾਂਚ ਹੋਣ ਵਾਲਾ ਪਹਿਲਾਂ ਸਮਾਰਟਫੋਨ ਹੈ, ਜਿਸ 'ਚ ਡਿਊਲ ਸਿਮ ਸੁਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਲਈ ਇਸ ਸਮਾਰਟਫੋਨ 'ਚ USB ਟਾਈਪ ਸੀ ਪੋਰਟ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3505mAh ਬੈਟਰੀ ਦਿੱਤੀ ਗਈ ਹੈ, ਜੋ ਕੁਇਕ ਚਾਰਜ 3.0 ਨੂੰ ਸੁਪੋਰਟ ਕਰਦਾ ਹੈ।