ਸੁਰੱਖਿਅਤ ਨਹੀਂ ਹੈ ਐਪਲ ਦੀ Face ID, ਮਾਸਕ ਰਾਹੀਂ ਤੋੜਿਆਂ ਗਿਆ iPhone X ਦਾ ਲਾਕ

11/13/2017 1:55:29 PM

ਜਲੰਧਰ- ਹਾਲ ਹੀ 'ਚ ਐਪਲ ਨੇ ਆਪਣੇ ਨਵੇਂ ਆਈਫੋਨ ਐਕਸ ਨੂੰ ਲਾਂਚ ਕੀਤਾ ਹੈ, ਇਸ ਸਮਾਰਟਫੋਨ 'ਚ ਉਂਝ ਤਾਂ ਕਈ ਖਾਸੀਅਤਾਂ ਹਨ ਪਰ ਇਸ ਵਿਚ ਦਿੱਤੀ ਗਈ Face ID ਨੂੰ ਸਭ ਤੋਂ ਖਾਸ ਮੰਨਿਆ ਜਾ ਰਿਹਾ ਹੈ। ਕੰਪਨੀ ਨੇ ਲਾਂਚ ਦੌਰਾਨ ਦਾਅਵਾ ਕੀਤਾ ਸੀ ਕਿ ਇਹ Face ID ਕਿਸੇ ਮਾਸਕ ਜਾਂ ਜੁੜਵਾ ਭਰਾ ਕੋਲੋਂ ਵੀ ਨਹੀਂ ਖੁਲ੍ਹ ਸਕੇਗੀ ਪਰ ਹੁਣ ਕੰਪਨੀ ਦੁਆਰਾ ਕੀਤਾ ਗਿਆ ਇਹ ਦਾਅਵਾ ਗਲਤ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ। 
ਜਾਣਕਾਰੀ ਮੁਤਾਬਕ ਵਿਅਤਨਾਮ 'ਚ Bkav ਨਾਂ ਦੀ ਇਕ ਸਕਿਓਰਿਟੀ ਫਰਮ ਨੇ ਆਪਣੇ ਬਲਾਗਪੋਸਟ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਫਰਮ ਦੇ ਇਕ ਰਿਸਰਚਰ ਨੂੰ ਆਈਫੋਨ ਐਕਸ ਦੀ ਫੇਸ ਆਈ.ਡੀ. ਨੂੰ ਇਕ 3ਡੀ ਮਾਸਕ ਰਾਹੀਂ ਅਨਲਾਕ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸੇ ਦੇ ਚਿਹਰੇ ਦਾ 3ਡੀ ਡੁਪਲੀਕੇਟ ਬਣਾ ਕੇ ਫੇਸ ਆਈ.ਡੀ. ਨੂੰ ਅਨਲਾਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਈਫੋਨ ਐਕਸ ਨੂੰ ਕਾਫੀ ਆਸਾਨੀ ਨਾਲ ਅਨਲਾਕ ਕਰ ਦਿੱਤਾ। 

 

 

ਇੰਝ ਤਿਆਰ ਹੋਇਆ ਮਾਸਕ
ਰਿਸਰਚਰ ਨੇ ਦੱਸਿਆ ਕਿ 3ਡੀ ਮਾਸਕ ਬਣਾਉਣ ਲਈ ਉਨ੍ਹਾਂ ਨੇ ਪਲਾਸਟਿਕ, ਸਿਲੀਕਾਨ, ਮੇਕਅਪ ਅਤੇ ਕੁਝ ਸਾਧਾਰਣ ਪੇਪਰ ਕੱਟ ਆਊਟ ਦਾ ਇਸਤੇਮਾਲ ਕੀਤਾ ਹੈ। ਉਥੇ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਿੰਟਿਡ ਕੰਪੋਜ਼ਿਟ ਮਾਸਕ ਬਣਾਉਣ ਲਈ 150 ਡਾਲਰ ਖਰਚ ਕਰਨੇ ਪੈਂਦੇ ਹਨ। 
ਇਸ ਸਕਿਓਰਿਟੀ ਫਰਮ ਨੇ ਆਪਣੇ ਬਲਾਗਪੋਸਟ 'ਚ ਕਿਹਾ ਹੈ ਕਿ ਐਪਲ ਨੇ ਇਸ ਨੂੰ ਠੀਕ ਤਰੀਕੇ ਨਾਲ ਨਹੀਂ ਕੀਤਾ ਹੈ ਅਤੇ 'ਫੇਸ ਆਈ.ਡੀ.' ਨੂੰ ਮਾਸਕ ਰਾਹੀਂ ਬੇਵਕੂਫ ਦੱਸਿਆ ਜਾ ਸਕਦਾ ਹੈ, ਇਹ ਇਕ ਇਫੈਕਟਿਵ ਸਕਿਓਰਿਟੀ ਮੈਸਰਜ਼ ਨਹੀਂ ਹੈ। 
ਦੱਸ ਦਈਏ ਕਿ ਹੋਰ ਵੀ ਕਈ ਕੰਪਨੀਆਂ ਆਈਫੋਨ ਐਕਸ 'ਚ ਦਿੱਤੇ ਗਏ ਫੇਸ ਆਈ.ਡੀ. ਨੂੰ ਅਨਲਾਕ ਕਰਨ ਲਈ ਕਈ ਤਰ੍ਹਾਂ ਦੇ ਮਾਸਕ ਤਿਆਰ ਕੀਤੇ ਹਨ ਪਰ ਅਦੇ ਤੱਕ ਉਨ੍ਹਾਂ ਨੂੰ ਇਸ ਵਿਚ ਸਫਲਤਾ ਨਹੀਂ ਮਿਲੀ ਹੈ। ਉਥੇ ਹੀ ਦੂਜੇ ਪਾਸੇ ਫਿਲਹਾਲ ਐਪਲ ਨੇ ਇਸ ਡਿਵੈਲਪਮੈਂਟ 'ਤੇ ਅਜੇ ਤੱਕ ਆਪਣੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।