30 kmph ਦੀ ਸਪੀਡ ਨਾਲ ਚੱਲੇਗਾ ਇਲੈਕਟ੍ਰਿਕ ਸਕੇਟ ਬੋਰਡ

03/30/2017 11:16:43 AM

ਜਲੰਧਰ- ਘੱਟ ਦੂਰੀ ਦਾ ਰਸਤਾ ਤੈਅ ਕਰਨ ਲਈ ਲੋਕ ਇਲੈਕਟ੍ਰਿਕ ਸਕੇਟਬੋਰਡ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਸਕੇਟਬੋਰਡ ਰਿਮੋਟ ਕੰਟਰੋਲ ਦੀ ਮਦਦ ਨਾਲ ਚਲਾਏ ਜਾਂਦੇ ਹਨ ਪਰ ਹਾਲ ਹੀ ''ਚ ਫ੍ਰਾਂਸ ਦੀ ਸਟਾਰਟਅਪ ਕੰਪਨੀ ਬਰਡ (Bird) ਨੇ ਇਸ ਤਕਨੀਕ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਬਿਨਾਂ ਰਿਮੋਟ ਦੇ ਚੱਲਣ ਵਾਲਾ ਨਵਾਂ ਇਲੈਕਟ੍ਰਿਕ ਸਕੇਟਬੋਰਡ ਬਣਾਇਆ ਹੈ ਜੋ ਬੋਰਡ ''ਤੇ ਲੱਗੇ ਕੰਟਰੋਲ ਸਿਸਟਮ ਦੀ ਮਦਦ ਨਾਲ ਪੈਰਾਂ ਨੂੰ ਹਿਲਾਉਣ ਨਾਲ ਹੀ ਬਰੇਕ ਅਤੇ ਐਕਸਲਰੇਸਨ ਨੂੰ ਕੰਟਰੋਲ ਕਰੇਗਾ। 
ਇਸ ਨੂੰ ਚਲਾਉਣ ਲਈ ਰਾਈਡਰ ਨੂੰ ਇਕ ਪੈਰ ਨੂੰ ਇਲੈਕਟ੍ਰਿਕ ਸਕੇਟਬੋਰਡ ਦੇ ਫਰੰਟ ਸੈਂਸਰ ਵੱਲ ਮੂਵ ਕਰਨਾ ਹੋਵੇਗਾ ਜਿਸ ਨਾਲ ਸਪੀਡ ਵਧੇਗੀ ਅਤੇ ਦੂਜੇ ਪਾਸੇ ਮਤਲਬ ਕਿ ਪਿਛਲੇ ਪਾਸੇ ਕਰਨ ''ਤੇ ਸਪੀਡ ਘਟੇਗੀ। ਇਸ ਨੂੰ 30 kmph ਦੀ ਸਪੀਡ ਨਾਲ ਚਲਾਇਆ ਜਾ ਸਕਦਾ ਹੈ। 
 
150 ਕਿਲੋਗ੍ਰਾਮ ਭਾਰ ਵਾਲਾ ਵੀ ਕਰ ਸਕਦਾ ਹੈ ਸਕੇਟਿੰਗ
ਬਰਡ ਇਲੈਕਟ੍ਰਿਕ ਸਕੇਟਬੋਰਡ 98 ਸੈ. ਮੀ. (38.6-ਇੰਚ) ਲੰਬਾ ਅਤੇ 23.5 ਸੈ. ਮੀ. (9.25-ਇੰਚ) ਚੌੜਾ ਹੈ ਅਤੇ ਇਹ 150 ਕਿਲੋਗ੍ਰਾਮ ਤੱਕ ਦਾ ਭਾਰ ਚੁੱਕਣ ''ਚ ਸਮਰੱਥ ਹੈ। ਇਲੈਕਟ੍ਰਿਕ ਸਕੇਟਬੋਰਡ ਦੇ ਹੇਠਾਂ ਦੋਵਾਂ ਸਿਰਿਆਂ ਦੇ ਵਿਚ ਇਕ ਸੈਂਸਰ ਸਟ੍ਰਿਪ, ਇਕ ਬੈਟਰੀ ਪੈਕ ਅਤੇ ਇਲੈਕਟ੍ਰਿਕ ਮੋਟਰ ਲੱਗੀ ਹੈ। ਇਸ ਸੈਂਸਰ ਸਟ੍ਰਿਪ ''ਤੇ ਪੈਰਾਂ ਦੀ ਪੁਜ਼ੀਸ਼ਨ ਨੂੰ ਬਦਲਣ ਨਾਲ ਹੀ ਸਪੀਡ ਨੂੰ ਵਧਾਇਆ ਅਤੇ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਇਲੈਕਟ੍ਰੋਨਿਕ ਬ੍ਰੇਕਿੰਗ ਨੂੰ ਵੀ ਐਕਟੀਵੇਟ ਕਰਨ ''ਚ ਮਦਦ ਕਰਦੀ ਹੈ। 
 
ਇਕ ਚਾਰਜ ਨਾਲ ਚੱਲੇਗਾ 28 ਕਿਲੋਮੀਟਰ
ਇਸ ਨੂੰ ਬਿਨਾਂ ਰਿਮੋਟ ਅਤੇ ਜਾਏਸਟਿੱਕ ਦੇ ਸੁਵਿਧਾਪੂਰਨ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ ਪਰ ਜੇਕਰ ਯੂਜ਼ਰ ਰਿਮੋਟ ਦੀ ਮਦਦ ਨਾਲ ਚਲਾਉਣਾ ਚਾਹੇ ਤਾਂ ਉਸ ਲਈ ਇਕ ਹੈਂਡ ਹੈਲਡ ਕੰਟਰੋਲਰ ਵੀ ਹੈ। ਇਸ ਇਲੈਕਟ੍ਰਿਕ ਸਕੇਟਬੋਰਡ ''ਚ 36 V LiFePo ਬੈਟਰੀ ਲੱਗੀ ਹੈ ਜਿਸ ਨੂੰ ਇਕ ਵਾਰ ''ਚ ਪੂਰੀ ਤਰ੍ਹਾਂ ਚਾਰਜ ਕਰਨ ''ਤੇ 28 ਕਿਲੋਮੀਟਰ ਜਾਂ 90 ਮਿੰਟਾਂ ਤੱਕ ਚਲਾਇਆ ਜਾ ਸਕਦਾ ਹੈ। 
 
ਐਪ ਨਾਲ ਕੀਤੀ ਜਾ ਸਕੇਗੀ ਸੈਟਿੰਗ ਚੇਂਜ
ਇਸ ਇਲੈਕਟ੍ਰਿਕ ਸਕੇਟਬੋਰਡ ਲਈ ਕੰਪਨੀ ਨੇ ਇਕ ਬੋਰਡ ਟੱਚ ਨਾਂ ਦੀ ਸਮਾਰਟਫੋਨ ਐਪ ਵਿਕਸਿਤ ਕੀਤੀ ਹੈ ਜੋ ਬਲੂਟੁੱਥ ਦੀ ਮਦਦ ਨਾਲ ਇਲੈਕਟ੍ਰਿਕ ਸਕੇਟਬੋਰਡ ਦੇ ਨਾਲ ਕੁਨੈਕਟ ਹੋਵੇਗੀ। ਇਹ ਐਪ ਯੂਜ਼ਰ ਨੂੰ ਰਾਈਡ ਸੈਟਿੰਗ, 3 ਪ੍ਰੈਜੈਂਟ ਲੈਵਲਸ (ਬਿਗਨਰ, ਕਨਫਰਮਡ, ਈਕੋ) ਵਰਗੀਆਂ ਸੁਵਿਧਾਵਾਂ ਮੁਹੱਈਆ ਕਰਾਏਗੀ। ਇਸ ਤੋਂ ਇਲਾਵਾ ਇਸ ਵਿਚ ਮੈਕਸੀਮਮ, ਮਿਨੀਮਮ ਸਪੀਡ ਅਤੇ ਬ੍ਰੇਕਿੰਗ ਪਾਵਰ ਨੂੰ ਐਡਜਸਟ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਜੇਕਰ ਸਭ ਯੋਜਨਾ ਮੁਤਾਬਕ ਚੱਲਦਾ ਰਿਹਾ ਹੈ ਤਾਂ ਇਸ ਨੂੰ ਅਕਤੂਬਰ ਦੇ ਮਹੀਨੇ ਤੋਂ US$ 870 (ਕਰੀਬ 56,478 ਰੁਪਏ) ਕੀਮਤ ''ਚ ਉਪਲੱਬਧ ਕੀਤਾ ਜਾਵੇਗਾ।