ਵਟਸਐਪ ''ਚ ਆਇਆ ਵੱਡਾ ਬਗ, ਆਪਣੇ ਆਪ ਬਦਲ ਰਹੀ ਹੈ ਪ੍ਰਾਈਵੇਸੀ ਸੈਟਿੰਗ

06/19/2020 10:00:51 PM

ਗੈਜੇਟ ਡੈਸਕ—ਦੁਨੀਆ ਦੇ ਸਭ ਤੋਂ ਵੱਡੇ ਮਲਟੀ ਮੀਡੀਆ ਮੈਸੇਜਿੰਗ ਐਪ ਵਟਸਐਪ 'ਚ ਇਕ ਬਗ ਆ ਗਿਆ ਹੈ। ਵਟਸਐਪ 'ਚ ਇਸ ਬਗ ਕਾਰਣ ਬਿਜ਼ਨੈੱਸ ਅਤੇ ਸਾਧਾਰਣ ਅਕਾਊਂਟ ਦੀ ਪ੍ਰਾਈਵੇਸੀ ਸੈਟਿੰਗ ਆਪਣੇ ਆਪ ਬਦਲ ਰਹੀ ਹੈ ਜਿਸ ਦੇ ਕਾਰਣ ਯੂਜ਼ਰਸ ਦੀ ਜਾਣਕਾਰੀ ਦੇ ਬਿਨਾਂ Last seen ਆਪਣੇ Nobody 'ਚ ਬਦਲ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਆਪਣੀ ਪ੍ਰਾਈਵੇਸੀ ਸੈਟਿੰਗਸ ਵੀ ਨਹੀਂ ਬਦਲ ਪਾ ਰਹੇ ਹਨ। ਇਸ ਬਗ ਦੀ ਪੁਸ਼ਟੀ ਵਟਸਐਪ ਨੂੰ ਟਰੈਕ ਕਰਨ ਵਾਲੀ ਸਾਈਟ WABetaInfo ਨੇ ਕੀਤੀ ਹੈ। ਬਗ ਦਾ ਜਿਹੜਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਉਹ ਆਈਫੋਨ ਦਾ ਹੈ।

 


 

Karan Kumar

This news is Content Editor Karan Kumar