ਏਅਰਟੈੱਲ ਦੇ ਇਸ ਪਲਾਨ 'ਚ ਮਿਲੇਗਾ ਪਹਿਲਾਂ ਨਾਲੋਂ 30GB ਜ਼ਿਆਦਾ ਡਾਟਾ

07/19/2018 6:05:41 PM

ਜਲੰਧਰ- ਵੋਡਾਫੋਨ ਨੇ ਹਾਲ ਹੀ 'ਚ ਰੈੱਡ ਪੋਸਟਪੇਡ ਪਲਾਨ ਨੂੰ ਰੀਵਾਈਜ਼ ਕੀਤਾ ਹੈ। ਇਸ ਰੀਵਾਈਜ਼ ਪਲਾਨ 'ਚ ਡਾਟਾ ਲਿਮੀਟ ਨੂੰ 87 ਫੀਸਦੀ ਤੱਕ ਵਧਾਈ ਗਈ ਹੈ। ਇਸ ਤੋਂ ਬਾਅਦ ਹੁਣ ਭਾਰਤੀ ਏਅਰਟੈੱਲ ਨੇ ਆਪਣੇ ਕੁਝ ਪੋਸਟਪੇਡ ਪਲਾਂਸ 'ਚ ਡਾਟਾ ਬੇਨੀਫਿਟ ਦਿੱਤੇ ਹਨ। ਏਅਰਟੈੱਲ ਨੇ ਆਪਣੇ 1,199 ਰੁਪਏ ਦੇ ਪਲਾਨ 'ਚ ਡਾਟਾ ਲਿਮੀਟ ਨੂੰ ਵਧਾ ਦਿੱਤਾ ਹੈ। ਇਹ ਵੋਡਾਫੋਨ ਦੇ ਰੀਵਾਈਜ਼ ਪਲਾਨ ਦਾ ਹੀ ਅਸਰ ਹੈ ਕਿ ਭਾਰਤੀ  ਏਅਰਟੈੱਲ ਨੂੰ ਗਾਹਕਾਂ ਲਈ ਆਪਣੇ ਪਲਾਨ ਨੂੰ ਰੀਵਾਈਜ ਕਰਨਾ ਪਿਆ।

ਭਾਰਤੀ ਏਅਰਟੈੱਲ ਦੇ 1,199 ਰੁਪਏ ਦੇ ਪਲਾਨ 'ਚ ਅਨਲਿਮਟਿਡ ਲੋਕਲ ਤੇ ਨੈਸ਼ਨਲ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ। ਇਸ ਪਲਾਨ 'ਚ ਅਨਲਿਮਟਿਡ ਰੋਮਿੰਗ ਤੇ ਅਨਲਿਮਟਿਡ ਐੱਸ. ਐੱਮ. ਐੱਸ ਦੀ ਸਹੂਲਤ ਦਿੱਤੀ ਗਈ ਹੈ। ਇਸ ਪਲਾਨ ਦੇ ਨਾਲ ਇਕ ਸਾਲ ਦੀ ਅਮੇਜ਼ਾਨ ਪ੍ਰਾਈਮ ਮੈਂਬਰਸ਼ਿੱਪ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ Wynk ਮਿਊਜ਼ਿਕ ਤੇ ਏਅਰਟੈੱਲ ਟੀ. ਵੀ. ਐਕਸੇਸ ਦੀ ਵੀ ਸਹੂਲਤ ਦਿੱਤੀ ਗਈ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ 120 ਜੀ. ਬੀ. 3ਜੀ/4ਜੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਸਿਰਫ 90 ਜੀ. ਬੀ. ਡਾਟਾ ਹੀ ਮਿਲਦਾ ਸੀ।  ਮਤਲਬ ਰੀਵਾਈਜ਼ ਤੋ ਬਾਅਦ ਇਸ ਪਲਾਨ ਦੇ ਨਾਲ ਗਾਹਕਾਂ ਲਈ ਭਾਰਤੀ ਏਅਰਟੈੱਲ ਨੇ 30 ਜੀ. ਬੀ. ਡਾਟਾ ਵਧਾ ਦਿੱਤਾ ਹੈ।

ਜੇਕਰ ਵੋਡਾਫੋਨ ਤੋਂ ਇਸ ਦੀ ਤੁਲਣਾ ਕਰੀਏ ਤਾਂ ਵੋਡਾਫੋਨ ਦਾ ਪਲਾਨ 1,299 ਰੁਪਏ ਦਾ ਹੈ। ਜਦ ਕਿ ਭਾਰਤੀ ਏਅਰਟੈੱਲ ਦਾ ਪਲਾਨ 1199 ਰੁਪਏ ਦਾ ਹੈ। ਪਰ ਇਸ 'ਚ ਯੂਜ਼ਰਸ ਨੂੰ 125 ਜੀ. ਬੀ. 3 ਜੀ ਅਤੇ 4ਜੀ ਡਾਟਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ 'ਚ ਨੈੱਟਫਲਿਕਸ ਦਾ ਦੋ ਮਹੀਨੇ ਦਾ ਸਬਸਕ੍ਰਿਪਸ਼ਨ ਮਿਲ ਰਿਹਾ ਹੈ।