ਰਿਲਾਇੰਸ ਜਿਓ ਦੇ ਮੁਕਾਬਲੇ Airtel ਨੇ 20 ਸਰਕਲਸ ''ਚ ਸ਼ੁਰੂ ਕੀਤੀ VoLTE ਸਰਵਿਸ

08/18/2018 3:45:01 PM


ਜਲੰਧਰ- ਭਾਰਤੀ ਏਅਰਟੈੱਲ ਨੇ ਰਿਲਾਇੰਸ ਜਿਓ ਨੂੰ ਚੁਣੌਤੀ ਦੇਣ ਲਈ 20 ਟੈਲੀਕਾਮ ਸਰਕਿਲ 'ਚ ਵੋਐੱਲਟੀਈ (VoLTE) ਸਰਵਿਸ ਨੂੰ ਰੋਲ ਆਊਟ ਕਰ ਦਿੱਤਾ ਹੈ। ਏਅਰਟੈੱਲ ਤੋਂ ਪਹਿਲਾਂ ਰਿਲਾਇੰਸ ਜਿਓ ਇਕ ਸਿਰਫ ਅਜਿਹੀ ਟੈਲੀਕਾਮ ਕੰਪਨੀ ਸੀ ਜੋ ਪੂਰੇ ਭਾਰਤ 'ਚ 4G VoLTE ਸਰਵਿਸ ਮੁਹੱਈਆ ਕਰਦੀ ਸੀ। ਏਅਰਟੈੱਲ ਨੇ ਇਸ ਸਰਵਿਸ ਨੂੰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਸਾਰੇ ਸਰਕਿਲ ਲਈ ਰੋਲ ਆਊਟ ਕਰ ਦਿੱਤਾ ਹੈ।

ਰਿਲਾਇੰਸ ਜਿਓ ਨੂੰ ਮਿਲੇਗੀ ਚੁਣੋਤੀ
ਭਾਰਤੀ ਏਅਰਟੈੱਲ ਹੁਣ 20 ਸਰਕਿਲ 'ਚ 4G VoLTE ਸਰਵਿਸ ਪ੍ਰਦਾਨ ਕਰਨ ਵਾਲੀ ਦੇਸ਼ ਦੀ ਦੂਜੀ ਕੰਪਨੀ ਬਣ ਗਈ ਹੈ। ਜਦ ਕਿ ਜਿਓ ਇਸ ਸਰਵਿਸ ਨੂੰ 22 ਸਰਕਿਲ 'ਚ ਦੇ ਰਹੀ ਹੈ। ਉੁਥੇ ਹੀ ਏਅਰਟੈੱਲ ਤੇ ਜਿਓ ਦੀ ਤੀਜੀ ਮੁਕਾਬਲੇਬਾਜ਼ ਕੰਪਨੀ ਵੋਡਾਫੋਨ ਇੰਡੀਆ ਫਿਲਹਾਲ 13 ਸਰਕਿਲਸ 'ਚ ਇਸ ਸਰਵਿਸ ਨੂੰ ਪ੍ਰਦਾਨ ਕਰ ਰਹੀ ਹੈ। ਰਿਲਾਇੰਸ ਜਿਓ ਦੇ ਯੂਜ਼ਰਸ ਨੂੰ 2G ਤੇ 3G ਸਰਵਿਸ ਦਾ ਫ਼ਾਇਦਾ ਨਹੀਂ ਮਿਲਦਾ ਹੈ। ਜਦ ਕਿ, ਏਅਰਟੈੱਲ ਯੂਜ਼ਰਸ ਨੂੰ 2G, 3G ਦੇ ਨਾਲ ਹੀ 4G VoLTE ਸਰਵਿਸ ਦਾ ਵੀ ਫ਼ਾਇਦਾ ਮਿਲੇਗਾ।



ਇਸ ਸਮਾਰਟਫੋਨਸ ਨੂੰ ਸਪੋਰਟ ਕਰੇਗਾ ਏਅਰਟੈੱਲ 4G VoLTE
ਜਦ ਏਅਰਟੈੱਲ ਨੇ 11 ਮਹੀਨੇ ਪਹਿਲਾਂ VoLTE ਸਰਵਿਸ ਨੂੰ ਰੋਲ ਆਊਟ ਕੀਤੀ ਸੀ ਤਾਂ ਕੁਝ ਹੀ ਸਮਾਰਟਫੋਨਸ ਇਸ ਨੂੰ ਸਪੋਰਟ ਕਰਦੇ ਸਨ। ਫਿਲਹਾਲ ਸੋਨੀ, ਹੁਵਾਵੇ, ਆਨਰ, ਨੋਕੀਆ, ਟੈਕਨੋ, ਇੰਫਿਨਿਕਸ ਤੇ ਹੋਰ ਬਰਾਂਡਸ ਦੇ ਸਮਾਰਟਫੋਨਸ ਵੀ ਇਸ ਸੇਵਾ ਨੂੰ ਸਪੋਰਟ ਕਰਣਗੇ। ਨਾਲ ਹੀ ਜਾਪਾਨੀ ਸਮਾਰਟਫੋਨ ਨਿਰਮਾਤਾ ਕੰਪਨੀ ਸੋਨੀ ਨੇ Sony Xperia XZ2 ਸਮਾਰਟਫੋਨ ਲਾਂਚ ਕੀਤਾ ਹੈ,  ਜੋ ਏਅਰਟੈੱਲ ਦੇ VoLTE ਸੇਵਾ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਐਂਟਰੀ ਲੈਵਲ ਸਮਾਰਟਫੋਨਸ ਦੇ ਨਾਲ ਹੀ ਸ਼ਾਓਮੀ ਦੇ ਸਮਾਰਟਫੋਨਸ 'ਚ ਵੀ ਇਹ ਸੇਵਾ ਉਪਲੱਬਧ ਹੋਵੇਗੀ। ਜਦੋਂ ਕਿ ਗੂਗਲ ਪਿਕਸਲ ਤੇ ਮੋਟੋਰੋਲਾ ਦੇ ਸਮਾਰਟਫੋਨ ਨੂੰ ਏਅਰਟੈੱਲ ਦਾ VoLTE ਨੈੱਟਵਰਕ ਸਪੋਰਟ ਨਹੀਂ ਕਰੇਗਾ। ਏਅਰਟੈੱਲ ਨੇ ਆਪਣੀ ਪਹਿਲੀ VoLTE ਸੇਵਾ ਦੀ ਸ਼ੁਰੂਆਤ ਸਤੰਬਰ 2011 'ਚ ਕੀਤੀ ਸੀ।