10,000 ਰੁਪਏ ਤੋਂ ਵੀ ਘੱਟ ਕੀਮਤ ਵਾਲੇ ਇੰਨ੍ਹਾਂ 5 ਸਮਾਰਟਫੋਨਸ ’ਤੇ ਐਮਾਜ਼ੋਨ ਦੇ ਰਿਹੈ ਸ਼ਾਨਦਾਰ ਡਿਸਕਾਊਂਟ

10/14/2020 7:14:45 PM

ਗੈਜੇਟ ਡੈਸਕ—ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਵੱਲੋਂ ਬਜਟ ਕੈਟੇਗਰੀ ਦੇ ਟੌਪ-5 ਸਮਾਰਟਫੋਨਸ ਲਈ ਸ਼ਾਨਦਾਰ ਆਫਰ ਪੇਸ਼ ਕੀਤਾ ਗਿਆ ਹੈ। ਇਸ ਆਫਰ ਤਹਿਤ ਕੰਪਨੀ 10,000 ਰਪੁਏ ਤੋਂ ਵੀ ਘੱਟ ਕੀਮਤ ’ਚ ਆਉਣ ਵਾਲੇ ਟੌਪ-5 ਸਮਾਰਟਫੋਨਸ ’ਤੇ ਭਾਰੀ ਡਿਸਕਾਊਂਟ ਆਫਰ ਦੇ ਰਹੀ ਹੈ। ਅਜਿਹੇ ’ਚ ਇਨ੍ਹਾਂ ਸਮਾਰਟਫੋਨਸ ਨੂੰ ਸਸਤੇ ’ਚ ਖਰੀਦਿਆ ਜਾ ਸਕੇਗਾ। ਨਾਲ ਹੀ ਫੋਨ ਨੂੰ ਸਸਤੀ ਬੈਂਕ ਦਰਾਂ ’ਤੇ ਖਰੀਦਣ ਦਾ ਮੌਕਾ ਹੋਵੇਗਾ। ਇਹ ਆਫਰ ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਦੌਰਾਨ ਉਪਲੱਬਧ ਰਹੇਗਾ। ਐਮਾਜ਼ੋਨ ਗ੍ਰੇਟ ਇੰਡੀਅਨ ਫੈਸਟਿਵਲ ਸੇਲ ਦੀ ਸ਼ੁਰੂਆਤ 17 ਅਕਤੂਬਰ ਤੋਂ ਹੋ ਰਹੀ ਹੈ। ਇਸ ਦੌਰਾਨ ਗਾਹਕ ਐੱਚ.ਡੀ.ਐੱਫ.ਸੀ. ਬੈਂਕ ਡੈਬਿਟ ਅਤੇ ¬ਕ੍ਰੈਡਿਟ ਕਾਰਡ ’ਤੇ 10 ਫੀਸਦੀ ਡਿਸਕਾਊਂਟ ਦਾ ਫਾਇਦਾ ਲੈ ਸਕਣਗੇ।

Redmi 9A


ਰੈੱਡਮੀ 9ਏ ਸਮਾਰਟਫੋਨ ਸੇਲ ਦੌਰਾਨ 6,499 ਰੁਪਏ ’ਚ ਵਿਕਰੀ ਲਈ ਉਪਲੱਬਧ ਰਹੇਗਾ। ਫੋਨ ਦੀ ਖਰੀਦ ਐੱਚ.ਡੀ.ਐੱਫ.ਸੀ. ਕਾਰਡ ਤੋਂ ਕਰਨ ’ਤੇ 10 ਫੀਸਦੀ ਦੀ ਛੋਟ ਮਿਲੇਗੀ। ਨਾਲ ਹੀ ਕਈ ਹੋਰ ਆਫਰ ਦਿੱਤੇ ਜਾਣਗੇ। ਰੈੱਡਮੀ 9ਏ ਸਮਾਰਟਫੋਨ ’ਚ 6.53 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਇਸ ਸਮਾਰਟਫੋਨ ’ਚ 32ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਤੇ ਇਸ ਦੀ ਸਟੋਰੇਜ਼ ਨੂੰ ਮਾਈ¬ਕ੍ਰੋ ਐੱਸ.ਡੀ. ਕਾਰਡ ਰਾਹੀਂ 512ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ਦੇ ਰੀਅਰ ’ਚ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਉੱਥੇ, ਇਹ ਸਮਾਰਟਫੋਨ ਐਂਡ੍ਰਾਇਡ 10 ’ਤੇ ਆਧਾਰਿਤ MIUI 12 ’ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 10ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Redmi 9


ਰੈੱਡਮੀ 9 ਸਮਾਰਟਫੋਨ ਨੂੰ 8,999 ਰੁਪਏ ’ਚ ਵਿਕਰੀ ਲਈ ਉਪਲੱਬਧ ਰਹੇਗਾ। ਫੋਨ ਦੀ ਐੱਚ.ਡੀ.ਐੱਫ.ਸੀ. ਕਾਰਡ ਤੋਂ ਖਰੀਦ ’ਤੇ 10 ਫੀਸਦੀ ਡਿਸਕਾਊਂਟ ਆਫਰ ਦਿੱਤਾ ਜਾਵੇਗਾ। ਨਾਲ ਹੀ ਕੰਪਨੀ ਕਈ ਹੋਰ ਆਫਰ ਦੇ ਰਹੀ ਹੈ। ਰੈੱਡਮੀ 9 ਸਮਾਰਟਫੋਨ ’ਚ 6.53 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਸਮਾਰਟਫੋਨ ਐਂਡ੍ਰਾਇਡ 10 ’ਤੇ ਆਧਾਰਿਤ MIUI 12 ’ਤੇ ਕੰਮ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਡਿਊਲ ਕੈਮਰਾ ਸੈਟਅਪ ਮਿਲੇਗਾ, ਜਿਸ ’ਚ ਪਹਿਲਾ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ ਦੂਜਾ 2 ਮੈਗਾਪਿਕਸਲ ਦਾ ਸੈਂਸਰ ਹੈ। ਨਾਲ ਹੀ ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 10ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।

Redmi 9 Prime


ਰੈੱਡਮੀ 9 ਪ੍ਰਾਈਮ ਸਮਾਰਟਫੋਨ ਨੂੰ ਸਿਰਫ 9,999 ਰੁਪਏ ’ਚ ਖਰੀਦ ਸਕੋਗੇ। ਨਾਲ ਹੀ ਫੋਨ ਦੀ ਐੱਚ.ਡੀ.ਐੱਫ.ਸੀ. ਕਾਰਡ ਤੋਂ ਖਰੀਦ ’ਤੇ 10 ਫੀਸਦੀ ਛੋਟ ਮਿਲੇਗੀ। ਫੋਨ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਆਪਸ਼ਨ ’ਚ ਆਵੇਗਾ। ਫੋਨ ਐਂਡ੍ਰਾਇਡ 10 ਓ.ਐੱਸ. ਨਾਲ MIUI 11 ’ਤੇ ਕੰਮ ਕਰਦਾ ਹੈ। ਰੈੱਡਮੀ 9 ਪ੍ਰਾਈਮ ’ਚ ਫੋਟੋਗ੍ਰਾਫੀ ਲਈ ਕੁੱਲ ਪੰਜ ਕੈਮਰੇ ਮੌਜੂਦ ਹਨ। ਇਸ ’ਚ ਕਵਾਡ ਰੀਅਰ ਕੈਮਰਾ ਅਤੇ ਸਿੰਗਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ 13 ਮੈਗਾਪਿਕਸਲ ਦਾ ਡੈਪਥ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ, 5 ਮੈਗਾਪਿਕਸਲ ਦਾ ਮੈ¬ਕ੍ਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲੇਗੀ ਜਦਕਿ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ’ਚ 18 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ 5020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Samsung M01 core


ਸੈਮਸੰਗ ਐੱਮ01 ਕੋਰ ਸਮਾਰਟਫੋਨ ਨੂੰ ਸਿਰਫ 4,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਨਾਲ ਹੀ ਐੱਚ.ਡੀ.ਐੱਫ.ਸੀ. ਕਾਰਡ ਤੋਂ ਫੋਨ ਦੀ ਖਰੀਦ ’ਤੇ 10 ਫੀਸਦੀ ਦੀ ਛੋਟ ਮਿਲੇਗੀ। ਗਲੈਕਸੀ ਐੱਮ01 ਕੋਰ ’ਚ 5.3 ਇੰਚ ਦੀ HD+ TFT ਡਿਸਪਲੇਅ ਦਿੱਤੀ ਗਈ ਹੈ ਜਿਸ ਨੂੰ 1.5GHz MediaTek 6739 ਪ੍ਰੋਸੈਸਰ ਦਾ ਸਪੋਰਟ ਮਿਲੇਗਾ। ਫੋਨ ਐਂਡ੍ਰਾਇਡ ਗੋ ਪਲੇਟਫਾਰਮ ’ਤੇ ਕੰਮ ਕਰਦਾ ਹੈ। ਨਾਲ ਹੀ ਫੋਨ ਨੂੰ ਪਾਵਰ ਦੇਣ ਲਈ ਇਸ ’ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਡਿਊਲ 4ਜੀ ਸਿਮ ਕਾਰਡ ਸਪੋਰਟ ਕਰਦਾ ਹੈ। ਫੋਨ ਦੇ ਰੀਅਰ ਪੈਨਲ ’ਤੇ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ’ਚ ਐੱਲ.ਈ.ਡੀ. ਫਲੈਸ਼ ਲਾਈਟ ਵੀ ਦਿੱਤੀ ਗਈ ਹੈ ਜਦਕਿ ਫਰੰਟ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

Redmi 8A dual


ਰੈੱਡਮੀ 8ਏ ਡਿੂਲ ਸਮਾਰਟਫੋਨ ਐਮਾਜ਼ੋਨ ਸੇਲ ’ਚ 7,299 ਰੁਪਏ ’ਚ ਵਿਕਰੀ ਲਈ ਉਪਲੱਬਧ ਰਹੇਗਾ। ਫੋਨ ਨੂੰ ਐੱਚ.ਡੀ.ਸੀ.ਐੱਫ. ਕਾਰਡ ਤੋਂ ਖਰੀਦਣ ’ਤੇ 10 ਫੀਸਦੀ ਦੀ ਛੋਟ ਦਿੱਤੀ ਜਾਵੇਗੀ। ਇਸ ’ਚ ਵਾਟਰਡਰਾਪ ਨੌਚ ਨਾਲ 6.22 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ ਸਨੈਪਡਰੈਗਨ 439 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਐਂਡ੍ਰਾਇਡ 9.0 ਪਾਈ ਓ.ਐੱਸ. ’ਤੇ ਆਧਾਰਿਤ ਇਸ ਸਮਾਰਟਫੋਨ ’ਚ ਪਾਵਰ ਬੈਕਅਪ ਲਈ 18ਵਾਟ ਚਾਰਜਿੰਗ ਸਪੋਰਟ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਰੈੱਡਮੀ 8ਏ ਡਿਊਲ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਜਦਕਿ ਫੋਨ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ।

Karan Kumar

This news is Content Editor Karan Kumar