ਇਹ ਹਨ 10,000 ਰੁਪਏ ਤੋਂ ਵੀ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨਜ਼

03/27/2017 4:11:14 PM

ਜਲੰਧਰ- ਵਧੀਆ ਸਮਾਰਟਫੋਨ ਇਸਤੇਮਾਲ ਕਰਨਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਸਮਾਰਟਫੋਨ ਰਾਹੀਂ ਕਈ ਅਹਿਮ ਕੰਮ ਅਸਾਨੀ ਨਾਲ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤੀ ਬਾਜ਼ਾਰ ''ਚ ਕਈ ਅਜਿਹੇ ਸਮਾਰਟਫੋਨ ਹਨ, ਜੋ ਬਜਟ ਕੀਮਤ ''ਤੇ ਉਪਲੱਬਧ ਹਨ। ਜੇਕਰ ਤੁਸੀਂ ਵੀ ਨਵਾਂ ਬਜਟ ਸਮਾਰਟਫੋਨ ਖਰੀਦਣ ਲਈ ਸੋਚ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਸਮਾਰਟਫੋਨ ਦੇ ਆਪਸ਼ਨ ਲੈ ਕੇ ਆਏ ਹਾਂ। ਇਨ੍ਹਾਂ ਸਮਾਰਟਫੋਨਜ਼ ''ਚ 4100 ਐੱਮ. ਏ. ਐੱਚ. ਬੈਟਰੀ ਤੋਂ ਲੈ ਕੇ 4 ਜੀ. ਬੀ. ਰੈਮ ਮੌਜੂਦ ਹੈ।  
 
1. Lenovo K6 Power:
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ। ਇਸ ਫੋਨ ''ਚ 4000 ਐੱਮ. ਏ. ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਕੰਪਨੀ 48 ਘੰਟੇ ਦਾ ਟਾਕਟਾਈਮ ਅਤੇ 649 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦੇਣ ਦਾ ਦਾਆਵਾ ਕਰ ਰਹੀ ਹੈ। ਇਸ ''ਚ 5.5-ਇੰਚ ਦੀ ਫੁੱਲ-ਐੱਚ. ਡੀ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.4 ਗੀਗਾਹਰਟਜ਼ ਸਨੈਪਡ੍ਰੈਗਨ 435 ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ. ਬੀ. /4 ਜੀ. ਬੀ. ਰੈਮ ''ਚ ਲੈਸ ਹੈ। ਗ੍ਰਾਫਿਕਸ ਲਈ ਇਸ ''ਚ ਐਡ੍ਰੀਨੋ 505 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ''ਚ 32 ਜੀ. ਬੀ. ਦੀ ਇੰਟਰਨੈਲ ਮੈਮਰੀ ਦਿੱਤੀ ਗਈ ਹੈ ਜਿਸ ''ਚ 128 ਜੀ. ਬੀ. ਤੱਕ ਮਾਈਕ੍ਰੋ-ਐੱਸ.ਡੀ. ਕਾਰਡ ਦੇ ਰਾਹੀਂ ਵਧਾ ਸਕਦੇ ਹੋ। ਫੋਟੋਗ੍ਰਾਫੀ ਦੇ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਨਾਲ ਹੀ 8 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ, ਜੋ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ।
 
2. Xiaomi Redmi 3S Prime:
ਇਸ ਫੋਨ ''ਚ 5-ਇੰਚ ਦੀ ਐੱਚ.ਡੀ. ਆਈ. ਪੀ. ਐੱਸ. ਡਿਸਪਲੇ ਲੱਗੀ ਹੋਈ ਹੈ। ਇਹ ਫੋਨ ਐਂਡਰਾਇਡ 6.01 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਇਹ ਫੋਨ 1.1 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਅਤੇ 3 ਜੀ. ਬੀ. ਰੈਮ ਲੈਸ ਹੈ। ਗ੍ਰਾਫਿਕਸ ਦੇ ਲਈ ਇਸ ''ਚ ਐਡ੍ਰੀਨੋ 505 ਜੀ. ਪੀ. ਯੂ. ਇੰਟਿਗ੍ਰੇਟਿਡ ਹੈ। ਇਸ ''ਚ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਇਸ ''ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਹੈਂਡਸੈੱਟ ''ਚ 4100 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
 
3. Motorola Moto G4:
ਇਸ ਫੋਨ ''ਚ 5.5-ਇੰਚ ਦੀ ਫੁਲ-ਐੱਚ. ਡੀ. ਡਿਸਪਲੇ ਲੱਗੀ ਹੋਈ ਹੈ। ਇਹ ਫੋਨ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਅਤੇ 2 ਜੀ.ਬੀ. ਰੈਮ ਨਾਲ ਲੈਸ ਹੈ। ਇਸ ''ਚ 16 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਦੇ ਲਈ ਇਸ ''ਚ 13 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।
 
4. Coolpad Note 3S: 
ਕੂਲਪੈਡ ਨੋਟ ਥ੍ਰੀ.ਐੱਸ. ''ਚ 5.5-ਇੰਚ ਦਾ ਆਈ. ਪੀ. ਐੱਸ. ਐੱਚ. ਡੀ. ਡਿਸਪਲੇ ਹੈ। ਇਹ ਫੋਨ 1.36 ਗੀਗਾਹਰਟਜ਼ ਆਕਟਾ-ਕੋਰ ਐੱਮ. ਐੱਸ. ਐੱਮ. 8929 ਚਿੱਪਸੈੱਟ ਅਤੇ 3 ਜੀ.ਬੀ. ਰੈਮ ਲੈਸ ਹੈ। ਇਸ ''ਚ 32 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਜੀ ਮਦਦ ਨਾਲ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਡਿਊਲ ਸਿਮ ਫੋਨ ਐਂਡਰਾਇਡ 6.0 ਮਾਸ਼ਮੈਲੋ ''ਤੇ ਆਧਾਰਿਤ ਕੂਲ ਯੂ. ਆਈ. 8.0 ''ਤੇ ਕੰਮ ਕਰਦਾ ਹੈ। ਕੂਲਪੈਡ ਨੋਟ ਥ੍ਰੀ. ਐੱਸ. ''ਚ 13 ਮੈਗਾਪਿਕਸਲ ਦਾ ਆਟੋਫੋਕਸ ਰੀਅਰ ਅਤੇ ਸੈਲਫੀ ਦੇ ਦੀਵਾਨਿਆਂ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
 
5. Micromax Canvas 6 Pro:
ਇਹ ਫੋਨ 2 ਗੀਗਾਹਰਟਜ਼ ਮੀਡੀਆਟੈੱਕ ਹੀਲਿਓ ਐਕਸ 10 ਪ੍ਰੋਸੈਸਰ ਅਤੇ 4 ਜੀ.ਬੀ. ਰੈਮ ਲੈਸ ਹੈ। ਇਸ ''ਚ 16 ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ''ਚ ਮਾਈਕ੍ਰੋ-ਐੱਸ.ਡੀ. ਕਾਰਡ ਦੇ ਰਾਹੀਂ 64 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 5.1 ''ਤੇ ਕੰਮ ਕਰਦਾ ਹੈ। ਇਸ ਫੋਨ ''ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।