ਇਨ੍ਹਾਂ ਐਪਸ ਰਾਹੀਂ ਆਪਣੇ ਮੋਬਾਇਲ ''ਤੇ ਹੀ ਆਸਾਨੀ ਨਾਲ ਕਰੋ ਵੀਡੀਓ ਐਡੀਟਿੰਗ

06/18/2017 2:49:14 PM

ਜਲੰਧਰ- ਕੁਝ ਸਾਲ ਪਹਿਲਾਂ ਤੱਕ ਅਸੀਂ ਆਪਣੇ ਪੀ.ਸੀ. ਜਾਂ ਲੈਪਟਾਪ ਰਾਹੀਂ ਘੱਟ ਡਿਊਰੇਸ਼ਨ ਵਾਲੀ ਵੀਡੀਓ ਨੂੰ ਵੀ ਐਡਿਟ ਕਰਦੇ ਸੀ। ਹਾਲਾਂਕਿ ਵੀਡੀਓ ਐਡਿਟ ਇਕ ਵਡਾ ਟਾਸਕ ਹੈ ਜਿਸ ਲਈ ਪ੍ਰੈਸੈਸ ਨੂੰ ਸਪੋਰਟ ਕਰਨ ਲਈ ਇਕ ਖਾਸ ਸਪੈਸੀਫਿਕੇਸ਼ਨ ਦੀ ਲੋੜ ਹੁੰਦੀ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਆਪਣੇ ਫੋਨ 'ਤੇ ਜਟਿਲ ਟਾਸਕ ਨੂੰ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਸਮਾਰਟਫੋਨ ਰਾਹੀਂ ਬੇਸਿਕ ਐਡੀਟਿੰਗ ਨੂੰ ਆਸਾਨੀ ਨਾਲ ਕਰ ਸਕਦੇ ਹਨ। ਅੱਜ ਅਸੀਂ 5 ਅਜਿਹੇ ਐਪਸ ਦੀ ਸੂਚੀ ਲੈ ਕੇ ਆਏ ਹਾਂ ਜਿਸ ਦੀ ਵਰਤੋਂ ਤੁਸੀਂ ਵੀਡੀਓ ਨੂੰ ਐਡਿਟ ਕਰਨ ਲਈ ਕਰ ਸਕਦੇ ਹੋ। 

Adobe Premier Clip
ਐਡੋਬ ਨਾਂ ਦੀ ਇਹ ਐਪ ਵੀਡੀਓ ਐਡਿਟ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਐਪ 'ਚ ਤੁਹਾਡੀਆਂ ਤਸਵੀਰਾਂ ਦੀ ਵਰਤੋਂ ਕਰਦੇ ਹੋਏ ਆਟੋ-ਜਨਰੇਟ ਹੋਣ ਵਾਲੀਆਂ ਵੀਡੀਓ ਸਮੇਤ ਕਈ ਖਾਸ ਚੀਜ਼ਾਂ ਦਿੱਤੀਆਂ ਹੋਈਆਂ ਹਨ। ਤੁਸੀਂ ਆਪਣੀ ਪਸੰਦ ਦੇ ਕ੍ਰਮ ਕਲਿੱਪ ਅਤੇ ਤਸਵੀਰਾਂ ਖਿੱਚ ਅਤੇ ਡਰਾਪ ਕਰ ਸਕਦੇ ਹੋ। ਤੁਸੀਂ ਇਸ ਨੂੰ ਫਰੀ 'ਚ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। 

Funimate Video Effects Editor
ਇਸ ਐਪ 'ਚ 15 ਤੋਂ ਜ਼ਿਆਦਾ ਵੀਡੀਓ ਇਫੈੱਕਟ ਦਿੱਤੇ ਹੋਏ ਹਨ। ਹਾਲਾਂਕਿ ਇਹ ਇਕ ਵੱਡੀ ਐਪ ਨਹੀਂ ਹੈ। ਇਸ ਐਪ ਰਾਹੀਂ ਤੁਸੀਂ ਸਮਾਰਟਫੋਨ 'ਤੇ ਮਿਊਜ਼ਿਕ ਵੀਡੀਓ ਜਾਂ ਨਾਰਮਲ ਵੀਡੀਓ ਬਣਾ ਸਕਦੇ ਹੋ। ਇਸ ਐਪ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਫਰੀ 'ਚ ਡਾਊਨਲੋਡ ਕਰ ਸਕਦੇ ਹੋ। 

Movie Maker Filmmaker
ਇਹ ਇਕ ਬਿਹਤਰ ਫਿਲਟਰ ਅਤੇ ਐਨੀਮੇਸ਼ਨ VFX ਇਫੈੱਕਟ ਦੇ ਨਾਲ ਵੀਡੀਓ ਐਡਿਟ ਕਰਨ ਵਾਲੀ ਐਪ ਹੈ। ਇਸ ਐਪ ਰਾਹੀਂ ਤੁਸੀਂ ਆਪਣੀ ਵੀਡੀਓ 'ਚ ਲੈਂਜ਼ ਫਲੈਰਜ਼, ਲਾਈਟ ਲੀਕਸ, ਫਿਲਮ ਇਫੈੱਕਟ ਅਤੇ ਲਾਈਚ ਓਵਰਲੇ ਵਰਗੇ ਇਫੈੱਕਟਸ ਨੂੰ ਸ਼ਾਮਲ ਕਰ ਸਕਦੇ ਹੋ। ਗੂਗਲ ਪਲੇ ਸਟੋਰ 'ਤੋਂ ਇਸ ਨੂੰ ਮੁਫਤ 'ਚ ਡਾਊਨਲੋਡ ਕਰੋ। 

Video Editor
ਇਹ ਇਕ ਆਸਾਨ ਵੀਡੀਓ ਐਡਿਟ ਐਪ ਹੈ ਜੋ ਤੁਹਾਡੀ ਵੀਡੀਓ ਨੂੰ ਹੋਰ ਵੀ ਖਾਸ ਬਣਾ ਦੇਵੇਗੀ। ਇਹ ਐਪ ਇੰਸਟਾਗ੍ਰਾਮ 'ਚ ਵੀਡੀਓ ਸ਼ੇਅਰ ਕਰਨ ਲਈ ਵਡੀਆ ਐਪ ਹੈ। 

VideoShow
ਇਸ ਐਪ ਰਾਹੀਂ ਤੁਸੀਂ ਆਪਣੀ ਵੀਡੀਓ 'ਚ ਆਪਣੀ ਪਸੰਦ ਦੇ ਮਿਊਜ਼ਿਕ ਨੂੰ ਐਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੀਡੀਓ 'ਚ ਡਬਿੰਗ, ਡੂਡਲ, ਸਲੋ ਮੋਸ਼ਨ ਅਤੇ ਫਾਸਟ ਮੋਸ਼ਨ ਵਰਗੇ ਫੀਚਰਜ਼ ਨੂੰ ਜੋੜ ਸਕਦੇ ਹੋ।