ਫੋਟੋਗਰਾਫੀ ਲਈ ਸ਼ੁਰੂਆਤ ਕਰਨ ਵਾਲੇ ਯੂਜ਼ਰਸ ਨੂੰ ਪਸੰਦ ਆਉਣਗੇ ਇਹ ਖਾਸ DSLR ਕੈਮਰੇ

06/24/2018 12:22:09 PM

ਜਲੰਧਰ- ਮਾਰਕੀਟ 'ਚ ਸਮਾਰਟਫੋਨ ਦੇ ਆ ਜਾਣ ਨਾਲ ਕਿਹਾ ਰਿਹਾ ਹੈ ਇਸ ਨਾਲ ਕੈਮਰੇ ਦਾ ਕ੍ਰੇਜ਼ ਘੱਟ ਹੋ ਜਾਵੇਗਾ, ਪਰ ਇਸ ਤਰਾਂ ਦਾ ਕੁੱਝ ਵੀ ਨਹੀਂ ਹੋਇਆ ਕਿਊਾਕਿ ਕੁੱਝ ਚੀਜਾ ਬਰਕਰਾਰ ਰਹਿੰਦੀਆਂ ਹਨ | ਇਕ ਸਮਾਰਟਫੋਨ 'ਚ ਚੰਗੇ ਕੈਮਰਾ ਅਤੇ ਟਾਈਮ ਕੈਲੰਡਰ ਸਹਿਤ ਕਈ ਲੇਟੈਸਟ ਟੈਕਨਾਲੌਜੀ ਹੋਣ ਦੇ ਬਾਵਜੂਦ ਵੀ ਨੌਜਵਾਨਾਂ 'ਚ ਅੱਜ ਵੀ ਕੈਮਰਿਆਂ ਦੇ ਲਈ ਦੀਵਾਨਗੀ ਦੇਖੀ ਜਾ ਰਹੀ ਹੈ | ਜਿਸ ਦੇ ਤਹਿਤ ਜੇਕਰ ਤੁਸੀਂ ਵੀ ਫੋਟੋਗਰਾਫੀ 'ਚ ਆਪਣਾ ਹੱਥ ਆਜਮਾਉਣ ਜਾ ਰਹੇ ਹੋ, ਤਾਂ ਅਸੀਂ ਤੁਹਾਡੇ ਲਈ 5 ਅਜਿਹੇ ਡੀ. ਐੱਸ. ਐੱਲ. ਆਰ ਲੈ ਕੇ ਆਏ ਹਨ ਜੋ ਬਿਗਨਰਸ ਲਈ ਪਹਿਲੀ ਪਸੰਦ ਮੰਨੇ ਜਾਂਦੇ ਹਨ |  

Nikon 43400
ਡਿਵਾਇਸ 'ਚ 3 ਇੰਚ ਦੀ ਡਿਸਪਲੇਅ ਹੈ, ਜਿਸ 'ਚ 921,000 ਡਾਟਸ ਹਨ | ਕੈਮਰੇ 'ਚ 24.2 ਮੈਗਾਪਿਕਸਲ ਦਾ ਸੈਂਸਰ ਲਗਾ ਹੈ | ਡਿਵਾਇਸ ਤੋਂ 5 ਫ੍ਰੇਮ ਪ੍ਰਤੀ ਸੈਕਿੰਡਸ ਦੀ ਦਰ ਨਾਲ ਲਗਾਤਾਰ ਸ਼ੂਟ ਕੀਤਾ ਜਾ ਸਕਦਾ ਹੈ | ਕੈਮਰੇ ਤੋੋਂ 1080 ਪਿਕਸਲ ਦੀ ਕੁਆਲਿਟੀ ਦੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ | ਬਿਗਨਰਸ ਲਈ ਇਹ ਇਕ ਚੰਗੀ ਪਸੰਦ ਸਾਬਤ ਹੋ ਸਕਦਾ ਹੈ | ਡਿਵਾਇਸ ਦੀ ਬੈਟਰੀ ਲਾਈਫ ਕਾਫ਼ੀ ਚੰਗੀ ਹੈ ਇਸ ਦੇ ਨਾਲ ਇਸ ਕਾ ਸਿੰਗਲ ਸ਼ਾਟ ਏ. ਐੈੱਫ ਫੀਚਰ ਵੀ ਕਾਫ਼ੀ ਚੰਗਾ ਕੰਮ ਕਰਦਾ ਹੈ |
 

Canon EOS Rebel T7i / Canon EOS 800D
ਡਿਵਾਇਸ 'ਚ 3 ਇੰਚ ਦੀ ਟੱਚ ਡਿਸਪਲੇਅ ਹੈ, ਜਿਸ 'ਚ 1,040,000 ਡਾਟਸ ਹਨ | ਕੈਮਰੇ 'ਚ 24.2 ਮੈਗਾਪਿਕਸਲ ਦਾ ਸੈਂਸਰ ਲਗਾ ਹੈ | ਡਿਵਾਇਸ ਤੋਂ 6 ਫਰੇਮ ਪ੍ਰਤੀ ਸੈਕਿੰਡਸ ਦੀ ਦਰ ਨਾਲ ਲਗਾਤਾਰ ਸ਼ੂਟ ਕੀਤਾ ਜਾ ਸਕਦਾ ਹੈ | ਕੈਮਰੇ ਤੋੋਂ 1080 ਪਿਕਸਲ ਦੀ ਕੁਆਲਿਟੀ ਨਾਲ ਰਿਕਾਰਡਿੰਗ ਕੀਤੀ ਜਾ ਸਕਦੀ ਹੈ | ਡਿਵਾਇਸ 'ਚ ਪਲਾਸਟਿਕ ਫਿਨੀਸ਼ਿੰਗ ਦਿੱਤੀ ਗਈ ਹੈ | ਇਸ ਦਾ ਸੈਂਸਰ ਕਾਫ਼ੀ ਸ਼ਾਨਦਾਰ ਹੈ, ਜਿਸ ਦੇ ਨਾਲ ਤੁਹਾਨੂੰ ਟੇਪਥ ਕੁਆਲਿਟੀ ਮਿਲਦੀ ਹੈ |

Nikon D5600
ਕੈਮਰੇ ਵਲੋਂ 5 ਫਰੇਮ ਪ੍ਰਤੀ ਸੈਕਿੰਡਸ ਦੀ ਦਰ ਨਾਲ ਲਗਾਤਾਰ ਸ਼ੂਟ ਕੀਤਾ ਜਾ ਸਕਦਾ ਹੈ | ਕੈਮਰੇ ਤੋਂ 1080 ਪਿਕਸਲ ਦੀ ਕੁਆਲਿਟੀ ਨਾਲ ਰਿਕਾਰਡਿੰਗ ਕੀਤੀ ਜਾ ਸਕਦੀ ਹੈ | ਕੈਮਰੇ 'ਚ 24.2 ਮੈਗਾਪਿਕਸਲ ਦਾ APS-C CMOS ਸੈਂਸਰ ਲਗਾ ਹੈ, ਜਿਸ ਦੇ ਨਾਲ ਸ਼ਾਨਦਾਰ ਈਮੇਜਸ ਕੁਆਲਿਟੀ ਮਿਲਦੀ ਹੈ |

Canon EOS Rebel T6i / Canon EOS 750D
ਕੈਮਰੇ 'ਚ 24.2 ਮੈਗਾਪਿਕਸਲ ਦਾ APS-C CMOS ਸੈਂਸਰ ਲਗਾ ਹੈ, ਜਿਸ ਦੇ ਨਾਲ 1080 ਪਿਕਸਲ ਦੀ ਕੁਆਲਿਟੀ ਤੋਂ ਰਿਕਾਰਡਿੰਗ ਕੀਤੀ ਜਾ ਸਕਦੀ ਹੈ | ਡਿਵਾਇਸ 'ਚ 3.2 ਇਚ ਦੀ ਟੱਚ ਡਿਸਪਲੇਅ ਹੈ, ਜਿਸ 'ਚ 1,040,000 ਡਾਟਸ ਹਨ | ਇਸ 'ਚ Canon 56-S ਦਾ ਲੇਂਸ ਮਾਊਾਟ ਹੈ | ਇਸ ਤੋਂ 5 ਫ੍ਰੇਮ ਪ੍ਰਤੀ ਸੈਕਿੰਡਸ ਦੀ ਦਰ ਨਾਲ ਲਗਾਤਾਰ ਸ਼ੂਟ ਕੀਤਾ ਜਾ ਸਕਦਾ ਹੈ | ਡਿਵਾਇਸ 'ਚ ਵਾਈ-ਫਾਈ ਅਤੇ ਐੈੱਨ. ਐੱਫ. ਸੀ ਜਿਹੇ ਫੀਚਰਸ ਦਿੱਤੇ ਗਏ ਹਨ

Nikon D5300
ਕੈਮਰੇ 'ਚ 24.2 ਮੈਗਾਪਿਕਸਲ ਦਾ APS-C CMOS ਸੈਂਸਰ ਲਗਾ ਹੈ, ਜਿਸ ਦੇ ਨਾਲ 1080 ਪਿਕਸਲ ਦੀ ਕੁਆਲਿਟੀ ਨਾਲ ਰਿਕਾਰਡਿੰਗ ਕੀਤੀ ਜਾ ਸਕਦੀ ਹੈ | ਡਿਵਾਇਸ 'ਚ 3.2 ਇੰਚ ਦੀ ਡਿਸਪਲੇਅ ਹੈ , ਜਿਸ 'ਚ 1,040,000 ਡਾਟਸ ਹਨ | ਇਸ 'ਚ Nikon 4X ਦਾ ਲੈਨਜ਼ ਮਾਊਾਟ ਹੈ | ਇਸ ਤੋਂ 5 ਫ੍ਰੇਮ ਪ੍ਰਤੀ ਸੈਕਿੰਡਸ ਦੀ ਦਰ ਨਾਲ ਲਗਾਤਾਰ ਸ਼ੂਟ ਕੀਤਾ ਜਾ ਸਕਦਾ ਹੈ | ਡਿਵਾਇਸ 'ਚ ਜੀ. ਪੀ. ਐੱਸ ਦਾ ਫੀਚਰ ਸ਼ਾਮਿਲ ਹੈ |