ਫਰਾਂਸ ਤੋਂ ਬਾਅਦ ਹੁਣ ਇਨ੍ਹਾਂ ਦੇਸ਼ਾਂ 'ਚ ਵੀ ਬੈਨ ਹੋ ਸਕਦੈ iPhone, ਜਾਣੋ ਵਜ੍ਹਾ

09/16/2023 8:27:32 PM

ਗੈਜੇਟ ਡੈਸਕ- ਫਰਾਂਸ ਤੋਂ ਬਾਅਦ ਬੈਲਜੀਅਮ ਅਤੇ ਜਰਮਨੀ ਨੇ ਵੀ ਆਈਫੋਨ 12 'ਤੇ ਨਿਰਧਾਰਤ ਮਾਪਦੰਡਾਂ ਤੋਂ ਵੱਧ ਰੇਡੀਏਸ਼ਨ ਕੱਢਣ ਦਾ ਦੋਸ਼ ਲਗਾਇਆ ਹੈ। ਬੈਲਜੀਅਮ ਨੇ ਕਿਹਾ ਹੈ ਕਿ ਉਨ੍ਹਾਂ ਲਈ ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਉਥੇ ਹੀ ਜਰਮਨੀ ਨੇ ਅਮਰੀਕੀ ਨਿਰਮਾਤਾ ਕੰਪਨੀ ਐਪਲ ਤੋਂ ਸਪਸ਼ਟੀਕਰਨ ਮੰਗਣ ਦੀ ਗੱਲ ਆਖੀ ਹੈ। 

ਇਸ ਤੋਂ ਪਹਿਲਾਂ ਫਰਾਂਸ ਦੀ ਨੈਸ਼ਨਲ ਫ੍ਰੀਕਲੈਂਸੀ ਏਜੰਸੀ ਨੇ ਐਪਲ ਨੂੰ ਨਿਰਦੇਸ਼ ਦਿੱਤਾ ਹੈ ਕਿ ਪਹਿਲਾਂ ਤੋਂ ਇਸਤੇਮਾਲ ਹੋ ਰਹੇ ਆਈਫੋਨ 12 'ਚ ਰੇਡੀਏਸ਼ਨ ਨਿਰਧਾਰਤ ਮਾਪਦੰਡਾਂ ਦੇ ਅੰਦਰ ਲਿਆਉਣ ਲਈ ਸਾਰੇ ਉਪਾਅ ਕਰੇ। ਜੇਕਰ ਉਪਾਅ ਕਾਰਗਰ ਨਹੀਂ ਪਾਏ ਗਏ ਤਾਂ ਕੰਪਨੀ ਨੂੰ ਸਾਰੇ ਫੋਨ ਵਾਪਸ ਲੈਣੇ ਹੋਣਗੇ। ਹਾਲਾਂਕਿ, ਐਪਲ ਨੇ ਦਾਅਵਾ ਕੀਤਾ ਹੈ ਕਿ ਆਈਫੋਨ 12 'ਚ ਕੋਈ ਖ਼ਰਾਬੀ ਨਹੀਂ ਹੈ। ਇਹ ਸਾਰੇ ਰੇਡੀਏਸ਼ਨ ਮਾਪਦੰਡਾਂ 'ਤੇ ਖਰ੍ਹਾ ਉਤਰਦਾ ਹੈ। 

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

ਫਰਾਂਸੀਸੀ ਅਨੁਭਵ ਦੇ ਆਧਾਰ 'ਤੇ ਹੋਵੇਗੀ ਜਾਂਚ

ਬੈਲਜੀਅਮ ਦੇ ਡਿਜੀਟਲ ਆਰਥਿਕ ਮੰਤਰੀ ਮੈਥਿਊ ਮਿਚੇਲ ਨੇ ਬੁੱਧਵਾਰ ਨੂੰ ਕਿਹਾ ਕਿ ਫਰਾਂਸ ਦੇ ਅਨੁਭਵ ਦੇ ਆਧਾਰ 'ਤੇ ਸਾਨੂੰ ਵੀ ਇਸਦੀ ਜਾਂਚ ਕਰਨੀ ਹੋਵੇਗੀ। ਸਾਡਾ ਕੰਮ ਆਪਣੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਧਿਆਨ ਰੱਖਣਾ ਹੈ। ਓਧਰ, ਜਰਮਨੀ ਦੇ ਨੈੱਟਵਰਕ ਰੈਗੂਲੇਟਰ ਬਿਨੈਟਜ਼ਾ ਨੇ ਵੀ ਕਿਹਾ ਕਿ ਉਨ੍ਹਾਂ ਦੇ ਇਥੇ ਵੀ ਆਈਫੋਨ 12 ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਮਾਮਲੇ 'ਚ ਫਰਾਂਸੀਸੀ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਹੈ। ਜਲਦੀ ਹੀ ਕੰਪਨੀ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ। 

EU ਮਿਆਰਾਂ ਤੋਂ ਵੱਧ ਹੈ ਰੇਡੀਏਸ਼ਨ : ਫਰਾਂਸ

ਫਰਾਂਸੀਸੀ ਏਜੰਸੀ ਮੁਤਾਬਕ, ਆਈਫੋਨ 12 ਦੀ ਜਾਂਚ 'ਚ ਪਤਾ ਲੱਗਾ ਹੈ ਕਿ ਹੱਥ 'ਚ ਜਾਂ ਜੇਬ 'ਚ ਰੱਖੇ ਹੋਣ ਦੀ ਸਥਿਤੀ 'ਚ ਫੋਨ ਦੀ ਇਲੈਕਟ੍ਰੋਮੈਗਨੈਟਿਕ ਊਰਜਾ ਸਮਾਈ 5.74 ਵਾਟ ਪ੍ਰਤੀ ਕਿਲੋਗ੍ਰਾਮ ਸੀ। ਇਹ ਯੂਰਪੀ ਸੰਘ ਦੇ 4 ਵਾਟ ਪ੍ਰਤੀ ਕਿਲੋਵਾਟ ਦੇ ਰੈਗੂਲੇਟਰ ਤੋਂ ਜ਼ਿਆਦਾ ਹੈ। ਹਾਲਾਂਕਿ ਡਬਲਯੂ.ਐੱਚ.ਓ. ਨੇ ਕੋਈ ਬੁਰਾ ਪ੍ਰਭਾਅ ਨਹੀਂ ਦੇਖਿਆ।

ਇਹ ਵੀ ਪੜ੍ਹੋ- 5ਜੀ ਨੇ ਬਦਲੀ ਦੇਸ਼ 'ਚ ਇੰਟਰਨੈੱਟ ਦੀ ਤਸਵੀਰ, 52ਵੇਂ ਸਥਾਨ 'ਤੇ ਪਹੁੰਚਿਆ ਭਾਰਤ

ਐਪਲ ਨੇ ਕਿਹਾ- ਫੋਨ ਸਾਰੇ ਮਾਪਦੰਡਾਂ 'ਤੇ ਖਰ੍ਹਾ

ਐਪਲ ਨੇ ਕਿਹਾ ਕਿ ਆਈਫੋਨ 12 ਨੂੰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। ਇਹ ਵਿਸ਼ਵਵਿਆਪੀ ਰੇਡੀਏਸ਼ਨ ਨਿਯਮਾਂ ਅਤੇ ਮਾਪਦੰਡਾਂ 'ਤੇ ਖਰ੍ਹਾ ਉਤਰਦਾ ਹੈ। ਕੰਪਨੀ ਅਤੇ ਤੀਜੀ ਧਿਰ ਦੀਆਂ ਪ੍ਰਯੋਗਸ਼ਾਲਾਵਾਂ ਦੁਆਰਾ ਕਰਵਾਏ ਗਏ ਵੱਖ-ਵੱਖ ਟੈਸਟਾਂ ਦੇ ਨਤੀਜੇ ਫਰਾਂਸੀਸੀ ਏਜੰਸੀ ਨੂੰ ਸੌਂਪੇ ਗਏ ਹਨ। 

ਇਹ ਵੀ ਪੜ੍ਹੋ- ਗੂਗਲ ਨੂੰ ਯੂਜ਼ਰਜ਼ ਦੀ ਲੋਕੇਸ਼ਨ ਟ੍ਰੈਕ ਕਰਨਾ ਪਿਆ ਮਹਿੰਗਾ, ਲੱਗਾ 7,000 ਕਰੋੜ ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Rakesh

This news is Content Editor Rakesh